Punjab

ਸ੍ਰੀ ਮੁਕਤਸਰ ਸਾਹਿਬ ਵਿੱਚ ਦਰਦਨਾਕ ਹਾਦਸਾ,4 ਦੀ ਮੌਤ ਕਈ ਜਖਮੀ !

ਬਿਉਰੋ ਰਿਪੋਰਟ – ਸ੍ਰੀ ਮੁਕਤਸਰ ਸਾਹਿਬ ਵਿੱਚ ਪਟਾਕੇ ਦੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ 4 ਵਰਕਰਾਂ ਦੀ ਮੌਤ ਹੋ ਗਈ,ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਧਮਾਕੇ ਤੋਂ ਬਾਅਦ ਬਿਲਡਿੰਗ ਦਾ ਇੱਕ ਹਿੱਸਾ ਡਿੱਗ ਗਿਆ ਅਤੇ ਮਜ਼ਦੂਰ ਮਲਬੇ ਵਿੱਚ ਦਬ ਗਏ,ਜ਼ਖਮੀਆਂ ਨੂੰ ਬਠਿੰਡਾ ਦੇ AIIMS ਵਿੱਚ ਭਰਤੀ ਕਰਵਾਇਆ ਗਿਆ ਹੈ । ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ 40 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ ।

ਇਹ ਪੂਰੀ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਿੰਘੇਵਾਲਾ ਪਿੰਡ ਵਿੱਚ ਰਾਤ ਡੇਢ ਵਜੇ ਹੋਇਆ । ਕੰਮ ਕਰਨ ਵਾਲੇ ਮਜ਼ਦੂਰਾ ਦੇ ਮੁਤਾਬਿਕ ਰਾਤ ਨੂੰ ਉਹ ਸੋਹ ਰਹੇ ਸੀ ਤਾਂ ਅਚਾਨਕ ਧਮਾਕਾ ਹੋਇਆ ਕਈ ਲੋਕ ਮਲਬੇ ਹੇਠਾਂ ਦਬੇ ਸਨ । ਧਮਾਕਾ ਇੰਨਾਂ ਜ਼ੋਰਦਾਰ ਸੀ ਕਿ ਫੈਕਟਰੀ ਦੀ ਬਿਲਡਿੰਗ ਦਾ ਇੱਕ ਹਿੱਸਾ ਹੇਠਾਂ ਆ ਗਿਆ ।

ਲੰਬੀ ਦੇ DSP ਜਸਪਾਲ ਸਿੰਘ ਨੇ ਦੱਸਿਆ ਕਿ ਮਲਬੇ ਤੋਂ ਹੁਣ ਤੱਕ 4 ਲਾਸ਼ਾਂ ਬਾਹਰ ਕੱਢਿਆ ਗਈਆਂ ਹਨ । ਉਨ੍ਹਾਂ ਦੱਸਿਆ ਕਿ ਫੈਕਟਰੀ ਲੀਗਲ ਸੀ,ਲਾਇਸੈਂਸ ਵੀ ਸੀ,ਫੈਕਟਰੀ ਰਿਹਾਇਸ਼ੀ ਇਲਾਕੇ ਤੋਂ ਦੂਰ ਖੇਤਾਂ ਵਿੱਚ ਬਣਾਈ ਗਈ ਸੀ। ਧਮਾਕਾ ਕਿਵੇਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਸੀ ।