The Khalas Tv Blog Punjab ਨਿਹੰਗ ਸਿੰਘ ਨਾਲ ਹੋਇਆ ਇਹ ਮਾੜਾ ਕੰਮ ! ਭੁੱਖੇ ਦਾ ਢਿੱਡ ਭਰਨਾ ਪੈ ਗਿਆ ਜ਼ਿੰਦਗੀ ‘ਤੇ ਭਾਰੀ !
Punjab

ਨਿਹੰਗ ਸਿੰਘ ਨਾਲ ਹੋਇਆ ਇਹ ਮਾੜਾ ਕੰਮ ! ਭੁੱਖੇ ਦਾ ਢਿੱਡ ਭਰਨਾ ਪੈ ਗਿਆ ਜ਼ਿੰਦਗੀ ‘ਤੇ ਭਾਰੀ !

ਬਿਉਰੋ ਰਿਪੋਰਟ : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿਦਰਬਾਹਾ ਵਿੱਚ ਇੱਕ ਨਿਹੰਗ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਹੰਗ ਜਸਬੀਰ ਸਿੰਘ ਦਾ ਰਾਡ ਮਾਰ ਕੇ ਕਤਲ ਕੀਤਾ ਗਿਆ ਹੈ । ਮ੍ਰਿਤਕ ਨੇ ਪਿਛਲੇ ਕੁਝ ਦਿਨਾਂ ਤੋਂ ਗਿਦਰਬਾਹਾ ਵਿੱਚ ਇੱਕ ਝੁੱਗੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ,ਆਉਣ-ਜਾਣ ਵਾਲਿਆਂ ਨੂੰ ਲੰਗਰ ਛਕਾਉਂਦਾ ਸੀ।

ਜਾਣਕਾਰੀ ਦੇ ਮੁਤਾਬਿਕ ਬੀਤੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੂੰ ਨਿਹੰਗ ਜਸਬੀਰ ਸਿੰਘ ਨੇ ਲੰਗਰ ਲੈਣ ਦੇ ਲਈ ਕਿਹਾ ਪਰ ਲੰਗਰ ਲੈਣ ਦੀ ਥਾਂ ਉਨ੍ਹਾਂ ਨੇ ਨਿਹੰਗ ਸਿੰਘ ਨੂੰ ਬਾਹਰ ਬੁਲਾਇਆ । ਜਦੋਂ ਨਿਹੰਗ ਬਾਹਰ ਆਇਆ ਤਾਂ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਉਸ ਨੂੰ ਬੇਰਹਮੀ ਦੇ ਨਾਲ ਕੁੱਟਿਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਿਹੰਗ ਜਸਬੀਰ ਸਿੰਘ ਦੇ ਤਿਨ ਬੱਚੇ ਹਨ। ਇੱਕ ਪੁੱਤਰ 5 ਸਾਲ ਦਾ ਹੈ,ਦੂਜਾ 2 ਅਤੇ ਧੀ ਸਿਰਫ਼ ਤਿਨ ਮਹੀਨੇ ਦੀ ਹੈ । ਪੁਲਿਸ ਨੇ ਮੌਕੇ ਕੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਪੁਲਿਸ ਦੀ ਜਾਂਚ ਦੇ 2 ਐਂਗਲ ਹਨ,ਪਹਿਲਾਂ ਲੁੱਟ,ਦੂਜਾ ਦੁਸ਼ਮਣੀ। ਫਿਲਹਾਲ ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ ਅਤੇ ਲੋਕਾਂ ਕੋਲੋ ਪੁੱਛ-ਗਿੱਛ ਕਰ ਰਹੀ ਹੈ ਤਾਂਕੀ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਬਾਰੇ ਕੋਈ ਸਬੂਤ ਮਿਲ ਸਕੇ ।

Exit mobile version