The Khalas Tv Blog Punjab ਮੁਕਤਸਰ ਵਿੱਚ ਪਤੀ ਨੇ ਕੀਤਾ ਅਜਿਹਾ ਮਾੜਾ ਕੰਮ ਪੂਰੇ ਪਰਿਵਾਰ ਵਿੱਚ ਸੋਗ !
Punjab

ਮੁਕਤਸਰ ਵਿੱਚ ਪਤੀ ਨੇ ਕੀਤਾ ਅਜਿਹਾ ਮਾੜਾ ਕੰਮ ਪੂਰੇ ਪਰਿਵਾਰ ਵਿੱਚ ਸੋਗ !

ਬਿਊਰੋ ਰਿਪੋਰਟ : ਮੁਕਤਸਰ ਵਿੱਚ ਇੱਕ ਸ਼ਖਸ ਨੇ ਜਿਹੜੀ ਹਰਕਤ ਕੀਤੀ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਗੁਰਦੁਆਰਾ ਸਾਹਿਬ ਦੇ ਨਾਕਾ ਨੰਬਰ 7 ਦੇ ਕੋਲ ਇੱਕ ਸ਼ਖਸ਼ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਸਿਰਫ ਇੰਨਾਂ ਹੀ ਨਹੀਂ ਉਸ ਨੇ ਬਾਅਦ ਵਿੱਚੋ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਲੋਕਾਂ ਨੇ ਕਾਤਲ ਪਤੀ ਦੇ ਬਾਰੇ ਅਹਿਮ ਖੁਲਾਸਾ ਕੀਤਾ ਹੈ ।

ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ ਪਤੀ

ਲੋਕਾਂ ਦਾ ਕਹਿਣਾ ਹੈ ਕਿ ਉਹ ਕਾਤਲ ਪਤੀ ਦਿਮਾਗੀ ਤੌਰ ‘ਤੇ ਪਰੇਸ਼ਾਨ ਚੱਲ ਰਿਹਾ ਸੀ,ਰੋਜ਼ਾਨਾ ਉਸ ਦਾ ਪਤਨੀ ਨਾਲ ਝਗੜਾ ਹੁੰਦਾ ਸੀ,ਥਾਣਾ ਸਿੱਟੀ ਦੇ SHO ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਨਾਕਾ ਨੰਬਰ 7 ਦੇ ਕੋਲ ਕਿਸੇ ਵਿਅਕਤੀ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਪਤਨੀ ਦਾ ਕਤਲ ਕਰ ਦਿੱਤਾ ਹੈ ਜਿਸ ਦੇ ਬਾਅਦ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ । ਮ੍ਰਿਤਕ ਦੀ ਪਛਾਣ 60 ਸਾਲ ਦੇ ਪਰਮਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ, ਉਸ ਦੀ ਪਤਨੀ ਦਾ ਨਾਂ ਸੁਖਵਿੰਦਰ ਕੌਰ ਹੈ ।

ਦੱਸਿਆ ਜਾ ਰਿਹਾ ਹੈ ਪਰਮਜੀਤ ਸਿੰਘ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਜਿਸ ਵੇਲੇ ਪਤੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਘਰ ਵਿੱਚ ਕੋਈ ਨਹੀਂ ਸੀ ਉਸ ਨੇ ਅਚਾਨਕ ਆਪਣੀ ਲਾਇਸੈਂਸੀ ਰਿਵਾਲਵਰ ਚੁੱਕੀ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ-ਪਤਨੀ ਦੇ ਸਿਰ ਤੇ ਗੋਲੀ ਲੱਗੀ ਸੀ । ਜਿਸ ਦੀ ਵਜ੍ਹਾ ਕਰਕੇ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ ।

Exit mobile version