India

1 ਸਾਲ ਬਾਅਦ ਧੀ ਵਾਪਸ ਆਈ ! ਪਿਤਾ ਨੇ ਜ਼ਿੰਦਾ ਧੀ ਨਾਲ ਕੀਤਾ ਇਹ ਸਲੂਕ !

ਬਿਊਰੋ ਰਿਪੋਰਟ : ਇੱਕ ਪਿਤਾ ਨੇ ਧੀ ਤੋਂ ਇਨ੍ਹਾਂ ਜ਼ਿਆਦਾ ਨਰਾਜ਼ ਹੋਇਆ ਕਿ ਉਸ ਨੇ ਆਪਣੀ ਜ਼ਿੰਦਾ ਧੀ ‘ਤੇ ਕਫਨ ਪਾ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਲਈ ਮਰ ਗਈ ਹੈ । ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਮੱਧ ਪ੍ਰਦੇਸ਼ ਦੇ ਮੰਦਸੌਰ ਦੀ ਰਹਿਣ ਵਾਲੀ ਹਿੰਦੂ ਪਰਿਵਾਰ ਦੀ ਧੀ ਨੇ ਮੁਸਲਮਾਨ ਮੁੰਡੇ ਨਾਲ ਲਵ ਮੈਰੀਜ ਕੀਤੀ ਸੀ । ਪਰਿਵਾਰ ਨੇ ਉਸ ਨੂੰ ਪੁਲਿਸ ਦੀ ਮੌਜੂਦੀ ਵਿੱਚ ਘਰ ਪਰਤਨ ਦੇ ਲਈ ਸਮਝਾਇਆ ਪਰ ਉਸ ਨੇ ਸਾਫ ਕਰ ਦਿੱਤਾ ਕਿ ਉਹ ਆਪਣੇ ਪਤੀ ਦੇ ਨਾਲ ਹੀ ਰਹੇਗੀ ।
ਧੀ ਦਾ ਜਵਾਬ ਸੁਣਕੇ ਪਿਤਾ ਨੇ ਉਸ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਅਤੇ ਉਸ ‘ਤੇ ਚਿੱਟੀ ਚਾਦਰ ਪਾ ਦਿੱਤੀ ।

ਹਿੰਦੂ ਪਰਿਵਾਰ ਦੀ ਧੀ ਦਾ ਮੁਸਲਮਾਨ ਨੌਜਵਾਨ ਨਾਲ ਕਾਫੀ ਸਮੇਂ ਤੋਂ ਰਿਸ਼ਤਾ ਸੀ । ਪਰਿਵਾਰ ਵਾਲਿਆਂ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਰਜ ਕਰਵਾਈ ਸੀ। ਇਸ ਦੌਰਾਨ ਨੌਜਵਾਨ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾ ਲਿਆ ਅਤੇ ਉਸੇ ਦੇ ਨਾਲ ਰਹਿਣ ਲੱਗੀ। ਪੁਲਿਸ ਨੇ ਕੁੜੀ ਦਾ ਪਤਾ ਲਗਾਇਆ ਅਤੇ ਬਿਆਨ ਲੈਣ ਦੇ ਲਈ ਥਾਣੇ ਬੁਲਾਇਆ ਸੀ । ਥਾਣੇ ਦੇ ਵਿੱਚ ਕੁੜੀ ਦਾ ਕਫਨ ਪਾਉਣ ਦੇ ਵੀਡੀਓ ਨੂੰ ਐੱਸਪੀ ਅਨੁਰਾਗ ਸੁਜਾਨਿਆ ਨੇ ਸਟਾਫ ਦੀ ਲਾਪਰਵਾਹੀ ਦੱਸਿਆ ।

ਕੁੜੀ ਨੇ ਕਿਹਾ ਪਤੀ ਦੇ ਨਾਲ ਰਹਿਣਾ ਹੈ

ਪੁਲਿਸ ਦੇ ਮੁਤਾਬਿਕ ਪਰਿਵਾਰ ਨੂੰ ਧੀ ਦੇ ਮੁਸਲਮਾਨ ਨੌਜਵਾਨ ਨਾਲ ਵਿਆਹ ਨੂੰ ਲੈਕੇ ਇਤਰਾਜ਼ ਸੀ । ਉਨ੍ਹਾਂ ਨੇ ਥਾਣੇ ਵਿੱਚ ਹੀ ਪੁਲਿਸ ਮੁਲਾਜ਼ਮ ਦੇ ਸਾਹਮਣੇ ਇੱਕ ਵਾਰ ਮੁੜ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ । ਸਮਾਜ ਦਾ ਹਵਾਲਾ ਦਿੱਤਾ,ਉਸ ਨੂੰ ਘਰ ਪਰਤਨ ਦੇ ਲਈ ਬਹੁਤ ਕਿਹਾ,ਪਰ ਉਹ ਪਰਿਵਾਰ ਦੇ ਨਾਲ ਜਾਣ ਨੂੰ ਰਾਜੀ ਨਹੀਂ ਹੋਈ । ਕੁੜੀ ਨੇ ਆਪਣੇ ਪਤੀ ਸਾਹਿਲ ਦੇ ਨਾਲ ਜਾਣ ਦੀ ਜ਼ਿੱਦ ਕੀਤੀ । ਉਸ ਨੇ ਕਿਹਾ ਮੈਂ ਸਾਹਿਲ ਦੇ ਨਾਲ ਵਿਆਹ ਕਰਕੇ ਮੁਸਲਿਮ ਧਰਮ ਅਪਣਾ ਲਇਆ ਹੈ,ਹੁਣ ਮੈਂ ਆਪਣੇ ਪਤੀ ਦੇ ਨਾਲ ਹੀ ਰਹਾਂਗੀ ।

ਪਿਤਾ ਨੇ ਕਿਹਾ ਧੀ ਸਾਡੇ ਲਈ ਮਰ ਗਈ ਹੈ

ਧੀ ਦੇ ਬਿਆਨ ਤੋਂ ਨਰਾਜ਼ ਹੋਕੇ ਪਿਤਾ ਨੇ ਥਾਣੇ ਵਿੱਚ ਹੀ ਧੀ ਨੂੰ ਕਫਨ ਦਾ ਸਫੇਦ ਕੱਪੜਾ ਪਾ ਦਿੱਤਾ । ਉਸ ਨੂੰ ਫੁੱਲਾਂ ਦੀ ਮਾਲਾ ਪਾ ਕੇ ਕਿਹਾ ਅੱਜ ਦੇ ਬਾਅਦ ਧੀ ਸਾਡੇ ਲਈ ਮਰ ਗਈ ਹੈ। ਇਸ ਦੇ ਬਾਅਦ ਧੀ ਆਪਣੇ ਪਤੀ ਦੇ ਨਾਲ ਚੱਲੀ ਗਈ । ਪਿਤਾ ਨੇ ਕਿਹਾ ਮੇਰੀ ਧੀ ਕਾਲਜ ਵਿੱਚ ਪੜ ਰਹੀ ਸੀ। ਸਾਲ ਪਹਿਲਾਂ ਕਾਲਜ ਜਾਂਦੇ ਸਮੇਂ ਲਾਪਤਾ ਹੋ ਗਈ,ਉਸ ਨੂੰ ਅਗਵਾ ਕੀਤਾ ਗਿਆ ਸੀ ।ਕਿਸੇ ਦਾ ਨਾਲ ਚੱਲੀ ਗਈ । ਕੁਝ ਪਤਾ ਨਹੀਂ ਚੱਲ ਰਿਹਾ ਸੀ । ਪੁਲਿਸ ਨੇ ਮਿਹਨਤ ਕਰਕੇ ਉਸ ਦੀ ਲੋਕੇਸ਼ਨ ਕੱਢੀ। ਥਾਣੇ ਵਿੱਚ ਉਸ ਨੇ ਕਿਹਾ ਮੈਂ ਮੁਸਲਮਾਨ ਮੁੰਡੇ ਦੇ ਨਾਲ ਪਿਆਰ ਕਰਦੀ ਹਾਂ,ਵਿਆਹ ਦੇ ਦਸਤਾਵੇਜ਼ ਵੀ ਪੇਸ਼ ਕੀਤੇ । ਪਿਤਾ ਨੇ ਕਿਹਾ ਉਸ ਦਾ ਵਿਆਹ ਸਾਨੂੰ ਮਨਜ਼ੂਰ ਨਹੀਂ ।