The Khalas Tv Blog India ਇੱਕ ਡਾਕਟਰ ਦੀ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾਉਣ ਵਾਲੀ ਹਰਕਤ !
India

ਇੱਕ ਡਾਕਟਰ ਦੀ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾਉਣ ਵਾਲੀ ਹਰਕਤ !

mp doctor killed patient

ਡਾਕਟਰ ਨੂੰ ਅਦਾਲਤ ਨੇ ਸੁਣਵਾਈ ਸਜ਼ਾ

ਬਿਊਰੋ ਰਿਪੋਰਟ : ਇੱਕ ਡਾਕਟਰ ਨੇ ਅਜਿਹੀ ਹੈਵਾਨੀਅਤ ਵਰਗੀ ਕਰਤੂਤ ਕੀਤੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ । ਇਲਾਜ ਦੇ ਬਹਾਨੇ ਆਪਣੀ ਨਾਪਾਕ ਹਰਕਤ ਲੁਕਾਉਣ ਦੇ ਲਈ ਉਸ ਨੇ ਮਰੀਜ਼ ਨੂੰ ਪਹਿਲਾਂ ਧੋਖੇ ਨਾਲ ਬੇਹੋਸ਼ ਕੀਤਾ ਫਿਰ ਆਰੀ ਦੇ ਨਾਲ ਧੌਣ ਵੱਢੀ, ਐਸਿਡ ਵਾਲੇ ਡਰਮ ਵਿੱਚ ਲਾਸ਼ ਦੇ 70 ਟੁਕੜੇ ਕਰਕੇ ਸੁੱਟ ਦਿੱਤੇ । ਪਰ ਉਸ ਦੀ ਇੱਕ ਗਲਤੀ ਨੇ ਉਸ ਦੀ ਹਰ ਇੱਕ ਚਾਲ ਨੂੰ ਉਲਟ ਦਿੱਤਾ ਅਤੇ ਹੁਣ ਅਦਾਲਤ ਨੇ ਉਸ ਨੂੰ ਸਖਤ ਸਜ਼ਾ ਸੁਣਾਈ ਹੈ ।

ਇਸ ਤਰ੍ਹਾਂ ਕੀਤਾ ਮਰੀਜ਼ ਦਾ ਕਤਲ

ਪੇਸ਼ੇ ਤੋਂ ਸਰਕਾਰੀ ਹਸਪਤਾਲ ਵਿੱਚ ਡਾਕਟਰ ਸੁਨੀਲ ਮੰਤਰੀ ਹੱਡੀਆਂ ਦਾ ਮਾਹਿਰ ਸੀ । ਉਹ ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿੱਚ ਤਾਇਨਾਤ ਸੀ । ਉਸ ਨੇ ਆਪਣੇ ਨਾਲ ਵੀਰੂ ਨਾਂ ਦਾ ਡਰਾਇਵਰ ਰੱਖਿਆ ਸੀ । ਇੱਕ ਦਿਨ ਜਦੋਂ ਉਹ ਡਾਕਟਰ ਸੁਨੀਲ ਮੰਤਰੀ ਦੇ ਘਰ ਪਹੁੰਚਿਆਂ ਤਾਂ ਉਸ ਦੇ ਦੰਦ ਵਿੱਚ ਦਰਦ ਸੀ । ਡਾਕਟਰ ਨੇ ਵੀਰੂ ਨੂੰ ਦੰਦ ਦਾ ਦਰਦ ਠੀਕ ਕਰਨ ਦੇ ਬਹਾਨੇ ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ । ਜਿਵੇਂ ਹੀ ਵੀਰੂ ਬੇਹੋਸ਼ ਹੋਇਆ ਡਾਕਟਰ ਨੇ ਆਪਣੀ ਆਰੀ ਦੇ ਨਾਲ ਉਸ ਦੀ ਧੌਣ ਵੱਢ ਦਿੱਤੀ । ਫਿਰ ਉਸ ਨੇ ਆਪਣੇ ਘਰ ਵਿੱਚ ਜਮਾ ਐਸਿਡ ਨਾਲ ਡਰਮ ਭਰਿਆ ਅਤੇ ਲਾਸ਼ ਦੇ 70 ਟੁਕੜੇ ਇੱਕ-ਇੱਕ ਕਰਕੇ ਪਾਏ ਤਾਂਕਿ ਜਲਦੀ ਨਾਲ ਉਹ ਖਤਮ ਹੋ ਜਾਣ । ਡਾਕਟਰ ਨੂੰ ਡਰ ਸੀ ਲਾਸ਼ ਦੀ ਬਦਬੂ ਬਾਹਰ ਨਾ ਚੱਲੀ ਜਾਵੇ। ਪਰ ਉਸ ਦਾ ਡੱਰ ਸੱਚ ਸਾਬਿਤ ਹੋਇਆ। ਆਲੇ-ਦੁਆਲੇ ਦੇ ਗੁਆਂਢੀਆਂ ਨੂੰ ਬਦਬੂ ਆਉਣੀ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤਾ ਤਾਂ ਡਾਕਟਰ ਫੜਿਆ ਗਿਆ । ਹੁਣ ਤੁਹਾਨੂੰ ਦੱਸ ਦੇ ਹਾਂ ਉਹ ਹੈਰਾਨ ਕਰਨ ਵਾਲੀ ਵਜ੍ਹਾ ਜਿਸ ਦੀ ਵਜ੍ਹਾ ਕਰਕੇ ਉਸ ਆਪਣੇ ਡਰਾਇਵਰ ਦਾ ਖੂਨ ਬੇਦਰਦੀ ਨਾਲ ਕੀਤਾ ।

ਇਸ ਨਾਪਾਕ ਹਰਕਤ ਨੂੰ ਲੁਕਾਉਣ ਲਈ ਕੀਤਾ ਕਤਲ

ਡਾਕਟਰ ਸੁਨੀਲ ਮੰਤਰੀ ਦੀ ਪਤਨੀ ਸੁਸ਼ਮਾ ਦਾ ਘਰ ਵਿੱਚ ਬਿਊਟੀਕ ਸੀ, ਇਸ ਦੌਰਾਨ ਉਸ ਦੇ ਘਰ ਇੱਕ ਮਹਿਲਾ ਸੀ ਜੋ ਸੁਸ਼ਮਾ ਦੀ ਮਦਦ ਕਰਦੀ ਸੀ। ਇਹ ਮਹਿਲਾ ਕੋਈ ਹੋਰ ਨਹੀਂ ਬਲਕਿ ਡਰਾਇਵਰ ਵੀਰੂ ਦੀ ਪਤਨੀ ਸੀ। ਪਤਨੀ ਸੁਸ਼ਮਾ ਦੀ ਮੌਤ ਤੋਂ ਬਾਅਦ ਡਾਕਟਰ ਨੇ ਸਾਰੇ ਬਿਊਟੀਕ ਦਾ ਕੰਮ ਵੀਰੂ ਦੀ ਪਤਨੀ ਨੂੰ ਸੌਂਪ ਦਿੱਤਾ । ਇਸ ਦੌਰਾਨ ਉਸ ਦੇ ਵੀਰੂ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਬਣ ਗਏ । ਜਦੋਂ ਵੀਰੂ ਨੂੰ ਇਸ ਗਲ ਤਾਂ ਪਤਾ ਚੱਲਿਆ ਤਾਂ ਉਸ ਨੇ ਡਾਕਟਰ ਨਾਲ ਬਹਿਸ ਕੀਤੀ । ਉਸੇ ਦਿਨ ਤੋਂ ਡਾਕਟਰ ਨੇ ਵੀਰੂ ਨੂੰ ਮਾਰਨ ਦਾ ਪਲਾਨ ਬਣਾ ਲਿਆ ਸੀ । ਜਿਵੇਂ ਹੀ ਉਸ ਨੂੰ ਵੀਰੂ ਦੀ ਦਰਦ ਬਾਰੇ ਪਤਾ ਚੱਲਿਆ ਤਾਂ ਉਸ ਨੇ ਮੌਕਾ ਵੇਖ ਦੇ ਹੀ ਵੀਰੂ ਨੂੰ ਇਲਾਜ ਦੇ ਬਹਾਨੇ ਬੇਹੋਸੀ ਦਾ ਇੰਜੈਕਸ਼ਨ ਦਿੱਤਾ ਅਤੇ ਫਿਰ ਉਸ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ । ਹੁਣ ਅਦਾਲਤ ਨੇ 2 ਸਾਲ ਦੀ ਸੁਣਵਾਈ ਤੋਂ ਬਾਅਦ ਡਾਕਟਰ ਸੁਨੀਲ ਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ ਹੈ ।

Exit mobile version