ਮੋਗਾ ਪੁਲਿਸ ਵੀ ਰਿਮਾਂਡ ਲੈਣ ਲਈ ਪਹੁੰਚੀ ਹੋਈ ਸੀ ਮਲੋਟ ਅਦਾਲਤ
ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਮਾਮਲੇ ਵਿੱਚ ਮਾਸਟਰਮਾਈਂਡ ਮੰਨੇ ਜਾ ਰਹੇ ਲਾਰੈਂਸ ਬਿਸ਼ਨੋਈ ਦਾ ਮੁਕਤਸਰ ਪੁਲਿਸ ਨੇ ਫਿਰ ਤੋਂ 4 ਦਿਨ ਦਾ ਰਿ ਮਾਂਡ ਹਾਸਲ ਕਰ ਲਿਆ ਹੈ। ਪਿਛਲੀ ਪੇਸ਼ੀ ਵਿੱਚ ਮੁਕਤਸਰ ਪੁ ਲਿਸ ਨੂੰ ਲਾਰੈਂਸ ਦਾ 6 ਦਿਨ ਦਾ ਰਿ ਮਾਂਡ ਮਿਲਿਆ ਸੀ, ਜੋ ਅੱਜ ਖਤਮ ਹੋ ਗਿਆ। ਲਾਰੈਂਸ ਨੂੰ ਸਖਤ ਸੁ ਰੱਖਿਆ ਹੇਠ ਅੱਜ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਮਲੋਟ ਅਦਾਲਤ ਨੇ ਉਸ ਦਾ 4 ਦਿਨ ਦਾ ਰਿ ਮਾਂਡ ਹੋਰ ਵਧਾ ਦਿੱਤਾ ਹੈ।
ਪੁਲਿਸ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਲਾਰੈਂਸ ਤੋਂ ਹਾਲੇ ਹੋਰ ਪੁੱਛਗਿੱਛ ਕਰਨੀ ਹੈ ਅਤੇ ਕਈ ਜਾਣਕਾਰੀਆਂ ਦੇ ਲਈ ਹਾਲੇ ਮੁਕਤਸਰ ਪੁਲਿਸ ਨੂੰ ਉਸ ਦੀ ਲੋੜ ਹੈ। ਅਦਾਲਤ ਨੇ ਪੁਲਿਸ ਦੀ ਮੰਗ ਨੂੰ ਮੰਨਦੇ ਹੋਏ ਇਹ ਰਿ ਮਾਂਡ ਦੇ ਦਿੱਤਾ। ਇਸ ਸਮੇਂ ਪੁਲਿਸ ਉਸ ਤੋਂ ਗੈਂ ਗਸਟਰ ਰਣਜੀਤ ਰਾਣਾ ਕ ਤਲ ਕੇਸ ‘ਚ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਇਸ ਕੇਸ ਵਿੱਚ ਲਾਰੈਂਸ ਦਾ ਨਾਂ ਬੋਲ ਰਿਹਾ ਹੈ । ਰਣਜੀਤ ਰਾਣਾ ਦਾ ਕਤ ਲ ਅਕਤੂਬਰ 2020 ‘ਚ ਹੋਇਆ ਸੀ। ਇਸ ਤੋਂ ਇਲਾਵਾ ਮੋਗਾ ਪੁਲਿਸ ਵੀ ਲਾਰੈਂਸ ਦੇ ਰਿਮਾਂ ਡ ਲਈ ਮਲੋਟ ਅਦਾਲਤ ਪਹੁੰਚੀ ਹੋਈ ਸੀ ਪਰ ਉਹਨਾਂ ਨੂੰ ਫਿਲਹਾਲ ਰਿ ਮਾਂਡ ਨਹੀਂ ਮਿਲਿਆ ਹੈ।