ਬਿਉਰੋ ਰਿਪੋਰਟ – ਜਲੰਧਰ ਵਿੱਚ ਇੱਕ ਔਰਤ ਨੇ ਆਪਣੀ ਧੀ ਦੇ ਨਾਲ ਮਿਲਕ ਆਪਣੀ ਪੜਾਈ ਪੂਰੀ ਕੀਤੀ ਕਿਉਂਕਿ ਘੱਟ ਉਮਰ ਵਿੱਚ ਵਿਆਹ ਹੋ ਜਾਣ ਦੀ ਵਜ੍ਹਾ ਕਰਕੇ ਉਹ ਪੜਾਈ ਪੂਰੀ ਨਹੀਂ ਹੋ ਸਕੀ ਸੀ। ਖਾਸ ਗੱਲ ਇਹ ਹੈ ਕਿ ਮਹਿਲਾ ਦੀ ਧੀ ਬਚਪਨ ਤੋਂ ਹੀ ਦ੍ਰਿਸ਼ਟੀਹੀਨ ਸੀ। ਇਸ ਦੇ ਬਾਅਦ ਵੀ ਮਹਿਲਾ ਨੇ ਹਾਰ ਨਹੀਂ ਮੰਨੀ ਅਤੇ ਪੜਾਈ ਪੂਰੀ ਕਰਵਾਉਣ ਦੇ ਲਈ ਬ੍ਰੇਲ ਭਾਸ਼ਾ ਸਿੱਖੀ ਅਤੇ ਆਡੀਓ ਬੁੱਕ ਬਣਾਉਣੀ ਸ਼ੁਰੂ ਕਰ ਦਿੱਤੀ। ਮਾਂ ਮਨਪ੍ਰੀਤ ਅਤੇ ਧੀ ਗੁਰਲੀਨ ਕੌਰ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇਨ ਅਤੇ ਹਯੂਮੈਨਿਟੀਜ ਦੀ ਡਿਗਰੀ ਹਾਸਲ ਕੀਤੀ। ਮਨਪ੍ਰੀਤ ਦੇ ਪਤੀ ਸੁਖਵਿੰਦਰ ਸਿੰਘ ਕਾਰੋਬਾਰੀ ਹਨ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 18 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਜਿਸ ਦੇ ਕਾਰਨ ਆਪਣੀ ਉਮਰ ਦੇ ਹਿਸਾਬ ਨਾਲ ਪੜਾਈ ਨਹੀਂ ਕਰ ਸਕੀ। ਪਰ ਧੀ ਗੁਰਲੀਨ ਕੌਰ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਆਫ ਵੂਮੈਨ ਵਿੱਚ ਹਯੂਮੈਨਿਟੀਜ ਸਟ੍ਰੀਮ ਵਿੱਚ ਦਾਖਲਾ ਲਿਆ। ਇਸੇ ਦੌਰਾਨ ਮਨਪ੍ਰੀਤ ਦੇ ਮਨ ਵਿੱਚ ਵੀ ਪੜਾਈ ਪੂਰੀ ਕਰਨ ਦੀ ਇੱਛਾ ਜਾਗੀ,ਮਨਪ੍ਰੀਤ ਨੇ ਦੱਸਿਆ ਧੀ ਦੇ ਨਾਲ ਪੜਾਈ ਕਰਨ ਦਾ ਇਹ ਸਹੀ ਸਮਾਂ ਸੀ। ਮਾਂ-ਧੀ ਨੇ ਕਾਲਜ ਵਿੱਚ ਐਡਮੀਸ਼ਨ ਲਿਆ ਅਤੇ ਡਿਗਰੀ ਪੂਰੀ ਕੀਤੀ।
ਮਾਂ ਦੇ ਨਾਲ ਡਿਗਰੀ ਲੈਣ ਦੇ ਬਾਅਦ ਗੁਰਲੀਨ ਨੇ ਦੱਸਿਆ ਕਿ ਮੈਂ ਸਿਵਿਲ ਸੇਵਾ ਵਿੱਚ ਜਾਣਾ ਚਾਹੁੰਦੀ ਹਾਂ। ਅਸੀਂ ਦੋਵਾਂ ਨੇ ਇੱਕੋ ਜਿਹੇ ਵਿਸ਼ੇ ਇਤਿਹਾਸ ਅਤੇ ਰਾਜਨੀਤਿਕ ਵਿਗਿਆਨ ਚੁਣੇ। ਮੈਂ ਤੀਜਾ ਵਿਸ਼ੇ ਅੰਗਰੇਜੀ ਚੁਣਿਆ ਜਦਕਿ ਮਾਂ ਨੇ ਪੰਜਾਬੀ ਚੁਣਿਆ। ਕਈ NGO ਨੇ ਆਈਡੀ ਬੁੱਕ ਨਾਲ ਸਾਡੀ ਮਦਦ ਕੀਤੀ। ਪਰ ਗੁਰਲੀਨ ਉਸ ਨੂੰ ਚੰਗੀ ਤਰ੍ਹਾਂ ਨਹੀਂ ਪੜ ਪਾਈ। ਗੁਰਲੀਨ ਮੁਤਾਬਿਕ ਉਹ ਸ਼ੁਰੂ ਤੋਂ ਹੀ ਮਾਂ ਦੀ ਅਵਾਜ਼ ਵਿੱਚ ਰਿਕਾਰਡ ਕੀਤੇ ਚੈੱਪਟਰ ਸੁਣਦੀ ਸੀ। ਅਜਿਹੇ ਵਿੱਚ ਮੈਨੂੰ ਆਡੀਓ ਸੁਣਨਾ ਜ਼ਿਆਦਾ ਪਸੰਦ ਸੀ।
ਮਨਪ੍ਰੀਤ ਨੇ ਦੱਸਿਆ ਕਿ ਜੇਕਰ ਗੁਰਲੀਨ ਦੇ ਪਿਤਾ ਨੇ ਮੇਰਾ ਹੌਸਲਾ ਨਾ ਵਧਾਇਆ ਹੁੰਦਾ ਤਾਂ ਮੇਰੇ ਲਈ ਇਹ ਸਭ ਕੁਝ ਕਰਨਾ ਮੁਸ਼ਕਿਲ ਹੋ ਜਾਂਦਾ। ਮੈਂ ਪਹਿਲੇ ਸਾਲ ਦੇ ਬਾਅਦ ਪੜਾਈ ਛੱਡ ਦਿੰਦੀ। ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਸ ਉਮਰ ਵਿੱਚ ਪੜਾਈ ਕਰਨ ਵਿੱਚ ਕਿੰਨੀ ਪਰੇਸ਼ਾਨੀ ਆ ਸਕਦੀ ਹੈ। ਪਰ ਉਨ੍ਹਾਂ ਨੇ ਹਮੇਸ਼ਾ ਮੇਰਾ ਹੌਸਲਾ ਵਧਾਇਆ ਅਤੇ ਮੈਨੂੰ ਡਿਗਰੀ ਮਿਲ ਗਈ
ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਮੇਰੀ ਪਤਨੀ ਅਤੇ ਧੀ ਦੇ ਡਿਗਰੀ ਹਾਸਲ ਕੀਤੀ ਹੈ। ਮੈਂ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਦੋਵਾਂ ਦਾ ਖੜੇ ਹੋ ਕੇ ਸੁਆਗਤ ਕੀਤਾ। ਸੁਖਵਿੰਦਰ ਨੇ ਕਿਹਾ ਧੀ ਗੁਰਲੀਨ ਹੁਣ ਸਿਵਲ ਸਰਵਿਸਸ ਦੀ ਤਿਆਰੀ ਕਰੇਗੀ।
ਇਹ ਵੀ ਪੜ੍ਹੋ – ਬਿਕਰਮ ਮਜੀਠੀਆ ਦੀ ਮੁੱਖ ਮੰਤਰੀ ਨੂੰ ਚਣੌਤੀ! ਕਾਰਨ ਦੱਸ ਦੋ ਨਹੀਂ ਤਾਂ ਦਾਸ ਦੱਸੂ ਤਿਗੜੀ ਦੇ ਕਾਰਨਾਮੇ