India

ਇਸ ਦਿਲ ਕੰਭਾ ਦੇਣ ਵਾਲੇ ਬੱਸ ਹਾਦਸੇ ਦਾ VIDEO ਵੇਖੋ,ਤੁਹਾਡਾ ਰੱਬ ‘ਤੇ ਵਿਸ਼ਵਾਸ ਕਈ ਗੁਣਾ ਵੱਧ ਜਾਵੇਗਾ

Mumbai pavai bus accident

ਬਿਊਰੋ ਰਿਪੋਰਟ : ਇੱਕ ਸੜਕੀ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਵੀ ਇਸ ਨੂੰ ਵੇਖਿਆ ਯਕੀਨ ਮਨੋ ਉਸ ਦਾ ਰੱਬ ‘ਤੇ ਵਿਸ਼ਵਾਸ਼ ਕਈ ਗੁਣਾਂ ਵੱਧ ਗਿਆ ਹੈ। ਵੀਡੀਓ ਵਿੱਚ ਇੱਕ ਬਜ਼ੁਰਗ ਸੜਕ ‘ਤੇ ਚੱਲ ਰਿਹਾ ਸੀ। ਉਸੇ ਪਾਸੇ ਤੋਂ ਬੱਸ ਆ ਰਹੀ ਸੀ। ਹਾਲਾਂਕਿ ਬੱਸ ਦੀ ਰਫ਼ਤਾਰ ਘੱਟ ਹੁੰਦੀ ਹੈ ਪਰ ਉਹ ਬਜ਼ੁਰਗ ਨੂੰ ਸਾਹਮਣੇ ਤੋਂ ਟਕੱਰ ਮਾਰ ਦੀ ਹੈ,ਬਜ਼ੁਰਗ ਹੇਠਾਂ ਡਿੱਗ ਜਾਂਦਾ ਹੈ ਅਤੇ ਬੱਸ ਉਸ ਦੇ ਉੱਤੋ ਨਿਕਲ ਜਾਂਦੀ ਹੈ । ਲੋਕਾਂ ਦੀ ਇਸ ਹਾਦਸੇ ‘ਤੇ ਨਜ਼ਰ ਪੈਂਦੀ ਹੈ ਫੌਰਨ ਬੱਸ ਨੂੰ ਰੁਕਵਾਇਆ ਜਾਂਦਾ ਹੈ । ਡਰਾਇਵਰ ‘ਤੇ ਲੋਕ ਗੁੱਸਾ ਕਰਦੇ ਹਨ। ਉਸੇ ਸਮੇਂ ਬਜ਼ੁਰਗ ਸੜਕ ਤੋਂ ਖੜਾਂ ਹੁੰਦਾ ਅਤੇ ਬੱਸ ਡਰਾਇਵਰ ਨੂੰ ਆਕੇ ਡਾਟ ਦਾ ਹੈ । ਦਰਾਸਲ ਜਿਵੇਂ ਹੀ ਬੱਸ ਬਜ਼ੁਰਗ ਨੂੰ ਟਕੱਰ ਮਾਰ ਦੀ ਹੈ ਉਹ ਡਿੱਗ ਜਾਂਦਾ ਹੈ । ਬੱਸ ਦੇ ਵਿੱਚੋ-ਵਿੱਚ ਡਿੱਗਣ ਦੀ ਵਜ੍ਹਾ ਕਰਕੇ ਬੱਸ ਉਸ ਨੂੰ ਪਾਰ ਕਰ ਜਾਂਦੀ ਹੈ ਅਤੇ ਬਜ਼ੁਰਗ ਬਚ ਜਾਂਦਾ ਹੈ ।

ਦਿਲ ਨੂੰ ਕੰਭਾ ਦੇਣ ਵਾਲਾ ਇਹ ਵੀਡੀਓ ਮੁੰਬਈ ਦੇ ਪਵਈ ਦਾ ਦੱਸਿਆ ਜਾ ਰਿਹਾ ਹੈ ਅਤੇ ਹਾਦਸੇ ਵਾਲੀ ਥਾਂ ਲੱਗੇ cctv ਵਿੱਚ ਕੈਦ ਹੋਇਆ ਸੀ । ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਹੈ । ਤਮਿਲਨਾਡੂ ਤੋਂ ਵੀ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਉਹ ਵੀ ਦਿਲ ਨੂੰ ਹਿੱਲਾ ਦੇਣ ਵਾਲਾ ਹੈ ।

ਤਮਿਲਨਾਡੂ ਤੋਂ ਸਾਹਮਣੇ ਆਏ ਇਸ ਵੀਡੀਓ ਵਿੱਚ ਸਾਹਮਣੇ ਤੋਂ ਇੱਕ ਟਰਕ ਆ ਰਿਹਾ ਸੀ ਦੂਜੇ ਪਾਸੇ ਤੋਂ ਬਾਈਕ ‘ਤੇ ਇੱਕ ਸ਼ਖ਼ਸ ਸਵਾਰ ਸੀ । ਜਿਵੇਂ ਦੋਵੇ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਹਨ। ਟਰਕ ਦੀ ਰੱਸੀ ਵਿੱਚ ਮੋਟਰਸਾਈਕਲ ਸਵਾਰ ਫਸ ਜਾਂਦਾ ਹੈ ਅਤੇ ਛਾਲ ਮਾਰ ਕੇ ਬੁਰੀ ਤਰ੍ਹਾਂ ਨਾਲ ਸੜਕ ‘ਤੇ ਡਿੱਗ ਜਾਂਦਾ ਹੈ । ਪਰ ਰਾਹਤ ਦੀ ਗੱਲ ਇਹ ਹੈ ਕਿ ਉਹ ਬਚ ਜਾਂਦਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਮੋਹਾਲੀ ਤੋਂ ਇੱਕ ਹਾਦਸਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਅੰਮ੍ਰਿਤਧਾਰੀ ਨੌਜਵਾਨ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ,ਗੱਡੀ ਦਰਖੱਤ ਨਾਲ ਟਕਰਾਉਂਦੀ ਹੈ ਅਤੇ ਸੀਟ ਬੈਲਟ ਨਾ ਪਾਉਣ ਦੀ ਵਜ੍ਹਾ ਕਰਕੇ ਨੌਜਵਾਨ ਫਰੰਟ ਸ਼ੀਸ਼ੇ ਤੋਂ ਬਾਹਰ ਨਿਕਲ ਦੇ ਹੋਏ ਰੇਲਿੰਗ ਨਾਲ ਟਕਰਾਉਂਦਾ ਹੈ ਅਤੇ ਉਸ ਦੇ ਸਿਰ ‘ਤੇ ਚਿੱਥੜੇ ਉੱਡ ਜਾਂਦੇ ਹਨ ।