India

ਮੁੰਬਈ ਧਮਾਕਿਆਂ ਦੇ ਦੋਸ਼ੀ ਦਾ ਕਤਲ, ਕੈਦੀਆਂ ਦਿੱਤਾ ਅੰਜਾਮ

ਮੁੰਬਈ 1993 ਦੇ ਲੜੀਵਾਰ ਹੋਏ ਬੰਬ ਧਮਾਕਿਆਂ ਮਾਮਲੇ ਦੇ ਦੋਸ਼ੀ ਦਾ ਜੇਲ੍ਹ ਵਿੱਚ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵਿਅਕਤੀ ਕਲੰਬਾ ਜੇਲ੍ਹ ਵਿੱਚ ਬੰਬ ਸੀ। ਮੁਹੰਮਦ ਅਲੀ ਖਾਨ ਉਰਫ਼ ਮੁੰਨਾ ਦਾ ਜੇਲ੍ਹ ਵਿੱਚ ਬੰਦ ਪੰਜ ਕੈਦੀਆਂ ਵੱਲੋਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੁੰਬਈ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁਹੰਮਦ ਅਲੀ ਖਾਨ ਮੁੰਬਈ ਬੰਬ ਧਮਾਕਿਆਂ ਕਾਰਨ ਜੇਲ੍ਹ ਵਿੱਚ ਬੰਦ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਤਸਦੀਕ ਕਰਦਿਆਂ ਕਿਹਾ ਕਿ ਜੇਲ੍ਹ ਵਿੱਚ ਪੰਜ ਕੈਦੀਆਂ ਨੇ ਇਸ ਦਾ ਕਤਲ ਕੀਤਾ ਹੈ। ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਕਿ ਕੈਦੀਆਂ ਨੇ ਕੰਕਰੀਟ ਦੇ ਬਣੇ ਢੱਕਣ ਨਾਲ ਉਸ ਦਾ ਕਤਲ ਕੀਤਾ ਹੈ।

ਦੱਸ ਦੇਈਏ ਕਿ 12 ਮਾਰਚ 1993 ਨੂੰ ਮੁੰਬਈ ਵਿੱਚ ਲੜੀਵਾਰ ਬੰਬ ਧਮਾਕੇ ਹੋਏ ਸਨ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ। ਜਿਸ ਕਾਰਨ ਦੋਸ਼ੀ ਮੁਹੰਮਦ ਅਲੀ ਖਾਨ ਉਰਫ਼ ਮੁੰਨਾ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ –  ਜੰਮੂ ਕਸ਼ਮੀਰ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਜਵਾਨ ਹੋਇਆ ਸ਼ਹੀਦ