Punjab

ਸੰਸਦ ਮੈਂਬਰ ਨੇ ਚੌੜਾ ਨੂੰ ਪੰਛ ‘ਚੋਂ ਛੇਕਣ ਦੀ ਮੰਗ ਦੀ ਕੀਤੀ ਨਿਖੇਧੀ! ਐਸਜੀਪੀਸੀ ‘ਤੇ ਵੀ ਚੁੱਕੇ ਸਵਾਲ

ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਨਰਾਇਣ ਸਿੰਘ ਚੌੜਾ (Narayan Singh Chora) ਨੂੰ ਪੰਥ ਵਿਚੋਂ ਛੇਕਣ ਦੀ ਮੰਗ ਦੀ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ (Sarabjeet Singh Khalsa) ਨੇ ਨਿਖੇਧੀ ਕੀਤੀ ਹੈ। ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਵੱਲੋਂ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਸਬੰਧੀ ਲਿਆ ਗਿਆ ਫ਼ੈਸਲਾ ਸਿੱਖ ਪੰਥਕ ਭਾਵਨਾਵਾ ਵਿਰੋਧੀ,ਨੀਵੇਂ ਪੱਧਰ ਦੀ ਬੌਧਿਕਤਾ ਅਤੇ ਚਾਪਲੂਸੀ ਦੀ ਸਿਖਰ ਹੈ ਜੋ ਬਾਦਲਾ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਲੈ ਡੁੱਬੇਗਾ। ਕੀ ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੇ ਪ੍ਰਕਰਮਾ ਦੇ ਅੰਦਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤਲਵਾਰਾ ਲੈ ਕੇ ਪੰਥਕ ਜਥੇਬੰਦੀਆਂ ਤੇ ਹਮਲਾਵਰ ਹੁੰਦੀ ਹੈ ਅੰਮ੍ਰਿਤਧਾਰੀ ਸਿੱਖਾਂ ਦੀਆਂ ਦਸਤਾਰਾਂ ਉਤਾਰਦੀ ਹੈ ਤਾਂ ਕੀ ਉਸ ਸਮੇ ਸਿੱਖ ਹਿਰਦੇ ਨਹੀ ਵਲੂੰਧਰੇ ਜਾਂਦੇ ਉਸ ਵੇਲੇ ਸਿੱਖ ਭਾਵਨਾਵਾਂ ਨੂੰ ਠੇਸ ਨਹੀ ਪਹੁੰਚਦੀ?

ਦੱਸ ਦੇਈਏ ਕਿ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਤਨਖਾਹ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ – ਜਗਜੀਤ ਸਿੰਘ ਡੱਲੇਵਾਲ ਦਾ ਪੂਰਾ ਪਿੰਡ ਬੈਠਿਆ ਭੁੱਖ ਹੜਤਾਲ ’ਤੇ