ਬਿਊਰੋ ਰਿਪੋਰਟ : ਰਾਹੁਲ ਗਾਂਧੀ ਦੇ ਭਾਰਤ ਜੋੜੋ ਯਾਤਰਾ ਵਿੱਚ ਜਲੰਧਰ ਦੇ ਐੱਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਗਈ ਹੈ । ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ । ਪਰ ਉਨ੍ਹਾਂ ਦੇ ਵਿਧਾਇਕ ਪੁੱਤਰ ਵਿਕਰਮ ਚੌਧਰੀ ਨੇ ਵੱਡਾ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਕਿਹਾ ਐਂਬੁਲੈਂਸ ਵਿੱਚ ਲਿਜਾਉਣ ਸਮੇਂ ਪਿਤਾ ਪੰਪ ਨਾਲ ਸਾਹ ਲੈ ਰਹੇ ਸਨ ਤਾਂ ਹੀ ਉਸ ਵਕਤ ਮੌਜੂਦ ਡਾਕਟਰਾਂ ਨੇ ਕਿਹਾ ਕਿਨਾਰੇ ਹੋ ਜਾਓ,ਵੀ ਨੌ ਹਾਉ ਟੂ ਟਰੀਟ। ਉਨ੍ਹਾਂ ਦੇ ਕੋਲ ਐਮਰਜੈਂਸੀ ਸ਼ਾਕ ਦਾ ਕੋਈ ਸਮਾਨ ਹੀ ਨਹੀਂ ਸੀ । ਪੁੱਤਰ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਉਨ੍ਹਾਂ ਦਾ ਇੱਕ ਵਾਰ ਹੀ ਅੱਖ ਦਾ ਆਪਰੇਸ਼ਨ ਹੋਇਆ ਸੀ ।
ਐੱਮਪੀ ਦੇ ਪੁੱਤਰ ਦੇ ਇਲਜ਼ਾਮਾਂ ‘ਤੇ ਡਾਕਟਰਾਂ ਦਾ ਜਵਾਬ
ਵਿਧਾਇਕ ਪੁੱਤਰ ਵਿਕਰਮਜੀਤ ਸਿੰਘ ਦੇ ਇਲਜ਼ਾਮਾਂ ‘ਤੇ ਜਲੰਧਰ ਦੇ ਸਿਵਲ ਸਰਜਨ ਡਾਕਟਰ ਰਮਨ ਸ਼ਰਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ਦੇ ਨਾਲ ਚੱਲ ਰਹੀ ਐਂਬੂਲੈਂਸ ਸਿਵਿਲ ਹਸਪਤਾਲ ਦੀ ਹੈ। ਇਸ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਤਾਇਨਾਤ SPG ਨੇ ਮਾਨਤਾ ਦਿੱਤੀ ਹੋਈ ਹੈ । PM ਮੋਦੀ ਦੇ ਨਾਲ ਵੀ ਇਹ ਹੀ ਐਂਬੂਲੈਂਸ ਚੱਲ ਦੀ ਹੈ । ਇਹ ਸਭ ਤੋਂ ਵਧੀਆਂ ਐਂਬੂਲੈਂਸ ਹੈ । ਡਾਕਟਰਾਂ ਨੇ ਦੱਸਿਆ ਕਿ ਐਂਬੂਲੈਂਸ ਦੀ ਕੰਡੀਸ਼ਨ ਵੀ ਚੰਗੀ ਹੈ । ਮੈਡੀਕਲ ਸੁਪਰੀਟੈਂਡੈਂਟ ਵੱਲੋਂ ਇਹ ਐਂਬੂਲੈਂਸ ਦਿੱਤੀ ਗਈ ਸੀ । ਇਸ ਵਿੱਚ ਕੋਈ ਕਮੀ ਨਹੀਂ । ਡਾਕਟਰ ਨੇ ਦੱਸਿਆ ਕਿ 2 ਵਾਰ ਸ਼ਾਕ ਦਿੱਤੇ ਗਏ ਸਨ । ਐਂਬੂਲੈਂਸ ਵਿੱਚ ਐਡਵਾਂਸ ਲਾਇਫ ਸੁਪੋਰਟਿੰਗ ਸਿਸਟਮ ਵੀ ਹੈ । ਇਸ ਦੇ ਨਾਲ ਐਂਬੂਲੈਂਸ ਵਿੱਚ 5 ਮਾਹਿਰਾਂ ਦੀ ਟੀਮ ਸੀ । ਉਨ੍ਹਾਂ ਨੇ ਦਿਲ ਵਿੱਚ ਟੀਕਾ ਵੀ ਲਗਾਇਆ ਗਿਆ ਸੀ । ਉਨ੍ਹਾਂ ਦੇ ਪੁੱਤਰ ਦੇ ਸਾਹਮਣੇ ਹੀ ਸ਼ਾਕ ਦਿੱਤੇ ਗਏ ਸਨ।
20 ਮਿੰਟ ਵਿੱਚ ਪਹੁੰਚੇ ਹਸਪਤਾਲ
ਚੌਧਰੀ ਸੰਤੋਖ ਸਿੰਘ ਦਿਲ ਦਾ ਦੌਰਾ ਪੈਂਦੇ ਹੀ ਹੇਠਾਂ ਡਿੱਗ ਗਏ ਸਨ । ਉਸ ਦੇ ਫੌਰਨ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ । ਹਸਪਤਾਲ ਜਾਣ ਦੇ ਲਈ 15 ਤੋਂ 20 ਮਿੰਟ ਵਿੱਚ ਦਾ ਸਮਾਂ ਲੱਗਿਆ । ਰਸਤੇ ਵਿੱਚ ਜ਼ਿਆਦਾ ਜਾਮ ਨਹੀਂ ਸੀ । ਪੁਲਿਸ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਲਈ ਪਹਿਲਾਂ ਹੀ ਰੂਟ ਕਲੀਅਰ ਕੀਤਾ ਹੋਇਆ ਸੀ ।
ਸਵੇਰੇ ਆਪਣੇ ਲਈ ਚਾਹ ਬਣਾਈ
ਪੁੱਤਰ ਵਿਕਰਮਜੀਤ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੇ ਆਪ ਚਾਹ ਬਣਾਈ । ਰਾਤ ਨੂੰ 2 ਵਜੇ ਪਹੁੰਚਿਆ ਤਾਂ ਉਨ੍ਹਾਂ ਨੇ ਕਿਹਾ ਸਵੇਰ 4 ਵਜੇ ਜਾਣਾ ਹੈ,ਹੁਣ ਕੀ ਸੌਣਾ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕੁਝ ਧਾਰਮਿਕ ਹਸਤੀਆਂ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਕਰਵਾਉਣੀ ਹੈ ।