ਬਿਉਰੋ ਰਿਪੋਰਟ : ਵਿਆਹ ਤੋਂ ਪਹਿਲਾਂ ਪਤੀ ਨੇ ਪਤਨੀ ਨੂੰ ਵਾਅਦਾ ਕੀਤਾ ਸੀ ਕਿ ਹਨੀਮੂਨ ਦੇ ਲਈ ਗੋਆ ਲੈਕੇ ਜਾਵਾਂਗਾ ਪਰ ਉਹ ਅਯੁੱਦਿਆ ਲੈ ਗਿਆ ਜਿਸ ਦੀ ਵਜ੍ਹਾ ਕਰਕੇ ਨਰਾਜ਼ ਪਤਨੀ ਨੇ ਪਤੀ ਕੋਲੋ ਤਲਾਕ ਮੰਗ ਲਿਆ ਹੈ । ਇਹ ਹੈਰਾਨ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਸਾਹਮਣੇ ਆਇਆ ਹੈ । ਪਤੀ ਦੀ ਇਸ ਵਾਅਦਾ ਖਿਲਾਫ ‘ਤੇ ਪਤਨੀ ਨੇ ਫੈਮਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕਰ ਦਿੱਤੀ ਹੈ । ਇਸ ਦੌਰਾਨ ਔਰਤ ਅਤੇ ਉਸ ਦੇ ਪਤੀ ਦੀ ਕਾਉਂਸਲਿੰਗ ਹੋ ਰਹੀ ਹੈ ।
ਰਿਲੇਸ਼ਨਸ਼ਿੱਪ ਕਾਉਂਸਲਰ ਸ਼ੈਲ ਅਵਸਥੀ ਨੇ ਦੱਸਿਆ ਇਸ ਜੋੜੇ ਨੇ ਪਿਛਲੇ ਸਾਲ ਅਗਸਤ ਵਿੱਚ ਵਿਆਹ ਕੀਤਾ ਸੀ। ਨੌਜਵਾਨ IT ਇੰਜੀਨੀਅਰ ਹੈ। ਪਤਨੀ ਨੇ ਪਤਨੀ ਨੂੰ ਕਿਹਾ ਸੀ ਕਿ ਉਹ ਗੋਆ ਜਾਣਾ ਚਾਉਂਦੀ ਹੈ,ਪਰ ਪਤਨੀ ਨੇ ਪਹਿਲਾਂ ਵਾਅਦਾ ਕੀਤਾ ਫਿਰ ਉਸ ਨੂੰ ਕਿਹਾ ਸਾਨੂੰ ਧਾਰਮਿਤ ਥਾਂ ‘ਤੇ ਜਾਣਾ ਚਾਹੀਦਾ ਹੈ। ਕਿਉਂਕਿ ਉਸ ਦੇ ਬਜ਼ੁਰਗ ਮਾਪੇ ਵੀ ਮੰਦਰ ਜਾਣਾ ਚਾਹੁੰਦੇ ਹਨ । ਔਰਤ ਦਾ ਇਲਜ਼ਾਮ ਹੈ ਕਿ ਪਤੀ ਨੇ ਇੱਕ ਦਿਨ ਪਹਿਲਾਂ ਦੱਸਿਆ ਕਿ ਮੈਂ ਆਪਣੀ ਮਾਂ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ ਅਸੀਂ ਗੋਆ ਦੀ ਥਾਂ ਅਯੁੱਧਿਆ ਜਾ ਰਹੇ ਹਾਂ।
ਇਸ ਦੌਰਾਨ ਪਤੀ-ਪਤਨੀ ਯਾਤਰਾ ‘ਤੇ ਨਿਕਲੇ ਪਰ ਘਰ ਆਉਣ ਤੋਂ ਬਾਅਦ ਦੋਵਾਂ ਦੇ ਵਿਚਾਲੇ ਝਗੜਾ ਹੋਇਆ ਤਿੱਖੀ ਬਹਿਸ ਹੋਈ ਜਿਸ ਦੇ ਬਾਅਦ ਹੁਣ ਔਰਤ ਨੇ ਪਤੀ ਖਿਲਾਫ ਤਲਾਕ ਦੇ ਲਈ ਪਟੀਸ਼ਨ ਦਾਇਰ ਕੀਤੀ ਹੈ। ਕਾਉਂਸਲਰ ਸ਼ੈਲ ਅਵਸਥੀ ਨੇ ਇਲਜ਼ਾਮ ਲਗਾਇਆ ਹੈ ਕਿ ਪਤੀ ਨੇ ਉਸ ਦਾ ਭਰੋਸਾ ਤੋੜਿਆ ਹੈ। ਪਤੀ ਨੇ ਵਿਆਹ ਦੇ ਸ਼ੁਰੂਆਤ ਵਿੱਚ ਹੀ ਮੈਨੂੰ ਤਵਜੋ ਨਹੀਂ ਦਿੱਤੀ । ਹਾਲਾਂਕਿ ਦੋਵਾਂ ਦਾ ਕਾਉਂਸਲਿੰਗ ਸੈਸ਼ਨ ਜਾਰੀ ਹੈ।