ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਚਮਕੌਰ ਸਿੰਘ ਨੇ ਹਰ ਐਤਵਾਰ ਦੀ ਤਰ੍ਹਾਂ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਜਦੋਂ ਹਾਈਕੋਰਟ ਵੱਲੋਂ ਇੰਟਰਵਿਊ ਮਾਮਲੇ ਵਿੱਚ ਸਟੈਂਡ ਲਿਆ ਹੈ ਤਾਂ ਤੁਰੰਤ ਲਾਰੈਂਸ ਬਿਸ਼ਨੋਈ ਨੂੰ ਅਹਿਮਦਾਬਾਦ ਦੀ ਜੇਲ ਵਿੱਚ ਸ਼ਿਫਟ ਕਰ ਦਿੱਤਾ ਹੈ ਤਾਂ ਕਿ ਮਾਨਯੋਗ ਹਾਈਕੋਰਟ ਇਸ ਮਸਲੇ ਵਿੱਚ ਕੋਈ ਵੱਡਾ ਫੈਸਲਾ ਨਾ ਸੁਣਾ ਦੇਵੇ।
ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਸਰਕਾਰਾਂ ਅੱਗੇ ਇਨਸਾਫ ਲਈ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਮਾਨਯੋਗ ਹਾਈਕੋਰਟ ਜੱਜ ਸਾਹਿਬਾਨਾਂ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਸੀ ਕਿ ਜਿਸ ਵੀਡੀਓ ਦੇ ਲਈ ਪਿਛਲੇ ਅੱਠ ਮਹੀਨਿਆਂ ਤੋਂ ਅਸੀਂ ਜਾਂਚ ਦੀ ਮੰਗ ਕਰ ਰਹੇ ਸਾਂ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਫਿਰੌਤੀਆਂ ਕਤਲ ਦੇ ਪਰਚੇ ਦਰਜ ਹਨ ਅਤੇ ਕਿਸ ਕਾਨੂੰਨ ਦੇ ਤਹਿਤ ਇਸਦੇ ਇੰਟਰਵਿਊ ਹੋਈ ਜਾਂ ਕਿਹੜੇ ਅਫਸਰਾਂ ਨੇ ਇਸ ਦੀ ਇੰਟਰਵਿਊ ਕਰਵਾਈ ਹੈ ਪ੍ਰੰਤੂ ਸਰਕਾਰ ਨੇ ਬੜੇ ਹੀ ਬੇਈਮਾਨ ਨੇ ਤਰੀਕੇ ਦੇ ਨਾਲ ਸਾਨੂੰ ਵੀ ਕੋਰਟ ਨਹੀਂ ਜਾਣ ਦਿੱਤਾ ਗਿਆ ਪਰ ਮਾਨਯੋਗ ਕੋਰਟ ਵੱਲੋਂ ਸੋ ਮੋਟੋ ਦੇ ਅਧੀਨ ਆਪ ਹੀ ਇਸ ਤੇ ਵੱਡਾ ਐਕਸ਼ਨ ਲੈ ਲਿਆ ਹੈ।
ਉਨ੍ਹਾਂ ਨੇ ਦੋਸ਼ ਸਰਕਾਰਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਸਹੂਲਤਾਂ ਦੇਣ ਦੇ ਲਈ ਵੀ ਪੈਸੇ ਲਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿੱਡੀ ਵੱਡੀਆਂ ਸਾਜਿਸ਼ਾਂ ਉਸ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ।
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਸਿੱਧੂ ਮੂਸੇ ਵਾਲਾ ਤੇਰਾ ਕਲਾਕਾਰ ਭਰਾ ਸੀ ਪਰ ਤੂੰ ਉਸਦੇ ਹੱਕ ਵਿੱਚ ਕੁਝ ਨਹੀਂ ਬੋਲਿਆ ਅਤੇ ਪੰਜਾਬ ਵਿੱਚ ਨਿੱਤ ਦਿਨ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਤੇ ਗੋਲੀਆਂ ਦੇ ਨਾਲ ਹਮਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ।
ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਟੈਂਕੀ ਤੇ ਬੈਠੇ ਇੱਕ ਅਧਿਆਪਕ ਦਾ ਹਵਾਲਾ ਦਿੰਦਿਆਂ ਵੀ ਕਿਹਾ ਕਿ ਉਹਨਾਂ ਨੂੰ ਰੁਜ਼ਗਾਰ ਦਿਓ ਜਿਹੜੇ ਤੁਹਾਡੇ ਘਰਾਂ ਦੇ ਬਾਹਰ ਟੈਂਕੀਆਂ ਦੇ ਉੱਪਰ ਛੇ ਛੇ ਮਹੀਨਿਆਂ ਤੋਂ ਬੈਠੇ ਹਨ ਪਰ ਤੁਸੀਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ।