ਉੱਤਰ ਪ੍ਰਦੇਸ਼ ਦੇ ਸਨਅਤਕਾਰ ਅਰਵਿੰਦ ਕੁਮਾਰ ਨੇ ਆਪਣੀ 50 ਸਾਲ ਦੀ ਮਿਹਨਤ ਦੀ ਕਮਾਈ ਗਰੀਬਾਂ ਨੂੰ ਦਾਨ ਕਰ ਦਿੱਤੀ,ਪਰਿਵਾਰ ਨੇ ਵੀ ਦਿੱਤਾ ਪੂਰਾ ਸਾਥ
‘ਦ ਖ਼ਾਲਸ ਬਿਊਰੋ : ਸਨਅਤਕਾਰ ਡਾਕਟਰ ਅਰਵਿੰਦ ਕੁਮਾਰ ਗੋਇਲ ਨੇ ਆਪਣੀ ਜ਼ਿੰਦਗੀ ਦੀ 50 ਸਾਲ ਦੀ ਕਮਾਈ ਨੂੰ ਦਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਰਹਿਣ ਵਾਲੇ 600 ਕਰੋੜ ਦੇ ਮਾਲਕ ਅਰਵਿੰਦ ਕੁਮਾਰ ਗੋਇਲ ਨੇ ਸਿਰਫ਼ ਆਪਣੇ ਕੋਲ ਸਿਵਿਲ ਲਾਇਨ ਦੀ ਕੋਠੀ ਹੀ ਰੱਖੀ ਹੈ। 25 ਸਾਲ ਪਹਿਲਾਂ ਹੋਈ ਇੱਕ ਘ ਟਨਾ ਨੇ ਗੋਇਲ ਦੇ ਮਨ ‘ਤੇ ਗਹਿਰੀ ਠੇਸ ਪਹੁੰਚਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਆਪਣੀ ਪੂਰੀ ਜਾਇਦਾਦ ਦਾਨ ਕਰ ਦੇਣਗੇ। ਉਨ੍ਹਾਂ ਦੇ ਇਸ ਫੈਸਲੇ ਵਿੱਚ ਬੱਚਿਆਂ ਅਤੇ ਪਤਨੀ ਨੇ ਵੀ ਸਾਥ ਦਿੱਤਾ ਹੈ। ਇਸ ਤੋਂ ਪਹਿਲਾਂ ਕੋਵਿਡ ਦੌਰਾਨ ਉਨ੍ਹਾਂ ਨੇ ਮੁਰਾਦਾਬਾਦ ਦੇ 50 ਪਿੰਡਾਂ ਨੂੰ ਗੋਦ ਲੈ ਕੇ ਮੁਫ਼ਤ ਖਾਣਾ ਅਤੇ ਦਵਾਈਆਂ ਦਿੱਤੀਆਂ ਸਨ। ਡਾਕਟਰ ਅਰਵਿੰਦ ਕੁਮਾਰ ਨੂੰ ਰਾਸ਼ਟਰਪਤੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇਸ ਘ ਟਨਾ ਨੇ ਅਰਵਿੰਦ ਗੋਇਲ ਨੂੰ ਬਦਲਿਆ
ਡਾਕਟਰ ਅਰਵਿੰਦ ਗੋਇਲ ਨੇ ਦੱਸਿਆ 25 ਸਾਲ ਪਹਿਲਾਂ ਉਨ੍ਹਾਂ ਦੇ ਜੀਵਨ ਵਿੱਚ ਇੱਕ ਘ ਟਨਾ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਉਹ ਆਪਣੀ ਸਾਰੀ ਜਾਇਦਾਦ ਦਾਨ ਕਰ ਦੇਣਗੇ। ਉਸ ਘਟ ਨਾ ਦਾ ਜ਼ਿਕਰ ਕਰਦੇ ਹੋਏ ਗੋਇਲ ਨੇ ਦੱਸਿਆ ਕਿ ਦਸੰਬਰ ਦਾ ਮਹੀਨਾ ਸੀ ਉਹ ਜਿਵੇਂ ਹੀ ਟ੍ਰੇਨ ਵਿੱਚ ਸਵਾਰ ਹੋਏ ਉਨ੍ਹਾਂ ਦੇ ਸਾਹਮਣੇ ਇੱਕ ਗਰੀਬ ਆਦਮੀ ਠੰਡ ਨਾਲ ਪਰੇਸ਼ਾਨ ਸੀ । ਉਸ ਕੋਲ ਨਾ ਤਾਂ ਕੋਈ ਚਾਦਰ ਸੀ ਨਾ ਹੀ ਚੱਪਲ। ਉਸ ਆਦਮੀ ਨੂੰ ਵੇਖ ਉਨ੍ਹਾਂ ਕੋਲ ਰਿਹਾ ਨਹੀਂ ਗਿਆ ਉਨ੍ਹਾਂ ਨੇ ਆਪਣੇ ਬੂਟ ਉਸ ਨੂੰ ਦੇ ਦਿੱਤੇ,ਕੁਝ ਦੇਰ ਬਾਅਦ ਉਨ੍ਹਾਂ ਨੂੰ ਠੰਡ ਦਾ ਅਹਿਸਾਸ ਹੋਇਆ, ਉਸੇ ਵੇਲੇ ਤੋਂ ਉਨ੍ਹਾਂ ਨੇ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ।
ਅਰਵਿੰਦ ਗੋਇਲ ਨੇ ਕਿਹਾ ਉਹ ਹੁਣ ਉਮਰ ਦੇ ਉਸ ਪੜਾਅ ਵਿੱਚ ਪਹੁੰਚ ਗਏ ਨੇ ਜਦੋਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ । ਇਸ ਲਈ ਉਨ੍ਹਾਂ ਨੇ ਆਪਣੀ ਸਾਰੀ ਕਮਾਈ ਅਨਾਥ ਅਤੇ ਗਰੀਬ ਬੇਸਹਾਰਾ ਦੇ ਕੰਮਾਂ ਵਿੱਚ ਲਗਾਉਣ ਦਾ ਫੈਸਲਾ ਲਿਆ ਹੈ। ਗੋਇਲ ਵੱਲੋਂ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ, ਪ੍ਰਸ਼ਾਸਨ ਨੇ ਗੋਇਲ ਦੀ ਇਸ ਇੱਛਾ ਨੂੰ ਪੂਰਾ ਕਰਨ ਦੇ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ।
5 ਮੈਂਬਰੀ ਕਮੇਟੀ ਕਰੇਗੀ ਨਿਗਰਾਨੀ
ਪ੍ਰਸ਼ਾਸਨ ਵੱਲੋਂ ਡਾਕਟਰ ਅਰਵਿੰਦ ਗੋਇਲ ਦੀ ਜਾਇਦਾਦ ਦਾ ਹਿਸਾਬ ਲਗਾਉਣ ਦੇ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ। ਤਿੰਨ ਮੈਂਬਰਾਂ ਨੂੰ ਗੋਇਲ ਆਪ ਨਾਮਜ਼ਦ ਕਰਨਗੇ ਜਦਕਿ ਬਾਕੀ 2 ਸਰਕਾਰ ਵੱਲੋਂ ਕਮੇਟੀ ਲਈ ਨਾਂ ਭੇਜੇ ਜਾਣਗੇ। ਜਾਇਦਾਦ ਵੇਚਣ ਤੋਂ ਬਾਅਦ ਮਿਲੇ ਰੁਪਏ ਨਾਲ ਅਨਾਥ ਅਤੇ ਬੇਸਹਾਰਾ ਲੋਕਾਂ ਲਈ ਫ੍ਰੀ ਸਿੱਖਿਆ ਅਤੇ ਇਲਾਜ ਦਾ ਇੰਤਜ਼ਾਮ ਕੀਤਾ ਜਾਵੇਗਾ।