The Khalas Tv Blog Punjab ਇਤਿਹਾਸ ਗੁਰੂ ਘਰ ਵਿੱਚ ਇੱਕ ਸ਼ਖਸ ਵੱਲੋਂ ਮਾੜੀ ਕਰਤੂਤ !
Punjab

ਇਤਿਹਾਸ ਗੁਰੂ ਘਰ ਵਿੱਚ ਇੱਕ ਸ਼ਖਸ ਵੱਲੋਂ ਮਾੜੀ ਕਰਤੂਤ !

ਮੋਰਿੰਡਾ:  ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਆਇਆ ਹੈ। ਇਨ੍ਹਾਂ ਹੀ ਨਹੀਂ ਗੁਰਦੁਆਰਾ ਵਿਖੇ ਪਾਠੀ ਸਿੰਘਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੈ। ਇਸ ਸਾਰੇ ਮਾਮਲੇ ਦਾ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਹਰਕਤ ਕਰਨ ਵਾਲਾ ਸ਼ਖਸ ਮੋਰਿੰਡਾ ਦਾ ਹੀ ਰਹਿਣ ਵਾਲਾ ਹੈ ਅਤੇ ਜਿਸ ਵੇਲੇ ਇਸ ਨੇ ਹਮਲਾ ਕੀਤਾ ਅਖੰਡ ਪਾਠ ਚੱਲ ਰਹੇ ਸਨ। ਪਾਠੀ ਸਿੰਘ ਤਾਬਿਆਂ ‘ਤੇ ਬੈਠੇ ਸਨ, ਅਚਾਨਕ ਦਸਤਾਰਧਾਰੀ ਇੱਕ ਸ਼ਖਸ ਜੰਗਲਾ ਖੋਲ੍ਹ ਕੇ ਅੰਦਰ ਦਾਖਲ ਹੁੰਦਾ ਹੈ ਅਤੇ ਪਹਿਲਾਂ ਇੱਕ ਗ੍ਰੰਥ ਸਿੰਘ ‘ਤੇ ਮੁੱਕੇ ਮਾਰਨ ਲੱਗ ਜਾਂਦਾ ਹੈ। ਗ੍ਰੰਥੀ ਸਿੰਘ ਦੀ ਦਸਤਾਰ ਉਤਰ ਜਾਂਦੀ ਹੈ ਅਤੇ ਫਿਰ ਨਾਲ ਬੈਠੇ ਦੂਜੇ ਗ੍ਰੰਥੀ ਸਿੰਘ ‘ਤੇ ਵੀ ਹਮਲਾ ਕਰ ਦਿੰਦਾ ਹੈ ਅਤੇ ਉਸਦੀ ਦਸਤਾਰ ਵੀ ਉਤਾਰ ਦਿੰਦਾ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਇਹ ਸਿਰਫਿਰਾ ਸ਼ਖ਼ਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਕਰਦਾ ਹੈ।

ਇਨ੍ਹੀ ਦੇਰ ਵਿੱਚ ਸੇਵਾਦਾਰ ਅਤੇ ਸੰਗਤ ਮੁਲਜ਼ਮ ਨੂੰ ਘੇਰਾ ਪਾ ਲੈਂਦੀ ਹੈ ਅਤੇ ਬਾਹਰ ਲਿਜਾਕੇ ਇਸ ਨਾਲ ਜੰਮ ਕੇ ਕੁੱਟਮਾਰ ਕਰਦੀ ਹੈ ਅਤੇ ਪੁਲਿਸ ਨੂੰ ਇਤਹਾਲ ਕੀਤੀ ਜਾਂਦੀ ਹੈ। ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਂਦੀ ਹੈ ਅਤੇ ਹੁਣ ਪੁੱਛ-ਗਿੱਛ ਕੀਤੀ ਜਾ ਰਹੀ ਹੈ ਪਰ ਲੋਕਾਂ ਨੇ ਮੋਰਿੰਡਾ ਚੌਕ ਜਾਮ ਕਰ ਦਿੱਤਾ ਅਤੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। 2 ਸਾਲ ਪਹਿਲਾਂ ਵੀ ਇਸ ਸ਼ਖਸ਼ ਨੂੰ ਪੁਲਿਸ ਨੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ।

 

ਸੇਵਾਦਾਰ ਦਾ ਬਿਆਨ

ਮੌਕੇ ‘ਤੇ ਮੌਜੂਦ ਸੇਵਾਦਾਰ ਪ੍ਰਮਾਤਮਾ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਪਾਠੀ ਸਿੰਘਾਂ ‘ਤੇ ਹਮਲਾ ਕਰਨ ਵਾਲਾ ਸ਼ਖਸ਼ ਸਿਰਫਿਰਾ ਹੈ। ਉਸ ਨੇ ਪਾਠੀਆਂ ‘ਤੇ ਇੱਕ ਦਮ ਹਮਲਾ ਕਰ ਦਿੱਤਾ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਪਰ ਜਦੋਂ ਉਸ ‘ਤੇ ਸਾਡੀ ਨਜ਼ਰ ਪਈ ਤਾਂ ਉਸ ਨੂੰ ਸਿੱਖ ਸੰਗਤ ਨੇ ਮਿਲ ਕੇ ਕੁੱਟਿਆ। ਸੇਵਾਦਾਰ ਪ੍ਰਮਾਤਮਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੁਰਿੰਡੇ ਦਾ ਰਹਿਣ ਵਾਲਾ ਹੈ ਅਤੇ 2 ਸਾਲ ਪਹਿਲਾਂ ਇਸ ਨੇ ਆਪਣੇ ਟਰੈਕਟਰ ਦੇ ਜ਼ਰੀਏ ਬਾਜ਼ਾਰ ਦੀਆਂ ਸਾਰੀਆਂ ਗੱਡੀਆਂ ਨੂੰ ਤੋੜ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਤੋਂ ਸਾਰੇ ਨੁਕਸਾਨ ਦੀ ਭਰਪਾਈ ਕਰਵਾਈ ਸੀ। ਹਾਲਾਂਕਿ ਪੁਲਿਸ ਸ਼ੁਰੂਆਤੀ ਜਾਂਚ ਵਿੱਚ ਮੁਲਜ਼ਮ ਖਿਲਾਫ ਪਹਿਲਾਂ ਕੋਈ ਵੀ ਕੇਸ ਦਰਜ ਨਾ ਹੋਣ ਦਾ ਦਾਅਵਾ ਕਰ ਰਹੀ ਹੈ।

‘ਸਖਤ ਕਾਰਵਾਈ ਹੋਵੇਗੀ’

SSP ਨਵਨੀਤ ਸਿੰਘ ਮਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਦੁਪਹਿਰ ਡੇਢ ਵਜੇ ਜਾਣਕਾਰੀ ਮਿਲੀ ਸੀ. ਉਸੇ ਵੇਲੇ ਪੁਲਿਸ ਉੱਥੇ ਪਹੁੰਚੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਦੁਆਰੇ ਦੇ ਪ੍ਰਧਾਨ ਦਾ ਗੁਆਂਢੀ ਹੈ। ਹਾਲਾਂਕਿ ਉਹ ਮੈਨੇਜਮੈਂਟ ਦਾ ਹਿੱਸਾ ਨਹੀਂ ਸੀ। ਪੁਲਿਸ ਮੁਲਜ਼ਮ ਖਿਲਾਫ਼ ਪਹਿਲਾਂ ਕੋਈ ਕੇਸ ਦਰਜ ਹੋਣ ਦਾ ਦਾਅਵਾ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਮੁਲਜ਼ਮ ਨੇ ਇਹ ਹਰਕਤ ਕਿਉਂ ਕੀਤੀ? ਇਸ ਦੇ ਪਿੱਛੇ ਕੀ ਮਕਸਦ ਸੀ ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਸਥਾਨਕ ਲੋਕ ਇਸ ਪੂਰੀ ਘਟਨਾ ਨੂੰ ਲੈਕੇ ਭੜਕੇ ਹੋਏ ਹਨ ।

ਸਿੱਖ ਜਥੇਬੰਦੀਆਂ ਵਿੱਚ ਰੋਸ

ਸਿੱਖ ਜਥੇਬੰਦੀਆਂ ਨੇ ਬੇਅਦਬੀ ਅਤੇ ਪਾਠੀ ਸਿੱਖਾਂ ਨਾਲ ਕੁੱਟਮਾਰ ਦੇ ਵਿਰੋਧ ਵਿੱਚ ਮੋਰਿੰਡਾ ਚੌਕ ਜਾਮ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਥਾਣੇ ਦਾ ਘਿਰਾਓ ਕਰ ਲਿਆ ਹੈ। ਸੰਗਤ ਮੁਲਜ਼ਮ ਨੂੰ ਆਪਣੇ ਹਵਾਲੇ ਕਰਨ ਦੀ ਮੰਗ ਕਰ ਰਹੀ ਹੈ । ਲੋਕਾਂ ਨੇ ਕਿਹਾ ਸਾਜਿਸ਼ ਦੇ ਤਹਿਤ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ? ਇਸ ਦੇ ਪਿੱਛੇ ਕੌਣ ਹੈ ? ਸੰਗਤ ਪੂਰੀ ਤਰ੍ਹਾਂ ਨਾਲ ਭੜਕੀ ਹੋਈ ਹੈ। ਉਧਰ ਫਰੀਦਕੋਟ ਜ਼ਿਲ੍ਹੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ।

ਫਰੀਦਕੋਟ ਵਿੱਚ ਬੇਅਦਬੀ

ਫਰੀਦਕੋਟ ਵਿੱਚ ਵੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੇਵਾਲਾ ਕਸਬੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਗਲੀਆਂ ਵਿੱਚ ਪਾੜ ਕੇ ਸੁੱਟਿਆ ਗਿਆ ਹੈ। ਸੰਗਤਾਂ ਵਿੱਚ ਗੁੱਸਾ ਹੈ ਅਤੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ CCTV ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਤਾਂ ਇੱਕ ਕਾਰ ਨਜ਼ਰ ਆਈ ਹੈ। ਜਿਸ ਵਿੱਚ ਕਾਰ ਦੀ ਦੂਜੀ ਸਾਾਈਡ ਬੈਠਾ ਸ਼ਖਸ਼ ਗੁਟਕਾ ਸਾਹਿਬ ਦੇ ਅੰਗਾਂ ਨੂੰ ਸੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਪੁਲਿਸ ਨੂੰ ਕਾਰ ਦਾ ਨੰਬਰ ਟਰੇਸ ਨਹੀਂ ਹੋਇਆ। ਪੁਲਿਸ ਨੇ ਹੁਣ ਤੱਕ 3 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ।

Exit mobile version