ਮੁਹਾਲੀ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਕੀਤੀ ਗਈ ਪੋਸਟ ਪੰਜਾਬ ਮਹਿਲਾ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਸਿਫਾਰਿਸ਼ ਤੇ ਪੰਜਾਬ ਪੁਲਿਸ (ਮਟੌਰ ਪੁਲਿਸ ਸਟੇਸ਼ਨ) ਨੇ ਸੰਗੀਤ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਮਹਿਲਾ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਨਿਰਦੇਸ਼ਾਂ ‘ਤੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਰਾਜ ਲਾਲੀ ਗਿੱਲ ਨੇ ਖੁਦ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਕਿ ਪਿੰਕੀ ਧਾਲੀਵਾਲ ਨੇ ਸੁਨੰਦਾ ਸ਼ਰਮਾ ਦਾ ਸ਼ੋਸ਼ਣ ਕੀਤਾ, ਉਸ ਦੇ ਬਕਾਏ ਕਈ ਸਾਲਾਂ ਤੱਕ ਰੋਕੇ, ਉਸ ਨੂੰ ਕੰਪਨੀ ਨਾਲ ਬੰਨ੍ਹਿਆ ਅਤੇ ਉਸਨੂੰ ਧਮਕੀਆਂ ਦਿੱਤੀਆਂ।
ਰਾਜ ਲਾਲੀ ਗਿੱਲ ਨੇ ਨੋਟਿਸ ਲੈਂਦਿਆਂ ਕਿਹਾ ਕਿ ਪਿੰਕੀ ਧਾਲੀਵਾਲ ਨੇ ਸੁਨੰਦਾ ਸ਼ਰਮਾ ਨੂੰ ਧੋਖਾ ਦਿੱਤਾ ਸੀ। ਉਸਨੂੰ ਕਈ ਸਾਲਾਂ ਤੋਂ ਉਸਦੇ ਬਕਾਏ ਨਹੀਂ ਦਿੱਤੇ ਗਏ ਹਨ। ਉਸਨੂੰ ਕੰਪਨੀ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ ਅਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਕੱਲ੍ਹ (ਸ਼ਨੀਵਾਰ) ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਅਤੇ ਇੱਕ ਦੋਸ਼ੀ ਨੂੰ ਤੁਰੰਤ ਪ੍ਰਭਾਵ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਿਜ਼ਨੈੱਸ ਠੇਕਿਆਂ ਬਾਰੇ ਗਲਤ ਦਾਅਵੇ ਨਕਾਰੇ
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਝੂਠੇ ਬਿਜ਼ਨੈੱਸ ਦਾਵਿਆਂ ਦੀ ਖ਼ਿਲਾਫ਼ ਆਵਾਜ਼ ਉਠਾਈ। ਉਸ ਨੇ ਸਾਫ਼ ਕਿਹਾ ਕਿ ਕੁਝ ਵਿਅਕਤੀ ਜਾਂ ਸੰਗਠਨ ਉਸਦੇ ਵਪਾਰਕ ਸੰਬੰਧਾਂ ‘ਤੇ ਅਧਿਕਾਰ ਹੋਣ ਦੇ ਗਲਤ ਦਾਅਵੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਦਾਵੇ ਪੂਰੀ ਤਰ੍ਹਾਂ ਨਿਰਾਥਰ, ਧੋਖਾਧੜੀ ਅਤੇ ਗ਼ੈਰਕਾਨੂੰਨੀ ਹਨ।
ਤੀਜੀ ਪਾਰਟੀ ਵਲੋਂ ਕੀਤੇ ਲੈਣ-ਦੇਣ ਲਈ ਜ਼ਿੰਮੇਵਾਰ ਨਹੀਂ
ਸੁਨੰਦਾ ਸ਼ਰਮਾ ਨੇ ਸਪਸ਼ਟ ਕੀਤਾ ਕਿ ਉਹ ਇਕ ਆਜ਼ਾਦ ਕਲਾਕਾਰ ਹੈ ਅਤੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਉਸਦੇ ਪ੍ਰੋਫੈਸ਼ਨਲ ਕੰਮ, ਪਰਫਾਰਮੈਂਸ ਜਾਂ ਕੋਲੈਬੋਰੇਸ਼ਨ ਲਈ ਕੋਈ ਖ਼ਾਸ ਅਧਿਕਾਰ ਨਹੀਂ ਦਿੱਤੇ। ਉਹ ਅਣਅਧਿਕਾਰਤ ਵਿਅਕਤੀਆਂ ਜਾਂ ਧਿਰਾਂ ਵਲੋਂ ਕੀਤੇ ਕਿਸੇ ਵੀ ਵਪਾਰਕ ਲੈਣ-ਦੇਣ ਦੀ ਜ਼ਿੰਮੇਵਾਰ ਨਹੀਂ ਹੋਵੇਗੀ। ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਵਪਾਰਕ ਸਾਥੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਅਣਉਪਚਾਰਿਕ ਦਾਅਵੇ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।