‘ਦ ਖ਼ਾਲਸ ਬਿਊਰੋ : ਭਾਖੜਾ ਨਹਿਰ ਦੇ ਨੰਗਲ ਸਾਈਫਨ ਨੇੜੇ 2 ਔਰਤਾਂ ਦੀਆਂ ਲਾ ਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਈਫਨ ਨੇੜੇ ਨਹਿਰ ਵਿੱਚ ਦੋ ਔਰਤਾਂ ਦੀਆਂ ਲਾ ਸ਼ਾਂ ਤੈਰ ਰਹੀਆਂ ਹਨ। ਪੁਲਸ ਨੇ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਲਾਸ਼ਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਇਨ੍ਹਾਂ ਲਾ ਸ਼ਾਂ ਦੀ ਸ਼ਨਾਖਤ ਨਹੀਂ ਹੋ ਰਹੀ ਸੀ ਅਤੇ ਪੁਲੀਸ ਨੇ ਇਨ੍ਹਾਂ ਨੂੰ ਨੰਗਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਸੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਲਾ ਸ਼ਾਂ ਜ਼ਿਲ੍ਹਾ ਫਤਿਹਗੜ੍ਹ ਦੀ ਰਹਿਣ ਵਾਲੀ ਮਾਂ-ਧੀ ਦੀਆਂ ਹਨ।
ਇਸ ਸਬੰਧੀ ਜਦੋਂ ਥਾਣਾ ਫਤਿਹਗੜ੍ਹ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਵਾਰਸਾਂ ਨਾਲ ਫਤਿਹਗੜ੍ਹ ਪੁਲਸ ਪਹੁੰਚੀ ਤਾਂ ਮ੍ਰਿ ਤਕਾਂ ਦੀ ਪਛਾਣ ਜਸਪਾਲ ਕੌਰ ਪਤਨੀ ਸਵਰਗੀ ਚਰਨਜੀਤ ਸਿੰਘ ਅਤੇ ਉਸ ਦੀ ਨੌਜਵਾਨ ਬੇਟੀ ਮਨਮੀਤ ਕੌਰ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਮਾਵਾਂ ਧੀਆਂ 19 ਜੁਲਾਈ ਤੋਂ ਲਾਪ ਤਾ ਸਨ ਅਤੇ ਇਸ ਸਬੰਧੀ ਥਾਣਾ ਫਤਿਹਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਕੇਸ ਦਰਜ ਕਰਕੇ ਇਨ੍ਹਾਂ ਲਾਸ਼ਾਂ ਨੂੰ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਫਤਹਿਗੜ੍ਹ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।