India Punjab

‘ਪਹਿਲੇ ਕਿਸਾਨ ਅੰਦੋਲਨ ਦੌਰਾਨ 700 ਕੁੜੀਆਂ ਗਾਇਬ ਹੋਇਆ’ ! ਫਿਰ ਜਾਂਚ ਕਿਉਂ ਨਹੀਂ ਕਰਵਾਈ

ਬਿਉਰੋ ਰਿਪੋਰਟ – ਹਰਿਆਣਾ ਬੀਜੇਪੀ (Haryana Bjp) ਦੇ ਇੱਕ ਐੱਮਪੀ ਰਾਮਚੰਦਰ ਜਾਂਗੜ (Ramchandar Jaghar)ਨੇ ਕਿਸਾਨਾਂ ਨੂੰ ਲੈਕੇ ਵੱਡਾ ਵਿਵਾਦਿਤ ਇਲਜ਼ਾਮ ਲਗਾਇਆ ਗਿਆ ਹੈ । ਜਾਂਗੜ ਨੇ ਦਾਅਵਾ ਕੀਤਾ ਹੈ ਕਿ ਪਹਿਲੇ ਕਿਸਾਨ ਅੰਦੋਲਨ ਦੌਰਾਨ ਟਿੱਕਰੀ ਅਤੇ ਸਿੰਘੂ ਬਾਰਡਰ ਤੋਂ 700 ਤੋਂ ਵੱਧ ਕੁੜੀਆਂ ਗਾਇਬ ਹੋਈਆਂ,ਸਿਰਫ਼ ਇੰਨਾਂ ਹੀ ਨਹੀਂ ਬੀਜੇਪੀ ਦੇ ਐੱਮਪੀ ਨੇ ਕਿਹਾ 2021 ਤੋਂ ਪਹਿਲਾਂ ਹਰਿਆਣਾ ਵਿੱਚ ਸਿਰਫ਼ ਸ਼ਰਾਬ ਤੇ ਬੀੜੀ ਦਾ ਨਸ਼ਾ ਸੀ । ਪਰ ਕਿਸਾਨੀ ਅੰਦੋਲਨ ਤੋਂ ਬਾਅਦ ਚਿੱਟੇ ਦਾ ਨਸ਼ਾ ਆ ਗਿਆ ਅਤੇ ਹੁਣ ਰੋਜ਼ਾਨਾ ਸੂਬੇ ਵਿੱਚ ਟੀਕਿਆਂ ਨਾਲ ਨੌਜਵਾਨਾਂ ਦੀ ਮੌਤ ਦੇ ਮਾਮਲੇ ਆਉਂਦੇ ਹਨ ,ਪੰਜਾਬ ਦੇ ਨਸ਼ੇੜੀਆਂ ਨੇ ਹਰਿਆਣਾ ਵਿੱਚ ਨਸ਼ਾ ਵਧਾਇਆ ਹੈ । ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਅੰਦੋਲਨ ਦੇ ਨਾਂ ‘ਤੇ ਉਗਰਾਈ ਚੱਲ ਰਹੀ ਹੈ । ਉਧਰ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਜਾਂਗੜ ਨੂੰ ਜਵਾਬ ਦਿੰਦੇ ਹੋਏ ਬੀਜੇਪੀ ਤੋਂ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ ।

ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਜਾਂਗੜ ‘ਤੇ ਪਲਟਵਾਰ ਕਰਦੇ ਹੋਏ ਕਿਹਾ 4 ਸਾਲ ਬੀਤ ਜਾਣ ਦੇ ਬਾਵਜੂਦ ਆਖਿਰ ਬੀਜੇਪੀ ਸਰਕਾਰ ਨੇ ਜਾਂਚ ਕਿਉਂ ਨਹੀਂ ਕਰਵਾਈ,ਹੁਣ ਤੱਕ FIR ਦਰਜ ਕਿਉਂ ਨਹੀਂ ਕਰਵਾਈ ਗਈ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗ ਕੀਤੀ ਕਿ ਬੀਜੇਪੀ ਆਪਣੇ ਐੱਮਪੀ ਰਾਮਚੰਦਰ ਜਾਂਗੜ ਦੇ ਬਿਆਨ ‘ਤੇ ਮੁਆਫ਼ੀ ਮੰਗੇ । ਉਨ੍ਹਾਂ ਇਲਜ਼ਾਮ ਲਗਾਇਆ ਕਿ ਬੀਜੇਪੀ ਦੇਸ਼ ਵਿੱਚ ਦੰਗੇ ਭੜਕਾਉਣਾ ਚਾਹੁੰਦੀ ਹੈ । ਪੰਧੇਰ ਨੇ ਕਿਸਾਨਾਂ ਨੂੰ ਜਾਂਗੜ ਖਿਲਾਫ ਡੱਟ ਕੇ ਸਾਹਮਣੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੂੰ ਜਾਂਗੜ ਦਾ ਅਸਤੀਫ਼ਾ ਲੈਣਾ ਚਾਹੀਦਾ ਹੈ ।