ਬਿਊਰੋ ਰਿਪੋਰਟ : ਕਹਿੰਦੇ ਨੇ ਬਚਪਨ ਦੀਆਂ ਸ਼ਰਾਰਤਾਂ ਅਤੇ ਜ਼ਿਦ ਕਦੇ ਨਹੀਂ ਭੁੱਲ ਦੀਆਂ ਹਨ । ਜੀਵਨ ਦੇ ਅਖੀਰਲੇ ਸਮੇਂ ਤੱਕ ਤੁਹਾਨੂੰ ਹਸਾਉਂਦੀਆਂ ਰਹਿੰਦੀਆਂ ਹਨ ਜਦੋਂ ਵੀ ਤੁਸੀਂ ਉਸ ਪਲ ਨੂੰ ਯਾਦ ਕਰਦੇ ਹੋ । ਮੱਧ ਪ੍ਰਦੇਸ਼ ਦੇ ਬੱਚੇ ਦੀ ਵੀ ਇੱਕ ਜ਼ਿਦ ਪੁਲਿਸ ਦੇ ਲਈ ਮੁਸੀਬਤ ਬਣ ਗਈ । 3 ਸਾਲ ਦਾ ਬੱਚਾ ਆਪਣੇ ਪਿਤਾ ਨਾਲ ਮਾਂ ਦੀ ਸ਼ਿਕਾਇਤ ਲੈਕੇ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਕਿਹਾ ਕਿ ਉਸ ਦੀ ਮਾਂ ਨੂੰ ਪੁਲਿਸ ਗਿਰਫ਼ਤਾਰ ਕਰੇ। ਪੁਲਿਸ ਬੱਚੇ ਦੀ ਗੱਲ ਸੁਣਨ ਤੋਂ ਬਾਅਦ ਹੈਰਾਨ ਹੋ ਗਏ ਪਰ ਜਦੋਂ ਬੱਚੇ ਨੇ ਮਾਂ ਨੂੰ ਜੇਲ੍ਹ ਭੇਜਣ ਦਾ ਕਾਰਨ ਪੁੱਛਿਆ ਤਾਂ ਪੂਰਾ ਥਾਣਾ ਹੱਸਨ ਲੱਗਾ ।
ਬੱਚਾ ਇਸ ਵਜ੍ਹਾ ਨਾਲ ਮਾਂ ਤੋਂ ਨਰਾਜ਼
ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ 3 ਸਾਲ ਦੇ ਮਾਸੂਮ ਨੂੰ ਮਾਂ ਨੇ ਇਸ ਲਈ ਚਪੇੜ ਮਾਰੀ ਕਿਉਂਕਿ ਉਹ ਅੱਖ ਵਿੱਚ ਸੁਰਮਾ ਨਹੀਂ ਪਾ ਰਿਹਾ ਸੀ। ਬਸ ਫਿਰ ਕੀ ਸੀ ਮਾਸੂਮ ਰੌਣ ਲੱਗ ਗਿਆ । ਮਾਂ ਤੇ ਪਿਤਾ ਨੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਿਦ ‘ਤੇ ਅੜ ਗਿਆ । ਬੱਚੇ ਨੇ ਪਿਤਾ ਨੂੰ ਕਿਹਾ ਕਿ ਪੁਲਿਸ ਕੋਲ ਲੈਕੇ ਚੱਲੋ ਮਾਂ ਨੂੰ ਜੇਲ੍ਹ ਵਿੱਚ ਭੇਜਣਾ ਹੈ । ਇਹ ਸੁਣਨ ਤੋਂ ਬਾਅਦ ਪਿਤਾ ਦੀ ਹੱਸੀ ਛੁੱਟ ਗਈ ਪਰ ਬੱਚਾ ਆਪਣੀ ਜ਼ਿਦ ‘ਤੇ ਅੜਿਆ ਰਿਹਾ । ਪਿਤਾ ਬੱਚੇ ਨੂੰ ਲੈਕੇ ਥਾਣੇ ਪਹੁੰਚ ਗਏ, ਫਿਰ ਮਹਿਲਾ ਪੁਲਿਸ ਮੁਲਾਜ਼ਮ ਨੇ ਬੱਚੇ ਨੂੰ ਪੁੱਛਿਆ ਕਿ ਉਹ ਆਪਣੀ ਮਾਂ ਨੂੰ ਜੇਲ੍ਹ ਕਿਉਂ ਭੇਜਣਾ ਚਾਉਂਦਾ ਹੈ। ਤਾਂ ਬੱਚੇ ਨੇ ਇੱਕ ਤੋਂ ਬਾਅਦ ਇੱਕ ਮਾਂ ‘ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ । ਉਸ ਨੇ ਮਾਸੂਮ ਅਵਾਜ਼ ਵਿੱਚ ਕਿਹਾ ‘ਮੇਰੀ ਮਾਂ ਨੇ ਮੈਨੂੰ ਚਪੇੜ ਮਾਰੀ ਹੈ,ਉਹ ਮੇਰੀ ਸਾਰੀ ਟਾਫਿਆਂ ਚੋਰੀ ਕਰ ਲੈਂਦੀ ਹੈ। ਚਾਕਲੇਟ ਵੀ ਚੋਰੀ ਕਰ ਲੈਂਦੀ ਹੈ,ਮੇਰੇ ਪੈਸੇ ਵੀ ਚੋਰੀ ਕਰ ਲੈਣਦੀ ਹੈ, ਤੁਸੀਂ ਮਾਂ ਨੂੰ ਜੇਲ੍ਹ ਭੇਜੋ’। ਬੱਚੇ ਦੀ ਮਾਸੂਮੀਅਤ ਵੇਖ ਪੂਰਾ ਥਾਣਾ ਹੱਸ ਦਾ ਹੈ, ਪਰ ਬੱਚਾ ਹੁਣ ਵੀ ਆਪਣੀ ਜ਼ਿਦ ‘ਤੇ ਅੜਿਆ ਰਹਿੰਦਾ ਹੈ
ਇਸ ਤਰ੍ਹਾਂ ਬੱਚਾ ਘਰ ਗਿਆ
ਥਾਣੇ ਦੀ SI ਪ੍ਰਿਅੰਕਾ ਨੇ ਮਾਸੂਮ ਦੀ ਸ਼ਿਕਾਇਤ ਇੱਕ ਪੇਪਰ ‘ਤੇ ਲਿਖ ਲਈ ਅਤੇ ਫਿਰ ਬੱਚੇ ਨੂੰ ਇਸ ‘ਤੇ ਹਸਤਾਖ਼ਰ ਕਰਨ ਲਈ ਕਿਹਾ ਤਾਂ ਉਸ ਨੇ ਪੇਪਰ ‘ਤੇ ਲਕੀਰ ਮਾਰਨੀ ਸ਼ੁਰੂ ਕਰ ਦਿੱਤੀ । ਫਿਰ SI ਨੇ ਬੱਚੇ ਨੂੰ ਘਰ ਜਾਣ ਲਈ ਕਿਹਾ ਪਰ ਫਿਰ ਵੀ ਉਹ ਮਾਂ ਨੂੰ ਗਿਰਫ਼ਤਾਰ ਕਰਨ ਦੀ ਮੰਗ ‘ਤੇ ਅੜਿਆ ਰਿਹਾ। ਕਾਫੀ ਮੁਸ਼ਕਤ ਅਤੇ ਕਾਰਵਾਈ ਦੇ ਭਰੋਸੇ ਤੋਂ ਬਾਅਦ ਬੱਚਾ ਘਰ ਗਿਆ । 3 ਸਾਲ ਦੇ ਛੋਟੇ ਬੱਚੇ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਲੋਕ ਬੱਚੇ ਦੀ ਮਾਸੂਮੀਅਤ ‘ਤੇ ਹੱਸ ਰਹੇ ਹਨ ।