ਬਿਉਰੋ ਰਿਪੋਰਟ : ਮੁਕਤਸਰ ਦੇ ਪਿੰਡ ਲੁੰਡੇਵਾਲਾ ਦੇ ਕੋਲ ਰਾਜਸਥਾਨ ਫੀਡਰ ਨਹਿਰ ਵਿੱਚ 2 ਨੌਜਵਾਨਾ ਨੇ ਛਾਲ ਮਾਰ ਦਿੱਤੀ ਹੈ। ਜਿੰਨਾਂ ਦੀ ਪਿੰਡ ਦੇ ਲੋਕ, ਪ੍ਰਸ਼ਾਸਨ ਅਤੇ ਗੋਤਾਖੋਰ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਦੋਵਾਂ ਦੇ ਪਰਿਵਾਰ ਵਿੱਚ ਵਿਆਹ ਸੀ ਅਤੇ ਉਹ ਵਿਆਹ ਦੇ ਕੱਪੜੇ ਖਰੀਦਣ ਦੇ ਲਈ ਜਾ ਰਹੇ ਸਨ । ਨਹਿਰ ਵਿੱਚ ਛਾਲ ਮਾਰਨ ਵਾਲੇ ਨੌਜਵਾਨਾਂ ਦਾ ਨਾਂ ਸੁਜਿੰਦਰ ਸਿੰਘ ਅਤੇ ਰਾਜਵਿੰਦਰ ਦੱਸਿਆ ਜਾ ਰਿਹਾ ਹੈ।
DSP ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਜੱਗਾ ਸਿੰਘ ਮੁਤਾਬਿਕ ਨੌਜਵਾਨ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਬਾਈਕ ‘ਤੇ ਜਾ ਰਹੇ ਸਨ। ਇਸ ਵਿਚਾਲੇ ਬਾਈਕ ਚੱਲਾ ਰਹੇ ਸੁਖਜਿੰਦਰ ਸਿੰਘ ਨੇ ਆਪਣੀ ਬਾਈਕ ਸੜਕ ‘ਤੇ ਸੁੱਟ ਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ । ਇਸ ਦੇ ਬਾਅਦ ਉਸ ਨੂੰ ਬਚਾਉਣ ਦੇ ਲਈ ਰਾਜਵਿੰਦਰ ਸਿੰਘ ਨੇ ਛਾਲ ਮਾਰ ਦਿੱਤੀ । ਦੋਵੇ ਪਿੰਡ ਲੁੰਡੇਵਾਲਾ ਦੇ ਰਹਿਣ ਵਾਲੇ ਸਨ ।
ਦੋਵਾਂ ਦੀ ਤਲਾਸ਼ ਵਿੱਚ ਜੁਟੀ ਪੁਲਿਸ
ਇਸ ਘਟਨਾ ਦੀ ਇਤਲਾਹ ਮਿਲਦੇ ਹੀ ਮੌਕੇ ‘ਤੇ ਪਹੁੰਚੇ DSP ਜਸਵੀਰ ਸਿੰਘ ਅਤੇ SHO ਗਿਦਰਬਾਹਾ ਨੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । DSP ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ।
ਭਰਾ ਦੇ ਵਿਆਹ ਤੋਂ ਪਹਿਲਾਂ ਨਹਿਰ ਵਿੱਚ ਨੌਜਵਾਨ ਨੇ ਛਾਲ ਮਾਰੀ
ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ । ਜਾਣਕਾਰੀ ਦੇ ਮੁਤਾਬਿਕ ਸੁਖਜਿੰਦਰ ਸਿੰਘ ਦੇ ਭਰਾ ਦਾ 2 ਫਰਵਰੀ ਨੂੰ ਵਿਆਹ ਸੀ ਜਿਸ ਦੇ ਚਲਦੇ ਦੋਵੇ ਨੌਜਵਾਨ ਕੱਪੜੇ ਲੈਣ ਦੇ ਲਈ ਬਾਈਕ ‘ਤੇ ਸਵਾਰ ਹੋਕੇ ਗਿੱਦੜਬਾਹਾ ਜਾ ਰਹੇ ਪਰ ਅਚਾਨਕ ਇਹ ਘਟਨਾ ਵਾਪਸੀ । ਸੁਖਜਿੰਦਰ ਸਿੰਘ ਨੇ ਬਾਈਕ ਰੋਕ ਕੇ ਨਹਿਰ ਵਿੱਚ ਕਿਉਂ ਛਾਲ ਮਾਰੀ ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ । ਕੀ ਕਿਸੇ ਗੱਲ ਨੂੰ ਲੈਕੇ ਉਸ ਦਾ ਰਾਜਵਿੰਦਰ ਨਾਲ ਝਗੜਾ ਹੋਇਆ ਸੀ ਕਿ ਗੁੱਸੇ ਵਿੱਚ ਉਸ ਨੇ ਅਜਿਹਾ ਕਦਮ ਚੁੱਕਿਆ ।