Punjab

ਅੱਜ ਦੇ ਦਿਨ ਹੋਇਆ ਸੀ ਮੂਸੇਵਾਲਾ ਦਾ ਕਤਲ, ਨਮ ਹੋਈਆਂ ਮਾਂ ਚਰਨ ਕੌਰ ਦੀਆਂ ਅੱਖਾਂ, ਕਿਹਾ ‘ਪੁੱਤ ਅੱਜ ਦਾ ਦਿਨ ਬਹੁਤ ਔਖਾ’

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਗਏ ਨੂੰ ਅੱਜ ਪੂਰੇ ਤਿੰਨ ਸਾਲ ਹੋ ਗਏ ਹਨ। ਇਸ ਮੌਕੇ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ।  ਸ਼ੁੱਭ,ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ ਤੇ ਸਾਡੀ ਜਿੰਦਗੀ ’ਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ।

ਚਰਨ ਕੌਰ ਨੇ ਇੰਸਟਾਗ੍ਰਾਮ ‘ਤੇ ਲਿਖਿਆ “ਅਸੀ ਹਰ ਔਕੜ ਤੇਰਾ ਚਿਹਰਾ ਦੇਖ ਦੇਖ ਹੱਸ ਹੱਸ ਕੇ ਪਾਰ ਕੀਤੀ, ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ ਨੇ, ਤੇ ਤੇਰਾ ਇਨਸਾਫ ਉਡੀਕਦਿਆ ਨੂੰ ਵੀ, ਇਹਨਾਂ ਤਿੰਨ ਸਾਲਾ ਵਿੱਚ ਜਦੋ ਕਦੇ ਵੀ ਇਨਸਾਫ ਮਿਲਣ ਦੀ ਕੋਈ ਇਕ ਕਿਰਨ ਦਿਖਾਈ ਦਿੱਤੀ ਉਥੇ ਹੀ ਉਸਨੂੰ ਬੁਰੀ ਤਰਾਂ ਤੋੜਿਆ ਵੀ ਗਿਆ ਤੇ ਇਹਨਾਂ ਤਿੰਨ ਸਾਲਾ ਵਿੱਚ ਬੇਹੱਦ ਇਤਰਾਜਯੋਗ ਗਤੀਵਿਧੀਆਂ ਸਾਡੇ ਕੇਸ ਸਬੰਧੀ ਇੰਟਰਨੈਂਟ ਤੇ ਵੱਡੇ ਪੱਧਰਾ ਤੇ ਕੀਤੀਆਂ ਗਈਆਂ, ਜਿਹਨਾਂ ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਅਰਥ ਗਈ, ਪੁੱਤ ਪਰ ਫੇਰ ਵੀ ਅਸੀ ਕਦੇ ਡੋਲਦੇ ਨਹੀ ਅਸੀ ਆਪਣੇ ਹੱਕ ਲਈ ਆਪਣੀ ਆਵਾਜ ਉਠਾਉਂਦੇ ਰਹਾਂਗੇ

 

View this post on Instagram

 

A post shared by Charan Kaur (@charan_kaur5911)

 

 

 

ਅੱਜ ਦੇ ਹੀ ਦਿਨ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਵਿੱਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਬਿਨਾਂ ਸੁਰੱਖਿਆ ਦੇ ਕਾਲੀ ਥਾਰ ਕਾਰ ਵਿੱਚ ਆਪਣੇ ਘਰੋਂ ਗਿਆ ਸੀ। ਬਦਮਾਸ਼ਾਂ ਨੇ ਉਸ ਨੂੰ ਜਵਾਹਰਕੇ ਪਿੰਡ ਵਿੱਚ ਘੇਰ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਗੋਲੀਆਂ ਸਿੱਧੂ ਨੂੰ ਲੱਗੀਆਂ।

ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਇਰ ਕੀਤੀ ਹੈ। 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਰ ਵੀ ਮੁੱਖ ਦੋਸ਼ੀ ਅਜੇ ਵੀ ਸਜ਼ਾ ਤੋਂ ਦੂਰ ਹਨ। ਸਿੱਧੂ ਦਾ ਪਰਿਵਾਰ ਅਤੇ ਪ੍ਰਸ਼ੰਸਕ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਟੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਨੂੰ ਸਰੀਰਕ ਉਤੇ ਗਏ ਨੂੰ ਭਾਵੇਂ ਅੱਜ ਤਿੰਨ ਸਾਲ ਹੋ ਗਏ ਹਨ ਪਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਗੀਤਾਂ ਰਾਹੀਂ ਅੱਜ ਵੀ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਵਸ ਰਿਹਾ ਹੈ।

ਅੱਜ ਵੀ ਹਰ ਛੋਟੇ-ਵੱਡੇ ਮੌਕੇ ‘ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤ ਗਾ ਕੇ ਉਨ੍ਹਾਂ ਨੂੰ ਯਾਦ ਕਰਦੇ ਨਜ਼ਰ ਆਉਂਦੇ ਹਨ। ਛੋਟੀ ਉਮਰ ਵਿੱਚ ਹੀ ਸਿੱਧੂ ਮੂਸੇਵਾਲਾ ਨੇ ਦੁਨੀਆ ਭਰ ਵਿੱਚ ਨਾਮਣਾ ਖੱਟ ਲਿਆ ਸੀ।

ਅੱਜ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਨਾਈ ਜਾ ਰਹੀ ਹੈ।  ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਬਰਸੀ ਦੇ ਇਕ ਦਿਨ ਪਹਿਲਾਂ ਭਾਵੁਕ ਪੋਸਟ ਪਾਈ ਹੈ।

ਉਸ ’ਚ ਲਿਖਿਆ ਹੈ ਕਿ ਕਦੇ-ਕਦੇ ਅਸਲੀਅਤ ਬਨਾਵਟੀ ਲੱਗਦੀ ਏ, ਕਦੇ-ਕਦੇ ਸਭ ਝੂਠਾ ਪੈ ਜਾਂਦਾ ਏ ….. ਮੈਂ ਇਹ ਵੀ ਸੋਚਦਾ ਹਾਂ ਕਿ ਕਿਤੇ ਕੋਈ ਬੁਰਾ ਸੁਪਨਾ ਜਾਂ ਕੋਈ ਬੁਰਾ ਖਿਆਲ ਤਾਂ ਨਹੀਂ ਚੱਲ ਰਿਹਾ, ਫ਼ਿਰ ਆਪਣੇ ਆਪ ਨੂੰ ਕਹਿੰਦਾ ਆ ਕਿ ਨਹੀਂ , ਤਿੰਨ ਸਾਲ ਤੋਂ ਇਕ ਹੀ ਸੁਪਨਾ ਭਲਾਂ ਕਿਵੇਂ ਚੱਲ ਸਕਦੇ ਏ, ਇਕ ਡੂੰਘਾ ਸਾਹ ਲੈਂਦਾ ਹਾਂ ਤੇ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਹੋਏ ਕਹਿੰਦਾ ਹਾਂ ਕਿ ਉਹ ਜਾਂ ਚੁੱਕਾ ਏ, ਤੇ ਫੇਰ ਉਦਾਸ ਹੋ ਜਾਂਦਾ ਆ।

ਮੌਤ ਤੋਂ ਬਾਅਦ 3 ਸਾਲਾਂ ਵਿੱਚ ਮੂਸੇਵਾਲਾ ਦੇ 8 ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਵਾਦਤ ਗੀਤ SYL ਰਿਹਾ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਸੀ ਅਤੇ ਕੇਂਦਰ ਨੂੰ ਲਲਕਾਰਿਆ ਸੀ। ਮੂਸੇਵਾਲਾ ਦੇ ਮਾਪਿਆਂ ਨੇ ਐਲਾਨ ਕੀਤਾ ਸੀ ਕਿ ਹੁਣ ਮੂਸੇਵਾਲਾ ਵੱਲੋਂ ਪਹਿਲਾਂ ਤੋਂ ਹੀ ਰਿਕਾਰਡ ਕਰਕੇ ਰੱਖੇ ਗਏ ਗੀਤਾਂ ਨੂੰ ਸਮੇਂ ਸਮੇਂ ਤੇ ਰਿਲੀਜ਼ ਕਰਦੇ ਰਹਿਣਗੇ ਅਤੇ ਇਸ ਤਰ੍ਹਾਂ ਉਹ ਆਪਣੇ ਪੁੱਤ ਨੂੰ ਹਮੇਸ਼ਾ ਜਿਉਂਦਾ ਰੱਖਣਗੇ।

28 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਜਾਣ ਵਾਲਾ ਸਿੱਧੂ ਮੂਸੇਵਾਲਾ ਆਪਣੇ ਪਿੱਛੇ ਇੱਕ ਵੱਡੀ ਵਿਰਾਸਤ ਛੱਡ ਗਏ ਹਨ। ਉਸਦੇ ਗੀਤਾਂ ਦਾ ਅਜੇ ਵੀ ਇੱਕ ਵੱਡਾ ਪ੍ਰਸ਼ੰਸਕ ਅਧਾਰ ਹੈ। ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਏ ਉਸਦੇ ਸਾਰੇ ਗੀਤਾਂ ਨੂੰ ਪਹਿਲਾਂ ਵਾਂਗ ਹੀ ਪ੍ਰਸਿੱਧੀ ਮਿਲੀ।

ਬ੍ਰਿਟਿਸ਼ ਗਾਇਕ ਸਟੀਫਲਨ ਡੌਨ ਨੇ ਸਿੱਧੂ ਮੂਸੇਵਾਲਾ ਦੇ ਨਾਮ ‘ਤੇ ਆਪਣੇ ਗੀਤ ‘ਡਾਈਲਮਾ’ ਦਾ ਪ੍ਰਚਾਰ ਕੀਤਾ। ਉਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦਾ ਇੱਕ ਵੀਡੀਓ ਬਣਾਇਆ ਅਤੇ ਇਸਨੂੰ ਆਪਣੇ ਗੀਤ ਵਿੱਚ ਵਰਤਿਆ।

ਮੂਸੇਵਾਲਾ ਦੇ ਉਹ ਗੀਤ, ਜੋ ਚਰਚਾ ਵਿੱਚ ਰਹੇ…

SYL (23 June 2022): ਇਹ ਗੀਤ ਸਤਲੁਜ-ਯਮੁਨਾ ਲਿੰਕ ਨਹਿਰ ਅਤੇ ਪੰਜਾਬ-ਹਰਿਆਣਾ ਪਾਣੀ ਵਿਵਾਦ ‘ਤੇ ਆਧਾਰਿਤ ਸੀ। ਭਾਰਤ ਵਿੱਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

War (2022): ਸਿੱਖ ਯੋਧੇ ਹਰੀ ਸਿੰਘ ਨਲਵਾ ਨੂੰ ਸਮਰਪਿਤ ਇਸ ਗੀਤ ਨੂੰ 2 ਸਾਲਾਂ ਵਿੱਚ ਯੂਟਿਊਬ ‘ਤੇ 6.58 ਕਰੋੜ ਵਿਊਜ਼ ਮਿਲੇ ਹਨ।

The Last Ride (15 ਮਈ 2022): ਮੂਸੇਵਾਲਾ ਦੀ ਮੌਤ ਤੋਂ ਦੋ ਹਫ਼ਤੇ ਪਹਿਲਾਂ ਰਿਲੀਜ਼ ਹੋਇਆ, ਇਸ ਗੀਤ ਨੂੰ ਪ੍ਰਸ਼ੰਸਕਾਂ ਨੇ ਉਸਦੀ ਮੌਤ ਦੀ ਭਵਿੱਖਬਾਣੀ ਵਜੋਂ ਦੇਖਿਆ। ਇਸ ਗੀਤ ਨੂੰ ਹੁਣ ਤੱਕ 34.44 ਕਰੋੜ ਵਿਊਜ਼ ਮਿਲੇ ਹਨ।

Levels (25 ਮਈ 2022): ਕਤਲ ਤੋਂ ਚਾਰ ਦਿਨ ਪਹਿਲਾਂ ਰਿਲੀਜ਼ ਹੋਇਆ, ਇਸ ਗੀਤ ਵਿੱਚ ਮੂਸੇਵਾਲਾ ਨੇ ਆਪਣੇ ਵਿਰੋਧੀਆਂ ‘ਤੇ ਟਿੱਪਣੀ ਕੀਤੀ। ਇਸ ਗੀਤ ਨੂੰ 24.21 ਕਰੋੜ ਵਿਊਜ਼ ਮਿਲੇ ਹਨ।

No Name (25 ਅਪ੍ਰੈਲ 2022): ਮੂਸੇਵਾਲਾ ਦਾ ਇੱਕੋ ਇੱਕ ਵਿਸਤ੍ਰਿਤ ਨਾਟਕ ਜਿਸ ਵਿੱਚ 5 ਗਾਣੇ ਹਨ। ਇਸਨੂੰ 4.92 ਕਰੋੜ ਵਿਊਜ਼ ਮਿਲੇ ਹਨ।