ਬਿਊਰੋ ਰਿਪੋਰਟ : ਮੁਕਤਸਰ ਤੋਂ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਕਣਕ ਦੀ ਨਾੜ ਨੂੰ ਅੱਗ ਲਗਾਉਣ ਦੀ ਵਜ੍ਹਾ ਕਰਕੇ 1 ਸਾਲ ਦਾ ਬੱਚਾ ਜ਼ਿੰਦਾ ਸੜ ਗਿਆ ।। ਛੋਟੇ ਬੱਚੇ ਦੇ ਜ਼ਿੰਦਾ ਸੜਨ ਦਾ ਮਾਮਲਾ ਮੁਕਤਸਰ ਦੇ ਮਰਾੜ ਪਿੰਡ ਦੇ ਨਜ਼ਦੀਕ ਖੇਤ ਤੋਂ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾਂ ਨਾੜ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਬੀਤੇ ਦਿਨ ਜ਼ਿੰਦਾ ਸੜ ਗਿਆ ਸੀ।
ਕਣਕ ਦੀ ਵਾਢੀ ਤੋਂ ਬਾਅਦ ਖੇਤ ਵਿੱਚ ਬੱਚੀ ਹੋਈ ਨਾੜ ਨੂੰ ਜਲਾਉਣ ਦੇ ਲਈ ਲਗਾਈ ਗਈ ਅੱਗ ਦੀ ਚਪੇਟ ਵਿੱਚ ਨਾਲ ਬਣੀ ਝੋਪੜੀ ਵੀ ਆ ਗਈ,ਝੋਪੜੀ ਵਿੱਚ ਮੌਜੂਦ 1 ਸਾਲ ਦਾ ਬੱਚਾ ਅਤੇ ਇੱਕ ਮੱਝ ਵੀ ਜ਼ਿੰਦਾ ਸੜ ਗਈ । ਹਾਦਸੇ ਦੀ ਇਤਲਾਹ ਮਿਲਣ ਦੇ ਬਾਅਦ ਮੁਕਤਸਰ ਤੋਂ ਫਾਇਰ ਬ੍ਰਿਗੇਡ ਮੰਗਵਾਈ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ ।
ਬਾਜਾ ਮਰਾੜ ਪਿੰਡ ਦੇ ਨਜ਼ਦੀਕ ਗੁਜਰਨ ਵਾਲੀ ਰਾਜਸਥਾਨ ਫੀਡਰ ਨਹਿਰ ਦੀ ਪਟਨੀ ‘ਤੇ ਡਕਾਈ ਮੰਡਲ ਆਪਣੀ ਪਤਨੀ ਦੇ ਨਾਲ ਝੋਪੜੀ ਵਿੱਚ ਰਹਿੰਦਾ ਸੀ। ਉਸ ਦੇ ਇੱਕ ਸਾਲ ਦੇ ਪੁੱਤਰ ਸੰਤੋਸ਼ ਮੰਡਲ ਦੇ ਇਲਾਵਾ ਇਕਾਈ ਮੰਡਲ ਦਾ ਸਾਂਡੂ ਪੱਪੂ ਮੰਡਲ ਵੀ ਉੱਥੇ ਹੀ ਰਹਿੰਦਾ ਸੀ । ਉਹ ਲੋਕ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਸਨ । ਵੀਰਵਾਰ ਨੂੰ ਝੋਪੜੀ ਦੇ ਆਲੇ-ਦੁਆਲੇ ਖੇਤਾਂ ਵਿੱਚ ਪਈ ਕਣਕ ਦੀ ਨਾੜ ਨੂੰ ਸਾੜਨ ਦੇ ਲਈ ਅੱਗ ਲਗਾਈ ਗਈ ਸੀ,ਤੇਜ਼ ਹਵਾ ਦੀ ਵਜ੍ਹਾ ਕਰਕੇ ਅੱਗ ਤੇਜ਼ੀ ਨਾਲ ਫੈਲੀ ਅਤੇ ਨਹਿਰ ਦੇ ਨਜ਼ਦੀਕ ਬਣਾਈ ਗਈ ਝੋਪੜੀ ਨੂੰ ਅੱਗ ਲੱਗ ਗਈ ।
ਮਾਂ ਨੇ ਭੱਜ ਕੇ ਜਾਨ ਬਚਾਈ ਪੁੱਤਰ ਨਹੀਂ ਬਚ ਸਕਿਆ
ਜਿਸ ਸਮੇਂ ਅੱਗ ਨੇ ਝੋਪੜੀ ਨੂੰ ਆਪਣੀ ਚਪੇਟ ਵਿੱਚ ਲਿਆ । ਡਕਾਈ ਮੰਡਲ ਦੀ ਪਤਨੀ ਆਪਣੇ ਇੱਕ ਸਾਲ ਦੇ ਪੁੱਤਰ ਨਾਲ ਝੋਪੜੀ ਦੇ ਅੰਦਰ ਹੀ ਮੌਜੂਦ ਸੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਸੀ, ਅੱਗ ਨੇ ਜਿਵੇਂ ਹੀ ਝੋਪੜੀ ਨੂੰ ਆਪਣੀ ਚਪੇਟ ਵਿੱਚ ਲਿਆ,ਤਪਿਸ਼ ਤੋਂ ਡਰ ਕੇ ਇਕਾਈ ਮੰਡਰ ਦੀ ਪਤਨੀ ਸ਼ੋਰ ਮਚਾਉਂਦੀ ਹੋਏ ਬਾਹਰ ਆ ਗਈ ਉਸ ਨੇ ਇੱਕ ਸਾਲ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੀ । ਉਧਰ ਅੰਮ੍ਰਿਤਸਰ ਤੋਂ ਸਵੇਰ ਵੇਲੇ ਇੱਕ ਬਜ਼ੁਰਗ ਦੀ ਨਾੜ ਦੀ ਵਜ੍ਹਾ ਕਰਕੇ ਮੌਤ ਹੋਈ ਸੀ ।
ਬਜ਼ੁਰਗ ਦੀ ਨਾੜ ਦੀ ਵਜ੍ਹਾ ਕਰਕੇ ਮੌਤ
ਅੰਮ੍ਰਿਤਸਰ ਵਿੱਚ ਨਾੜ ਦੀ ਅੱਗ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ । ਜਾਣਕਾਰੀ ਮੁਤਾਬਕ ਧੂੰਏਂ ਦੇ ਵਿੱਚ ਬਜ਼ੁਰਗ ਆਪਣੇ ਮੋਟਰਸਾਈਕਲ ਦਾ ਕੰਟਰੋਲ ਗਵਾ ਬੈਠਾ ਅਤੇ ਸੜਦੀ ਹੋਈ ਨਾੜ ਵਿੱਚ ਜਾ ਡਿੱਗਾ। ਸੜਦੀ ਹੋਏ ਨਾੜ ਵਿਚ ਬਜ਼ੁਰਗ ਜ਼ਿੰਦਾ ਸੜ ਗਿਆ। ਜਿਸ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਖੇਤ ਮਾਲਕ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਦਰਦਨਾਕ ਘਟਨਾ ਅੰਮ੍ਰਿਤਸਰ ਦੇ ਲੋਪੋਕੇ ਦੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਮ੍ਰਿਤਕ ਸੁਖਦੇਵ ਸਿੰਘ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲੋਪੋਕੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪਹੁੰਚਿਆ ਤਾਂ ਪਰਾਲੀ ਦੇ ਧੂੰਏਂ ਕਾਰਨ ਉਸ ਦਾ ਮੋਟਰਸਾਈਕਲ ‘ਤੇ ਕੰਟਰੋਲ ਗੁਆ ਬੈਠਾ।
ਉਸਦਾ ਮੋਟਰਸਾਈਕਲ ਪਹਿਲਾਂ ਸੜਕ ਤੋਂ ਫਿਸਲ ਗਿਆ ਅਤੇ ਫਿਰ ਸੜਦੇ ਖੇਤ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ‘ਤੇ ਸੰਭਾਲ ਪਾਉਂਦਾ, ਅੱਗ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਮੌਕੇ ‘ਤੇ ਉਸਦੀ ਮੌਤ ਹੋ ਗਈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਨਾੜ ਨੂੰ ਲੈਕੇ ਕਿਸਾਨਾਂ ਨੂੰ ਨਸੀਹਤ ਦਿੱਤੀ ਹੈ ।
ਸੀਐੱਮ ਮਾਨ ਦੀ ਕਿਸਾਨਾਂ ਨੂੰ ਨਸੀਹਤ
ਮਾਨ ਨੇ ਕਿਹਾ ਕਿ ਪਰਾਲੀ ਸਾੜਨ ਦਾ ਤਾਂ ਹੁਣ ਰਿਵਾਜ ਹੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਸੀ ਪਰ ਹੁਣ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਂਦੇ ਹਨ ਜਿਸ ਨਾਲ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੈ ਪਰ ਜੋ ਇਸ ਕਾਰਨ ਸੜਕ ਹਾਦਸੇ ਵਾਪਰਦੇ ਹਨ ਉਨ੍ਹਾਂ ਦਾ ਜਿੰਮੇਵਾਰ ਕੋਣ ਹੈ। ਮਾਨ ਨੇ ਕਿਹਾ ਕਿ ਹੁਣ ਉਹ ਕਿਸਾਨ ਜਥੇਬੰਦੀਆਂ ਕਿੱਥੇ ਹਨ ਜੋ ਜ਼ੀਰਾ ਸ਼ਰਾਬ ਫੈਕਟਰੀ ਅੱਗੇ ਸਰਕਾਰ ਖ਼ਿਲਾਫ਼ ਧਰਨਾ ਦੇ ਰਹੀਆਂ ਸਨ। ਉਹ ਕਣਕ ਦੀ ਨਾੜ ਨੂੰ ਅੱਗ ਲਗਾਉਣ ‘ਤੇ ਧਰਨਾ ਕਿਉਂ ਨਹੀਂ ਦਿੰਦੀਆਂ ?