The Khalas Tv Blog International ਮਾਂ ਨੇ ਆਪਣੀ ਤਿੰਨ ਸਾਲਾ ਧੀ ਨਾਲ ਕੀਤੀ ਇਹ ਘਨੌਣੀ ਹਰਕਤ , ਦੱਸਿਆ ਅਜੀਬ ਕਾਰਨ…
International

ਮਾਂ ਨੇ ਆਪਣੀ ਤਿੰਨ ਸਾਲਾ ਧੀ ਨਾਲ ਕੀਤੀ ਇਹ ਘਨੌਣੀ ਹਰਕਤ , ਦੱਸਿਆ ਅਜੀਬ ਕਾਰਨ…

Mother stabbed own daughter 17 times:

ਮਾਂ ਨੇ ਆਪਣੀ ਤਿੰਨ ਸਾਲਾ ਧੀ ਨਾਲ ਕੀਤੀ ਇਗ ਘਨੌਣੀ ਹਰਕਤ , ਦੱਸਿਆ ਅਜੀਬ ਕਾਰਨ...

ਚੰਡੀਗੜ੍ਹ : ਸਾਰੀ ਦੁਨੀਆ ਮਾਂ ਨੂੰ ਰੱਬ ਦਾ ਦੂਜਾ ਰੂਪ ਆਖਦੀ ਹੈ। ਇਕ ਮਾਂ ਆਪਣੇ ਬੱਚਿਆਂ ਲਈ ਆਪਣੀ ਜਾਨ ਤੱਕ ਦਾਅ ‘ਤੇ ਲਗਾ ਦਿੰਦੀ ਹੈ ਪਰ ਇਹ ਖ਼ਬਰ ਇੱਕ ਅਜਿਹੀ ਮਾਂ ਦੀ ਹੈ, ਜਿਸ ਨੇ ਆਪਣੀ ਹੀ ਧੀ ਦੀ ਜਾਨ ਲੈ ਲਈ। ਇਹ ਦਰਦਨਾਕ ਕਹਾਣੀ ਜਸਟਿਨ ਐਮ ਜੌਨਸਨ ਨਾਂ ਦੀ 23 ਸਾਲਾ ਔਰਤ ਦੀ ਹੈ। ਉਸ ਉਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ 3 ਸਾਲਾ ਧੀ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਜਸਟਿਨ ਜੌਨਸਨ ਨਾਂ ਦੀ ਔਰਤ ਨੇ ਆਪਣੀ 3 ਸਾਲ ਦੀ ਬੇਟੀ ਸਟਾੱਨ ਮੈਰੀ ਮਾਸਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਰਿਪੋਰਟ ਮੁਤਾਬਕ ਬੇਟੀ ਨੇ ਦੋ ਦਿਨ ਪਹਿਲਾਂ ਹੀ ਆਪਣਾ ਤੀਜਾ ਜਨਮਦਿਨ ਮਨਾਇਆ ਸੀ ਅਤੇ ਉਸ ਤੋਂ ਬਾਅਦ ਉਹ ਆਪਣੀ ਮਾਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਗਈ।

ਮਾਂ ਨੇ ਲੜਕੀ ਨੂੰ 17 ਵਾਰ ਚਾਕੂ ਮਾਰ ਕੇ ਉਸ ਦੀ ਲਾਸ਼ ਨੂੰ ਪਲਾਸਟਿਕ ਦੇ ਕੂੜੇ ਦੇ ਥੈਲੇ ਵਿਚ ਪਾ ਦਿੱਤਾ। ਜਦੋਂ ਲੜਕੀ ਦੇ ਮਾਮਾ ਯਾਨੀ ਔਰਤ ਦੇ ਭਰਾ ਨੇ ਬੈਗ ਵਿੱਚੋਂ ਉਸ ਦੀ ਲੱਤ ਬਾਹਰ ਆਉਂਦੀ ਵੇਖੀ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ। ਜਦੋਂ ਪੁਲਿਸ ਪਹੁੰਚੀ ਤਾਂ ਕਾਤਲ ਮਾਂ ਉਥੋਂ ਜਾ ਚੁੱਕੀ ਸੀ।

ਸਾਢੇ ਚਾਰ ਘੰਟਿਆਂ ਬਾਅਦ ਪੁਲਿਸ ਨੇ ਔਰਤ ਨੂੰ ਲੱਭ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਕਬਰਸਤਾਨ ਵਿਚ ਸੌਣ ਤੋਂ ਬਾਅਦ ਘਰ ਪਰਤੀ ਸੀ ਅਤੇ ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਬੇਟੀ ਦਾ ਕਤਲ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਕੁਝ ਕਰਨ ਲਈ SpongeBob, ਯਾਨੀ ਇੱਕ ਅਮਰੀਕੀ ਐਨੀਮੇਸ਼ਨ ਲੜੀ ਦੇ ਇੱਕ ਪਾਤਰ ਨੇ ਕਿਹਾ ਸੀ। ਮਾਂ ਨਸ਼ੇ ਕਰਦੀ ਸੀ ਅਤੇ ਉਸ ਦਾ ਇਹ ਦਾਅਵਾ ਬੜਾ ਅਜੀਬ ਹੈ।

Exit mobile version