The Khalas Tv Blog Punjab ਮੁਕਤਸਰ ਦੇ ਗੁਰੂ ਘਰ ਵਿੱਚ ਗ੍ਰੰਥੀ ਦੇ ਪੁੱਤਰ ਨੇ ਚੁੱਕਿਆ ਹੈਰਾਨ ਕਰਨ ਵਾਲਾ ਕਦਮ ! ਇਹ ਵਜ੍ਹਾ ਆਈ ਸਾਹਮਣੇ
Punjab

ਮੁਕਤਸਰ ਦੇ ਗੁਰੂ ਘਰ ਵਿੱਚ ਗ੍ਰੰਥੀ ਦੇ ਪੁੱਤਰ ਨੇ ਚੁੱਕਿਆ ਹੈਰਾਨ ਕਰਨ ਵਾਲਾ ਕਦਮ ! ਇਹ ਵਜ੍ਹਾ ਆਈ ਸਾਹਮਣੇ

ਬਿਊਰੋ ਰਿਪੋਰਟ : ਮੁਕਤਸਰ ਤੋਂ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਪਿੰਡਾ ਮਰਾੜ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਰਹਿਣ ਵਾਲੇ 16 ਸਾਲ ਦੇ ਨੌਜਵਾਨ ਨੇ ਫਾਂਸੀ ਲੈ ਲਈ ਹੈ । ਪੁਲਿਸ ਮੁਤਾਬਿਕ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ,ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ 174 ਦੇ ਕੇਸ ਅਧੀਨ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ।

ਪਿੰਡ ਮਰਾੜ ਕਲਾਂ ਦੇ ਗ੍ਰੰਥੀ ਗੁਰਪਿਆਰ ਸਿੰਘ ਪਿੰਡ ਦੇ ਗੁਰੂ ਘਰ ਵਿੱਚ ਗ੍ਰੰਥੀ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਹਨ। ਗ੍ਰੰਥੀ ਗੁਰਪਿਆਰ ਸਿੰਘ ਨੇ ਜਦੋਂ ਸਵੇਰ ਵੇਲੇ ਗੁਰਦੁਆਰਾ ਸਾਹਿਬ ਪਾਠ ਕਰਨ ਦੇ ਲਈ ਗਏ ਸਨ ਤਾਂ ਉਸ ਸਮੇਂ ਪਤਨੀ ਅਤੇ 2 ਬੱਚੇ ਗੁਰਦੁਆਰਾ ਸਾਹਿਬ ਵਿੱਚ ਸਨ। ਪਰ ਜਦੋਂ ਵਾਪਸ ਆ ਕੇ ਵੇਖਿਆ ਤਾਂ ਪੁੱਤਰ ਹਰਮੰਦਰ ਸਿੰਘ ਨੇ ਫਾਹਾ ਲਾਇਆ ਹੋਇਆ ਸੀ । ਹਰਮੰਦਰ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਉਸ ਦੀ ਦਵਾਈ ਚੱਲ ਰਹੀ ਸੀ,ਪਿਤਾ ਨੇ ਦੱਸਿਆ ਕੀ ਦਿਮਾਗੀ ਤੌਰ ਤੇ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਸ ਨੇ ਖੁਦਕੁਸ਼ੀ ਕੀਤੀ ਹੈ ।

Exit mobile version