Punjab

ਪੁਲਿਸ ‘ਤੇ ਤਸ਼ਦੱਦ ਦਾ ਇਲਜ਼ਾਮ ਲਗਾਉਣ ਵਾਲਾ ਵਕੀਲ ਪਲਟਿਆ !

ਬਿਉਰੋ ਰਿਪੋਰਟ : ਮੁਕਤਸਰ ਵਿੱਚ ਕੁਝ ਦਿਨ ਪਹਿਲਾਂ ਐਡਵੋਕੇਟ ਨਾਲ ਕੁੱਟਮਾਰ ਅਤੇ ਮਾੜੀ ਹਰਕਤ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ । ਇਸ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੇ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ। ਉਨ੍ਹਾਂ ਨੇ ਮੁਕਤਸਰ ਦੇ SP ਰਮਨਦੀਪ ਸਿੰਘ ਭੁੱਲਰ ਸਮੇਤ 6 ਪੁਲਿਸ ਵਾਲਿਆਂ ‘ਤੇ ਟਾਰਚਰ ਕਰਨ ਦਾ ਇਲਜ਼ਾਮ ਲਗਾਇਆ ਸੀ । ਜਿਸ ਦੇ ਬਾਅਦ ਮੁਕਤਸਰ ਤੋਂ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਵਿਰੋਧ ਵਿੱਚ ਉਤਰ ਆਇਆ ਸਨ। 2 ਦਿਨ ਤੱਕ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੰਮਕਾਜ ਠੱਪ ਰਿਹਾ ਸੀ ।

ਉਧਰ ਮੁਕਤਸਰ ਦੇ SSP ਹਰਮਨਬੀਰ ਸਿੰਘ ਗਿੱਲ ਅਤੇ ਫਰੀਦਕੋਟ ਰੇਂਜ ਦੇ DIG ਅਜੇ ਮਲੂਜਾ ਨੂੰ ਵੀ ਹਟਾ ਦਿੱਤਾ ਗਿਆ ਸੀ । ਐਡਵੋਕੇਟ ਸੰਧੂ ਨੇ ਹੁਣ ਐੱਸਐੱਸਪੀ ਹਰਮਨਬੀਰ ਸਿੰਘ ਦੀ ਖੁੱਲ ਕੇ ਤਰੀਫ ਕੀਤੀ ਹੈ। ਇੱਥੋਂ ਤੱਕ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਮੁੜ ਤੋਂ ਮੁਕਤਸਰ ਦਾ ਐੱਸਐੱਸਪੀ ਲਗਾਏ। ਇਸ ਦਾ ਪਤਾ ਚੱਲ ਦੇ ਹੀ ਮੁਕਤਸਰ ਬਾਰ ਐਸੋਸੀਏਸ਼ਨ ਨੇ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੂੰ ਐਸੋਸੀਏਸ਼ਨ ਤੋਂ ਬਾਹਰ ਕੱਢ ਦਿੱਤਾ ਹੈ । ਇਸ ਦੇ ਇਲਾਵਾ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੂੰ ਐਡਵੋਕੇਟ ਦਾ ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ।