ਬਿਉਰੋ ਰਿਪੋਰਟ : ਕਹਿੰਦੇ ਨੇ ਨਜ਼ਰ ਹੱਟੀ ਤਾਂ ਦੁਰਘਟਨਾ ਹੋਈ,ਇੱਕ ਮਾਂ ਨਾਲ ਵੀ ਅਜਿਹਾ ਹੀ ਹੋਇਆ ਹੈ ਉਸ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ 4 ਸਾਲ ਦੀ ਬੱਚੀ ਦਾ ਹੱਥ ਸ਼ਰੀਰ ਤੋਂ ਵੱਖ ਹੋ ਗਿਆ । ਇਸ ਤੋਂ ਪਹਿਲਾਂ ਮੁਕਤਸਰ ਵਿੱਚ ਵੀ ਇੱਕ ਔਰਤ ਦੀ ਜਾਨ ਇਸੇ ਲਾਪਰਵਾਹੀ ਦੀ ਵਜ੍ਹਾ ਕਰਕੇ ਗਈ ਸੀ । ਦਰਅਸਲ ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਇੱਕ ਮਹਿਲਾ ਆਪਣੀ 4 ਸਾਲ ਦੀ ਬੱਚੀ ਨਾਲ ਪਤੀ ਦੀ ਬਾਈਕ ਦੇ ਪਿੱਛੇ ਬੈਠ ਕੇ ਜਾ ਰਹੀ ਸੀ । ਔਰਤ ਨੇ ਸਾੜੀ ਪਾਈ ਸੀ ਜਿਸ ਦਾ ਇੱਕ ਹਿੱਸਾ ਟਾਇਰ ਨਾਲ ਅੜ੍ਹ ਗਿਆ ਅਤੇ ਔਰਤ ਅਤੇ ਬੱਚੀ ਦੂਰ ਜਾਕੇ ਡਿੱਗੀ ਜਦਕਿ ਇਸ ਦੌਰਾਨ ਉਸ ਬੱਚੀ ਦਾ ਹੱਥ ਸਾੜੀ ਦੇ ਨਾਲ ਟਾਇਰ ਵਿੱਚ ਫਸ ਗਿਆ ਉਹ ਸ਼ਰੀਰ ਤੋਂ ਵੱਖ ਹੋ ਗਿਆ । ਜਦੋਂ ਪਿਤਾ ਨੇ ਹੇਠਾਂ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਬੱਚੀ ਖੂਨ ਨਾਲ ਲਹੂ-ਲੁਹਾਨ ਤੜਪ ਦੀ ਰਹੀ ।
ਇਸ ਤਰ੍ਹਾਂ ਜੁੜਿਆ ਬੱਚੀ ਦਾ ਹੱਥ
ਘਟਨਾ ਤੋਂ ਬਾਅਦ ਦਰਦ ਨਾਲ ਤੜਪ ਰਹੀ 4 ਸਾਲ ਦੀ ਬੱਚੀ ਨੂੰ ਪਰਿਵਾਰ ਵਾਲੇ ਅਤੇ ਪਿੰਡ ਦੇ ਲੋਕ ਖਰਗੋਨ ਦੇ ਨਿੱਜੀ ਹਸਪਤਾਲ ਲੈ ਗਏ । 5 ਤੋਂ 6 ਘੰਟੇ ਲੰਮੇ ਆਪਰੇਸ਼ਨ ਤੋਂ ਬਾਅਦ ਬੱਚੀ ਦਾ ਹੱਥ ਮੁੜ ਤੋਂ ਜੋੜ ਦਿੱਤਾ ਗਿਆ ਹੈ। ਡਾਕਟਰ ਨਿਸ਼ਾਂਤ ਮਹਾਜਨ ਨੇ ਦੱਸਿਆ ਕਿ ਜੇਕਰ 2 ਤੋਂ 3 ਘੰਟੇ ਦੇ ਅੰਦਰ ਸ਼ਰੀਰ ਤੋਂ ਵੱਖ ਹੋਏ ਅੰਗ ਨੂੰ ਜੋੜਿਆ ਜਾ ਸਕਦਾ ਹੈ ਕਿ ਕਿਉਂਕਿ ਸ਼ਰੀਰ ਦੇ ਅੰਗ ਵਿੱਚ ਬਲੱਡ ਸਰਕੂਲੇਸ਼ਨ ਹੁੰਦਾ ਹੈ। ਸ਼ਰੀਰ ਵਿੱਚ ਟੁੱਟੇ ਹੋਏ ਅੰਗ ਨੂੰ ਸੁਰੱਖਿਅਤ ਰੱਖਣਾ ਵੀ ਜ਼ਰੂਰੀ ਹੈ। ਮਾਪੇ ਬੱਚੇ ਦੀ ਕੱਟੀ ਹੋਏ ਬਾਂਹ ਨੂੰ ਇੱਕ ਥੈਲੇ ਵਿੱਚ ਪਾਕੇ ਲੈ ਗਏ ਸਨ । ਜਿਸ ਤੋਂ ਬਾਅਦ ਹਸਪਤਾਲ ਨੇ ਬੱਚੀ ਬਾਂਹ ਨੂੰ ਸੁਰੱਖਿਅਤ ਬਾਕਸ ਵਿੱਚ ਪਾਕੇ ਇੰਦੌਰ ਭੇਜਿਆ ਗਿਆ । ਮਸੂਮ ਬੱਚੀ ਦੇ ਹੱਥ ਵਿੱਚ ਮਹਿੰਦੀ ਲੱਗੀ ਹੋਈ ਸੀ ।
ਬੱਚੀ ਦੇ ਪਿਤਾ ਰਾਕੇਸ਼ ਸੋਲੰਕੀ ਨੇ ਡਾਕਟਰਾਂ ਨੂੰ ਦੱਸਿਆ ਕਿ ਉਹ ਬਾਈਕ ‘ਤੇ ਜਾ ਰਿਹਾ ਸੀ ਤਾਂ ਪਿੱਛੇ ਦੀ ਸੀਟ ‘ਤੇ ਧੀ ਅੰਸ਼ਿਕਾ ਅਤੇ ਪਤਨੀ ਬੈਠੀ ਸੀ। ਇਸੇ ਦੌਰਾਨ ਘੱਟੀ ਪਿੰਡ ਦੇ ਕੋਲ ਟਾਇਰ ਵਿੱਚ ਪਤਨੀ ਦੀ ਸਾੜੀ ਦਾ ਇੱਕ ਹਿੱਸਾ ਆ ਗਿਆ । ਉਸ ਵਿੱਚ ਬੱਚੀ ਦਾ ਹੱਥ ਵੀ ਫਸ ਗਿਆ ਜਿਸ ਤੋਂ ਬਾਅਦ ਬੱਚੀ ਦਾ ਹੱਥ ਮੋਢੇ ਤੋਂ ਵੱਖ ਹੋ ਗਿਆ । ਇਸ ਦੌਰਾਨ ਮੌਕੇ ‘ਤੇ ਲੋਕ ਇਕੱਠਾ ਹੋ ਗਏ । ਉਨ੍ਹਾਂ ਨੇ ਬਾਈਕ ਦੇ ਟਾਇਰ ਵਿੱਚ ਫਸੀ ਸਾੜੀ ਅਤੇ ਹੱਥ ਦੋਵਾਂ ਨੂੰ ਕੱਢਿਆ । ਧੀ ਦਾ ਸ਼ਰੀਰ ਖੂਨ ਨਾਲ ਲਹੂ-ਲੁਹਾਨ ਹੋ ਗਿਆ ।
ਮੁਕਤਸਰ ਵਿੱਚ ਔਰਤ ਦੀ ਹੋਈ ਮੌਤ
ਕੁਝ ਦਿਨ ਪਹਿਲਾਂ ਇੱਕ ਔਰਤ ਆਪਣੇ ਪਤੀ ਦੇ ਨਾਲ 3 ਸਾਲ ਦੇ ਬੱਚੇ ਨਾਲ ਜਾ ਰਹੀ ਸੀ । ਉਸ ਦੀ ਚੁੰਨੀ ਮੋਟਰ ਸਾਈਕਲ ਦੇ ਨਾਲ ਅੜ੍ਹ ਗਈ ਅਤੇ ਉਹ ਹੇਠਾਂ ਡਿੱਗ ਗਈ,ਔਰਤ ਨੇ ਬੱਚੇ ਨੂੰ ਤਾਂ ਬਚਾ ਲਿਆ ਪਰ ਉਸ ਦੇ ਸਿਰ ਦੇ ਗੰਭੀਰ ਸੱਟ ਲੱਗੀ । ਔਰਤ ਨੂੰ ਫਿਰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ ਸੀ ।