‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਐੱਫ਼ਆਈਆਰ ਦਰਜ ਹੋ ਗਈ ਹੈ। ਇਹ ਐੱਫਆਈਆਰ ਮਾਨਸਾ ਦੇ ਥਾਣਾ ਸਦਰ ਵਿੱਚ ਦਰਜ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਅਣਪਛਾਤਿਆਂ ਖਿ ਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 302, 307, 341, 148, 149, 427, 120 ਬੀ ਆਈ ਪੀ ਸੀ ਅਤੇ ਆਰਮਜ਼ ਐਕਟ ਦੀ ਧਾਰਾ 25 ਅਤੇ 27 ਤਹਿਤ ਐੱਫ਼ ਆਈ ਆਰ ਦਰਜ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਐਫਆਈਆਰ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸਦੇ ਪਿਤਾ ਸਿੱਧੂ ਮੂਸੇਵਾਲਾ ਤੋਂ ਕੁੱਝ ਹੀ ਦੂਰੀ ’ਤੇ ਸੀ ਜਦੋਂ ਉਹ ਗੋ ਲੀਆਂ ਦਾ ਸ਼ਿਕਾ ਰ ਹੋਇਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਗੈਂਗਸਟਰਾਂ ਦੇ ਫਿਰੌਤੀ ਲੈਣ ਲਈ ਜਾਨੋਂ ਮਾ ਰਨ ਦੀਆਂ ਧਮ ਕੀਆਂ ਦੇਣ ਦੇ ਫੋਨ ਆਉਂਦੇ ਸਨ। ਲੌਰੈਂਸ ਬਿਸ਼ਨੋਈ ਗੈਂ ਗ ਨੇ ਵੀ ਉਸ ਨੂੰ (ਸਿੱਧੂ ਮੂਸੇਵਾਲਾ) ਕਈ ਵਾਰ ਧ ਮਕੀ ਦਿੱਤੀ ਸੀ। ਇਸ ਲਈ ਸਿੱਧੂ ਨੇ ਇੱਕ ਬੁਲਟਪਰੂਫ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਪਿਤਾ ਨੇ ਐਫਆਈਆਰ ‘ਚ ਦੱਸਿਆ ਕਿ ਐਤਵਾਰ ਨੂੰ ਉਸ ਦਾ ਬੇਟਾ ਘਰੋਂ ਦੋ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਨਾਲ ਗੱਲਾਂ ਕਰਦਾ ਕਰਦਾ ਉਨ੍ਹਾਂ ਨਾਲ ਹੀ ਥਾਰ ਗੱਡੀ ‘ਚ ਨਿਕਲਿਆ ਸੀ। ਉਹ ਆਪਣੇ ਗੰ ਨਮੈਨ ਅਤੇ ਬੁਲਟਪਰੂਫ ਗੱਡੀ ਨਹੀਂ ਲੈ ਕੇ ਗਿਆ ਸੀ।
ਪਿਤਾ ਵੱਲੋਂ ਦਰਜ ਕਰਵਾਈ ਰਿਪੋਰਟ ਮੁਤਾਬਕ ਜਦੋਂ ਉਨ੍ਹਾਂ (ਪਿਤਾ) ਨੂੰ ਪਤਾ ਲੱਗਾ ਕਿ ਉਸ ਦਾ ਪੁੱਤਰ ਬਿਨਾ ਗੰ ਨਮੈਨਾਂ ਦੇ ਅਤੇ ਬਿਨਾਂ ਬੁਲਟ ਪਰੂਫ਼ ਗੱਡੀ ਦੇ ਨਿਕਲ ਗਿਆ ਹੈ ਤਾਂ ਉਹ ਉਸਦੇ ਪਿੱਛੇ ਦੋਵੇਂ ਗੰ ਨਮੈਨ ਤੇ ਬੁਲਟ ਪਰੂਫ਼ ਫਾਰਚੂਨਰ ਗੱਡੀ ਲੈ ਕੇ ਗਏ। ਜਦੋਂ ਉਹ ਪਿੱਛਾ ਕਰਦਿਆਂ ਪਿੰਡ ਜਵਾਹਰਕੇ ਪੁੱਜੇ ਤਾਂ ਕਰੋਲਾ ਗੱਡੀ ਨੰਬਰ ਡੀ.ਐੱਲ 4 ਸੀ.ਏ.ਈ 3414 ਥਾਰ ਦੇ ਪਿੱਛੇ ਜਾ ਰਹੀ ਸੀ, ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਬਲਕੌਰ ਸਿੰਘ ਦੀ ਗੱਡੀ ਉਹਨਾਂ ਤੋਂ ਕਾਫੀ ਪਿੱਛੇ ਸੀ।
ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਗੱਡੀ ਪਿੰਡ ਜਵਾਹਰਕੇ ਦੀ ਫਿਰਨੀ ਤੋਂ ਪਿੰਡ ਬਰਨਾਲਾ ਵੱਲ ਮੁੜੀ ਤਾਂ ਅੱਗੇ ਪਹਿਲਾਂ ਹੀ ਬੋਲੈਰੋ ਗੱਡੀ ਖੜ੍ਹੀ ਸੀ, ਜਿਸ ਦਾ ਨੰਬਰ ਪੀ ਬੀ 05 ਏ ਪੀ 6114 ਸੀ। ਇਸ ਵਿਚ ਵੀ ਚਾਰ ਨੌਜਵਾਨ ਸਵਾਰ ਸਨ। ਡਰਾਈਵਰ ਨੇ ਬੋਲੈਰੋ ਇਕਦਮ ਥਾਰ ਦੇ ਅੱਗੇ ਕਰ ਦਿੱਤੀ ਤੇ ਦੋਵੇਂ ਗੱਡੀਆਂ ਵਿੱਚ ਸਵਾਰ ਨੌਜਵਾਨਾਂ ਨੇ ਅੰਨ੍ਹੇ ਵਾਹ ਗੋ ਲੀਆਂ ਚਲਾ ਦਿੱਤੀਆਂ। ਇਸ ਮਗਰੋਂ ਦੋਵੇਂ ਗੱਡੀਆਂ ਪਿੰਡ ਬਰਨਾਲਾ ਵੱਲ ਭਜਾ ਕੇ ਲੈ ਗਏ। ਉਸ ਸਮੇਂ ਸ਼ਾਮ ਦੇ 5:15 ਵੱਜੇ ਸਨ। ਜਦੋਂ ਪਿਤਾ ਬਲਕੌਰ ਸਿੰਘ ਥਾਰ ਕੋਲ ਪੁੱਜਾ ਤਾਂ ਵੇਖਿਆ ਕਿ ਸਿੱਧੂ ਮੂਸੇਵਾਲਾ ਡਰਾਈਵਰ ਸੀਟ ਉੱਤੇ ਸੀ, ਜਿਸ ਦੇ ਸੱਜੇ ਪਾਸੇ ਕਾਫ਼ੀ ਗੋ ਲੀਆਂ ਵੱਜੀਆਂ ਸਨ ਤੇ ਹੋਰ ਸਾਥੀ ਵੀ ਜ਼ਖ਼ਮੀ ਸਨ। ਇਨ੍ਹਾਂ ਤਿੰਨਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਮਾਨਸਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਆਉਂਦਿਆਂ ਹੀ ਸਿੱਧੂ ਮੂਸੇਵਾਲਾ ਦੀ ਮੌ ਤ ਹੋ ਗਈ।
ਪਿਤਾ ਮੁਤਾਬਕ ਸਿੱਧੂ ਮੂਸੇਵਾਲਾ ਦੀ ਉਮਰ ਸਿਰਫ਼ 27 ਸਾਲ ਹੀ ਸੀ। ਸਿੱਧੂ ਮੂਸੇਵਾਲਾ ਨੇ ਪਿਛਲੇ ਸਮੇਂ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ।