ਬਿਊਰੋ ਰਿਪੋਰਟ : ਮੁਕਤਸਰ DC ਦਫਤਰ ਦੇ ਬਾਹਰੋਂ ਇੱਕ ਨੌਜਵਾਨ ਨੂੰ ਕੁਝ ਲੋਕ ਜ਼ਬਰਨ ਗੱਡੀ ਵਿੱਚ ਪਾਕੇ ਲੈ ਗਏ । ਇਸ ਦੌਰਾਨ ਨੌਜਵਾਨਾਂ ਨੇ ਸ਼ੋਰ ਮਚਾਉਂਦੇ ਆਪਣੇ ਸਾਥੀਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ । ਸ਼ੋਰ ਸੁਣ ਕੇ ਮੌਕੇ ‘ਤੇ ਪਹੁੰਚੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ । ਪਰ ਸਾਰੇ ਤਮਾਸ਼ਾ ਵੇਖ ਦੇ ਰਹੇ ਕਿਸੇ ਨੇ ਵੀ ਨੌਜਵਾਨ ਨੂੰ ਗੱਡੀ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਇਤਲਾਹ ਮਿਲਣ ਤੋਂ ਬਾਅਦ ਥਾਣਾ ਸਦਨ ਦੇ SHO ਰਣਜੀਤ ਸਿੰਘ ਪੁਲਿਸ ਬਲ ਦੇ ਨਾਲ ਡੀਸੀ ਦਫਤਰ ਪਹੁੰਚੇ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਮੁਕਤਸਰ ਦੇ ਨਜ਼ਦੀਕੀ ਪਿੰਡ ਵਿੱਚ ਰਹਿ ਰਿਹਾ ਸੀ ਰਣਜੀਤ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਲ ਮਲੋਟ ਸਬ ਡਿਵੀਜਨ ਦੇ ਪੁਲਿਸ ਚੌਕੀ ਪਨੀਵਾਲਾ ਦੇ ਇੱਕ ਪਿੰਡ ਵਿਆਹੁਤਾ ਮਹਿਲਾ ਨੂੰ ਉਸੇ ਪਿੰਡ ਦਾ ਰਣਜੀਤ ਸਿੰਘ ਕੁਝ ਸਮੇਂ ਪਹਿਲਾਂ ਭੱਜਾ ਕੇ ਲੈ ਗਿਆ ਸੀ । ਇਸ ਸਬੰਧ ਵਿੱਚ ਪਰਿਵਾਰ ਨੇ ਪੁਲਿਸ ਚੌਕੀ ਵਿੱਚ ਰਣਜੀਤ ਸਿੰਘ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ । ਰਣਜੀਤ ਸਿੰਘ ਮਹਿਲਾ ਦੇ ਨਾਲ ਪਹਿਲਾਂ ਅਬੋਹਰ ਵਿੱਚ ਸੀ,ਫਿਰ ਮੁਕਤਸਰ ਦੇ ਨਜ਼ਦੀਕ ਪਿੰਡ ਵਿੱਚ ਰਹਿਣ ਲੱਗਿਆ।
ਸੋਮਵਾਰ ਨੂੰ ਆਪਣੇ ਇੱਕ ਸਾਥੀ ਦੇ ਨਾਲ ਕਚਹਿਰੀ ਵਿੱਚ ਉਹ ਕਿਸੇ ਦੇ ਨਾਲ ਤਾਰੀਕ ‘ਤੇ ਆਇਆ ਸੀ । ਪਰਿਵਾਰ ਨੂੰ ਸ਼ੱਕ ਸੀ ਕਿ ਉਹ ਵਿਅਕਤੀ ਮਹਿਲਾ ਦੇ ਨਾਲ ਕੋਰਟ ਵਿੱਚ ਵਿਆਹ ਕਰਨ ਆਇਆ ਹੈ । ਜਿਸ ਦੀ ਵਜ੍ਹਾ ਕਰਕੇ ਲੋਕਾਂ ਨੇ ਡੀਸੀ ਦਫਤਰ ਦੇ ਬਾਹਰ ਨਿਗਰਾਨੀ ਰੱਖੀ। ਜਦੋਂ ਰਣਜੀਤ ਸਿੰਘ ਉੱਥੇ ਆਇਆ ਤਾਂ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਲੈ ਗਏ । ਉਧਰ ਥਾਣਾ ਸਦਰ ਮੁਕਤਸਰ ਦੇ SHO ਰਣਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਪੱਖ ਪੁਲਿਸ ਚੌਕੀ ਪਨੀਵਾਲਾ ਵਿੱਚ ਬੈਠੇ ਸਨ । ਦੋਵਾਂ ਪੱਖਾਂ ਦੇ ਰਾਜੀਨਾਮੇ ਦੀ ਗੱਲਬਾਤ ਚੱਲ ਰਹੀ ਹੈ ।