ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਦਿਆਂ ਕਿਹਾ ਕਿ ਪੰਜਾਬ ਵਿੱਚ 1 ਦਿਨ ਵਿੱਚ 2 ਕਤ_ਲਾਂ ਨੂੰ ਜਾਇਜ਼ ਠਹਿਰਾਉਣ ਵਾਲੇ ਹੁਣ ਸੰਸਦ ਬਾਹਰ ਦਿੱਲੀ ਦੀ ਕਾਨੂੰਨ ਵਿਵਸਥਾ ਲਈ ਜਵਾਬਦੇਹੀ ਦੀ ਮੰਗ ਕਰ ਰਹੇ ਹਨ।
ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ 915 ਦਿਨ ਬਾਅਦ ਪੰਜਾਬ ਵਿੱਚ 1 ਦਿਨ ਵਿੱਚ 2 ਕਤ_ਲਾਂ ਨੂੰ ਜਾਇਜ਼ ਠਹਿਰਾਉਣ ਵਾਲੇ ਹੁਣ ਸੰਸਦ ਬਾਹਰ ਦਿੱਲੀ ਦੀ ਕਾਨੂੰਨ ਵਿਵਸਥਾ ਲਈ ਜਵਾਬਦੇਹੀ ਦੀ ਮੰਗ ਕਰ ਰਹੇ ਹਨ।
ਇਸਦੇ ਨਾਲ ਬਲਕੌਰ ਸਿੰਘ ਨੇ ਪੰਜਾਬ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ
ਉਹ ਪੰਜਾਬ ਲਈ ਇਹੀ ਜਵਾਬਦੇਹੀ ਕਿਉਂ ਨਹੀਂ ਮੰਗਦੇ?
- ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਕਤ_ਲ ਦੇ ਸਾਜ਼ਿਸ਼-ਘਾੜਿਆਂ ਨੂੰ ਕਿਉਂ ਨਹੀਂ ਫੜਿਆ?
- ਸਾਜ਼ਿਸ਼ ਦੇ ਸਪੱਸ਼ਟ ਸਬੂਤ ਦਿੱਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?
- ਸੁਰੱਖਿਆ ਘਟਾਉਣ ਅਤੇ ਲੀਕ ਕਰਨ ਲਈ ਜਵਾਬਦੇਹੀ ਕਿਉਂ ਨਹੀਂ?
- ਜੇਲ੍ਹਾਂ ਵਿੱਚ ਅਪਰਾਧੀਆਂ ਨੂੰ ਮੁਹੱਈਆ ਕਰਵਾਏ ਜਾਂਦੇ ਮੋਬਾਈਲ ਫੋਨਾਂ ਦੀ ਜਵਾਬਦੇਹੀ?
- ਗੈਂਗਸਟਰਾਂ ਦੀਆਂ ਇੰਟਰਵਿਊਆਂ ਕਰਵਾ, ਦੇਸ਼ ਭਰ ਵਿੱਚ ਫ਼ਿਰੌਤੀਆਂ ਅਤੇ ਕਤ_ਲਾਂ ਦੇ ਕਾਰੋਬਾਰ ਨੂੰ ਵਧਾਵਾ ਕਿਉਂ?