ਬਿਊਰੋ ਰਿਪੋਰਟ : ਮੁਕਤਸਰ ਜ਼ਿਲ੍ਹੇ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਦਿਲ ਨੂੰ ਹਿੱਲਾ ਦਿੱਤਾ ਹੈ। ਮਾਪਿਆਂ ਦਾ ਇਕਲੌਤਾ ਪੁੱਤ ਅਤੇ ਕਬੱਡੀ ਦੇ ਹੋਣਹਾਰ ਖਿਡਾਰੀ ਦੀ ਮੌਤ ਹੋ ਗਈ ਹੈ। ਹਰਭਜਨ ਸਿੰਘ ਭੱਜੀ ਨੂੰ ਚਿੱਟਾ ਖਾ ਗਿਆ । ਭੱਜੀ ਦਾ ਵਿਆਹ ਹੋ ਚੁੱਕਿਆ ਸੀ ਅਤੇ 2 ਬੱਚੇ ਸਨ।
ਮੂੰਹ ਤੋਂ ਨਿਕਲ ਰਹੀ ਸੀ ਝੱਗ
ਪਰਿਵਾਰ ਦੇ ਮੈਂਬਰਾਂ ਮੁਤਾਬਿਕ ਹਰਭਜਨ ਸਿੰਘ ਚਿੱਟੇ ਦਾ ਆਦੀ ਸੀ ਉਸ ਦੀ ਮੌਤ ਚਿੱਟੇ ਦੀ ਵਜ੍ਹਾ ਕਰਕੇ ਹੋਈ ਹੈ,ਇਕਲੌਤੇ ਪੁੱਤ ਦੀ ਮੌਤ ਨਾਲ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਕਿ ਉਹ ਪਿੰਡ ਵਿੱਚ ਆਪਣੇ ਸਾਥੀਆਂ ਦੇ ਨਾਲ ਘਰ ਤੋਂ ਗਿਆ ਸੀ । ਥੋੜ੍ਹੀ ਦੇਰ ਬਾਅਦ ਫੋਨ ਆਇਆ ਕੀ ਹਰਭਜਨ ਸਿੰਘ ਕੋਟਕਪੂਰਾ ਕੋਲ ਡਿੱਗਿਆ ਹੈ, ਉਸ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ ।
ਕੱਚਾ ਮੁਲਾਜ਼ਮ ਸੀ ਮ੍ਰਿਤਕ
ਪਰਿਵਾਰ ਦੇ ਮੁਤਾਬਿਕ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਸਰੇਆਮ ਚਿੱਟਾ ਵਿਕ ਦਾ ਹੈ। ਤੁਹਾਨੂੰ ਦੱਸ ਦੇਇਏ ਕੀ ਹਰਭਜਨ ਸਿੰਘ ਕੱਚਾ ਮੁਲਾਜ਼ਮ ਸੀ । ਉਸ ਦਾ 9 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਸੀ । ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ , ਉਧਰ ਮਾਂਪਿਆ ਦਾ ਕਹਿਣਾ ਹੈ ਕਿ ਸਾਡੇ ਬੁਢਾਪੇ ਦਾ ਇਕਲੌਤਾ ਸਹਾਰਾ ਚੱਲਾ ਗਿਆ । ਹੁਣ ਪਰਿਵਾਰ ਕਿਵੇਂ ਚੱਲੇਗਾ ? ਬੱਚੇ ਕੌਣ ਪਾਲੇਗਾ ?