Punjab

ਅੰਮ੍ਰਿਤਧਾਰੀ ਬਜ਼ੁਰਗ ਨੂੰ ਕਾਰ ਤੋਂ ਕੱਢ ਕੇ ਕੀਤਾ ਗਿਆ ਮਾੜਾ ਸਲੂਕ ! ਹਰ ਹੱਦ ਕੀਤੀ ਗਈ ਪਾਰ !

ਬਿਉਰੋ ਰਿਪੋਰਟ :ਮੁਕਤਸਰ ਸਾਹਿਬ ਵਿੱਚ ਹੈਰਾਨ ਕਰਨ ਵਾਲਾ ਖ਼ੂਨੀ ਖੇਡ ਖੇਡਿਆ ਗਿਆ। ਜਿਸ ਨੇ ਵੀ ਇਸ ਨੂੰ ਸੁਣਿਆ ਉਹ ਹੈਰਾਨ ਰਹਿ ਗਿਆ।ਬਜ਼ੁਰਗ ਨੂੰ ਗੱਡੀ ਤੋਂ ਪਹਿਲਾਂ ਉਤਾਰਿਆ ਗਿਆ ਫਿਰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਵਾਰਦਾਤ ਪਿੰਡ ਖੋਖਰ ਦੀ ਹੈ ਜਿੱਥੇ ਬੀਤੀ ਰਾਤ ਨੂੰ ਇਸ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਉੱਧਰ ਪਿੰਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਅਵਾਜ਼ਾਂ ਜ਼ਰੂਰ ਸੁਣਿਆ ਹਨ ਪਰ ਕਿਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ । 6 ਗੋਲੀਆਂ ਲੱਗਣ ਦੀ ਵਜ੍ਹਾ ਕਰਕੇ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ।

DSP ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਮੁਤਾਬਕ 60 ਸਾਲ ਦੇ ਬਜ਼ੁਰਗ ਸਵਰ ਦਮਨ ਸਿੰਘ ਪਿੰਡ ਖੋਖਰ ਆਪਣੀ ਕਾਰ ਨੰਬਰ PB 30 T 0718 ‘ਤੇ ਸਵਾਰ ਹੋ ਕੇ ਮੁਕਤਸਰ ਦੇ ਪਿੰਡ ਖੋਖਰ ਵੱਲ ਜਾ ਰਹੇ ਸਨ ਉਹ ਪਿੰਡ ਵਡਿੰਗ ਵਿੱਚ ਖੋਖਰ ਰੋਡ ‘ਤੇ ਪਹੁੰਚੇ ਤਾਂ ਅਣਪਛਾਤੇ ਹਮਲਾਵਰ ਨੇ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਸਰੀਰ ‘ਤੇ 6 ਗੋਲੀਆਂ ਦੇ ਨਿਸ਼ਾਨ ਮਿਲੇ ਹਨ ।

ਪੁਲਿਸ ਦੇ ਮੁਤਾਬਕ ਬਜ਼ੁਰਗ ਦੀ ਲਾਸ਼ ਸੜਕ ਦੇ ਕਿਨਾਰੇ ਮਿਲੀ ਹੈ । ਉਸ ਤੋਂ ਇਹ ਪਤਾ ਚੱਲ ਦਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਬਜ਼ੁਰਗ ਨੂੰ ਬਾਹਰ ਕੱਢਿਆ ਫਿਰ ਉਸ ਨੂੰ ਗੋਲੀਆਂ ਮਾਰੀਆਂ । DSP ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਜ਼ਦੀਕ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ । ਥਾਣਾ ਬਰੀਵਾਲਾ ਦੇ ਇੰਚਾਰਜ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ । ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ।

ਬਜ਼ੁਰਗ ਦੇ ਕਤਲ ਨਾਲ ਜੁੜੇ ਸਵਾਲ

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਜ਼ੁਰਗ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮ ਕੌਣ ਹਨ ? ਕੀ ਬਜ਼ੁਰਗ ਦਾ ਕਿਸੇ ਰਿਸ਼ਤੇਦਾਰ ਜਾਂ ਦੋਸਤ ਨਾਲ ਜ਼ਮੀਨ ਦਾ ਵਿਵਾਦ ਸੀ ? ਕੀ ਪੈਸੇ ਨੂੰ ਲੈ ਕੇ ਕੋਈ ਵਿਵਾਦ ਸੀ ? ਕੀ ਲੁੱਟ ਦੇ ਇਰਾਦੇ ਨਾਲ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ? ਕਤਲ ਦੇ ਪਿੱਛੇ ਕੋਈ ਨਿੱਜੀ ਦੁਸ਼ਮਣੀ ਸੀ ? ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸੁਪਾਰੀ ਦਿੱਤੀ ਗਈ ਸੀ ? ਕੀ ਘਰੇਲੂ ਝਗੜੇ ਦੀ ਵਜ੍ਹਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ? ਜਿਸ ਤਰ੍ਹਾਂ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਤਲ ਬਜ਼ੁਰਗ ਦਾ ਪਿੱਛਾ ਕਰ ਰਹੇ ਸਨ ਅਤੇ ਪੂਰੀ ਰੇਕੀ ਤੋਂ ਬਾਅਦ ਹੀ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ । ਪੁਲਿਸ ਨੂੰ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੁੱਛ-ਗਿੱਛ ਕਰਨੀ ਹੋਵੇਗੀ ਤਾਂ ਹੀ ਕਾਤਲ ਦਾ ਸੁਰਾਗ ਮਿਲ ਸਕਦਾ ਹੈ।