ਨਾਭਾ : ਪੰਜ ਦਿਨਾਂ ਵਿੱਚ ਪੀਲਾ ਪੌਦਾ ਵੀ ਹਰਾ ਹੋ ਜਾਂਦਾ ਹੈ। ਪੌਦੇ ਦੀਆਂ ਜੜ੍ਹਾਂ ਮੋਟੀਆਂ ਹੁੰਦੀਆਂ ਹਨ। ਸਭ ਤੋਂ ਵੱਡੀ ਗੱਲ ਝਾੜ ਵਿੱਚ ਚੋਖਾ ਵਾਧਾ ਹੁੰਦਾ ਹੈ। ਜੀ ਹਾਂ ਇਹ ਕਮਾਲ ਪਟਿਆਲ ਜ਼ਿਲੇ ਦੇ ਨਾਭਾ ਦੀ ਰੀਅਲ ਫੂਡਜ ਕੰਪਨੀ ਵੱਲੋਂ ਤਿਆਰ ਇੱਕ ਉਤਪਾਦ ਨੇ ਕਰ ਦਿਖਾਇਆ ਹੈ। ਇਸਦੇ ਐਨੇ ਵਧੀਆ ਨਤੀਜੇ ਜਾ ਰਹੇ ਨੇ ਕਿ ਇੱਕ ਵਾਰ ਕਿਸਾਨ ਲੈ ਜਾਵੇ ਤਾਂ ਵਾਰ ਵਾਰ ਮੰਗ ਕਰਦਾ ਹੈ।
ਇੰਨਾ ਹੀ ਨਹੀਂ ਹੁਣ ਤਾਂ ਇਸ ਐਕਸਪੋਰਟ ਦੇ ਵੀ ਆਡਰ ਆਉਣ ਲੱਗੇ ਹਨ। ਆਓ ਤੁਹਾਨੂੰ ਹੁਣ ਦੱਸਦੇ ਹਾਂ ਇਸ ਖਾਸ ਉਤਪਾਦ ਬਾਰੇ, ਦਰਅਸਲ ਇਹ ਮਰੁਗੀਆਂ ਦੀਆਂ ਬਿੱਠਾਂ ਤੋਂ ਤਿਆਰ ਮੁਰਗੀ ਕੰਪੋਸਟ ਹੈ। ਨਾਭਾ ਦਾ ਇਹ ਮੁਰਗੀ ਕੰਪੋਸਟ ਤਿਆਰ ਕਰਨ ਦਾ ਭਾਰਤ ਦਾ ਪਹਿਲਾ ਯੂਨਿਟ ਹੈ। ਕੰਪਨੀ ਦੇ ਨੁਮਾਇੰਦੇ ਅੰਕਿਤ ਕਟਾਰੀਆ ਨੇ ਇਸ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਕੰਪਨੀ ਦੇ ਨੁਮਾਇੰਦਾ ਅੰਕਿਤ ਕਟਾਰੀਆ ਮੁਤਾਬਕ ਟੈਸਟਿੰਗ ਵਿੱਚ 15 ਫੀਸਦੀ ਫਸਲ ਦੇ ਝਾੜ ਵਿੱਚ ਵਾਧਾ ਹੋਇਆ ਪਰਫੂਪ। 50 ਕਿੱਲੋ ਦਾ ਗੱਟਾ 400 ਰੁਪਏ ਦਾ ਹੈ। 6 ਲੱਖ ਮੁਰਗੀਆਂ , ਹਰ ਰੋਜ 60 ਲੱਖ ਬਾਓਮਾਸ ਆਉਂਦਾ। 20 ਟਨ ਰੋਜ ਖਾਦ ਨਿਕਲਦੀ ਹੈ। ਭਾਰਤ ਦੀ ਪਹਿਲੀ ਮਸ਼ੀਨ ਇੰਪੋਰਟ ਕੀਤੀ ਹੈ ਜਿਹੜੀ ਮੁਰਗੀ ਕੰਪੋਸਟ ਬਣਾਉਂਦੀ ਹੈ। ਬਰਾਮਦ ਦੇ ਆਡਰ ਵੀ ਆਉਣ ਲੱਗੇ ਹਨ। ਕਿਸਾਨਾਂ ਦੇ ਰੀਪੀਰਟ ਆਡਰ ਬਹੁਤ ਆ ਰਹੇ ਹਨ। ਉੱਤਰੀ ਭਾਰਤ ਦਾ ਪਹਿਲਾ ਜੀਰੋ ਵੇਸਟ ਯੂਨਿਟ ਹੈ।
ਕਿਸਾਨ ਵੱਧ ਮੁਨਾਫ਼ੇ ਅਤੇ ਵਧੀਆ ਪੈਦਾਵਾਰ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਘੱਟ ਸਮੇਂ ਵਿੱਚ ਵੱਧ ਉਤਪਾਦਨ ਦੇ ਇਸ ਲਾਲਚ ਵਿੱਚ ਜ਼ਿਆਦਾਤਰ ਕਿਸਾਨ ਰਸਾਇਣਕ ਖਾਦਾਂ ‘ਤੇ ਪੈਸਾ ਖਰਚ ਕਰਦੇ ਨੇ । ਕਿਸਾਨ ਲਈ ਇਨ੍ਹਾਂ ਹਾਨੀਕਾਰਕ ਮਾਧਿਅਮਾਂ ਦੀ ਬਜਾਏ, ਬਿਹਤਰ ਉਤਪਾਦਨ ਲਈ ਮੁਰਗੀਆਂ ਦੀ ਕੰਪੋਸਟ ਖਾਦ ਬਿਹਤਰ ਬਦਲ ਹੋ ਸਕਦਾ ਹੈ, ਜਿੱਥੇ ਇਹ ਖਾਦ ਮਿੱਟੀ ਦੀ ਸਿਹਤ ਲਈ ਵਧੀਆ, ਉੱਥੇ ਹੀ ਕਿਸਾਨ ਦੀ ਕਮਾਈ ਵਿੱਚ ਵੀ ਵਾਧਾ ਕਰਨ ਵਿੱਚ ਸਹਾਇਕ ਹੋਵੇਗੀ।