The Khalas Tv Blog International ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਬਣੀ ਨਾਸਤਿਕ
International

ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਬਣੀ ਨਾਸਤਿਕ

ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਦਾ ਹੁਣ ਕੋਈ ਧਰਮ ਨਹੀਂ ਹੈ ਜਿਸ ਬਾਰੇ ਇੱਕ ਮਾਹਰ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਤਬਦੀਲੀ ਦੁਆਰਾ ਚਲਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੁਣ ‘ਨਾਸਤਿਕ’ ਹੋ ਗਈ ਹੈ। ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ। ਅੰਕੜੇ ਦਸਦੇ ਹਨ ਕਿ ਇਸਾਈ ਧਰਮੀਆਂ ਦੀ ਆਬਾਦੀ 36.5% (2018) ਤੋਂ ਘਟ ਕੇ 32.3% (2023) ਰਹਿ ਗਈ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ।

ਇਕ ਮਾਹਰ ਦੇ ਕਹਿਣ ਮੁਤਾਬਕ ਇਹ ਨਵੀਂ ਪੀੜ੍ਹੀ ਦੀ ਸੋਚਣੀ ਦੇ ਫ਼ਰਕ ਕਾਰਣ ਹੋਇਆ ਹੈ। ਹੁਣ ਨਿਊਜ਼ੀਲੈਂਡ ਵਿਚ ਧਾਰਮਿਕ ਨਾ ਅਖਵਾਉਣ ਵਾਲੇ ਲੋਕਾਂ ਦੀ ਗਿਣਤੀ 48.2% (2018) ਤੋਂ ਵਧ ਕੇ 51.6% (2023) ਹੋ ਗਈ ਹੈ ਭਾਵ ਸੰਨ 2023 ਵਿਚ ਧਾਰਮਿਕ ਨਾ ਅਖਵਾਉਣ ਵਾਲਿਆਂ ਦੀ ਗਿਣਤੀ 25,76,049 ਹੋ ਗਈ ਹੈ। ਧਾਰਮਕ ਲੋਕਾਂ ਵਿਚ ਅਜੇ ਵੀ ਇਸਾਈ ਲੋਕਾਂ ਦੀ ਬਹੁਤਾਤ ਹੈ ਜੋ ਕਿ ਘਟ ਕੇ 36.5% (2018) ਤੋਂ 32.3% (2023) ਤੱਕ ਰਹਿ ਗਈ ਹੈ।

ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਿਟਸ ਆਫ ਹਿਸਟਰੀ ਪੀਟਰ ਲਿਨਹਿਮ ਨੇ ਕਿਹਾ ਕਿ ਬਾਕੀ ਧਰਮਾਂ ਦੇ ਮੁਕਾਬਲੇ ਈਸਾਈ ਧਰਮ ਦੀ ਪਕੜ ਲੰਬੇ ਸਮੇਂ ਤੋਂ ਖ਼ਾਸ ਤੌਰ ਤੇ ਘਟੀ ਹੈ।  ਨੌਜਵਾਨ ਪੀੜ੍ਹੀ ਇਹ ਮਹਿਸੂਸ ਕਰਦੀ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਓਨਾ ਚਿਰ ਜੁੜਨ ਦਾ ਕੋਈ ਫ਼ਾਇਦਾ ਨਹੀਂ ਹੈ  ਜਦ ਤੱਕ ਧਾਰਮਿਕ ਸੰਸਥਾਵਾਂ ਦੀ ਕੋਈ ਮਜ਼ਬੂਤ ਪ੍ਰਤੀਬੱਧਤਾ ਨਹੀਂ ਹੈ।

ਪ੍ਰੋ. ਲਿਨਹਿਮ ਨੇ ਕਿਹਾ ਕਿ ‘‘ਪਿਛਲੇ ਸਮੇਂ ਦੌਰਾਨ  ਨੌਜਵਾਨ ਪੀੜ੍ਹੀ ਨੂੰ ‘ਐਤਵਾਰ ਦਾ ਸਕੂਲ’ ਕਹਿ ਕੇ ਧਰਮ ਨਾਲ ਜੋੜਿਆ ਗਿਆ ਸੀ। ਇਹ ਵਿਛਾਇਆ ਹੋਇਆ ਜਾਲ ਨਵੀਂ ਪੀੜ੍ਹੀ ਤੇ ਹੁਣ ਕੰਮ ਨਹੀਂ ਕਰਦਾ ਹੈ ਕਿਉਂਕਿ ਹੁਣ ਚਰਚ ਵਿਚ ਲਗਣ ਵਾਲੇ ‘ਐਤਵਾਰ ਦੇ ਸਕੂਲ’ ਨਹੀਂ ਹਨ। ਮਾਪੇ ਵੀ ਅਪਣੇ ਬੱਚਿਆਂ ਨੂੰ ‘ਐਤਵਾਰ ਸਕੂਲ’ ਵਿੱਚ ਨਹੀਂ ਭੇਜਣਾ ਚਾਹੁੰਦੇ, ਉੱਥੇ ਬੱਚਿਆਂ ਨੂੰ ਖਿਚਣ ਲਈ ਬਹੁਤ ਘੱਟ ਕੁਦਰਤੀ ਖਿੱਚ ਬਚੀ ਹੈ। ਬੀਤੇ ਸਮੇਂ ਦੌਰਾਨ  ‘ਐਤਵਾਰ ਸਕੂਲ’ ਬੱਚਿਆਂ ਨੂੰ ਚੰਗੇ ਮਾੜੇ ਦਾ ਫ਼ਰਕ ਦੱਸਣ ਦੇ ਕੰਮ ਆਉਂਦੇ ਸਨ ਪਰੰਤੂ ਹੁਣ ਕਮਿਊਨਟੀ ਵਿਚ ਤਬਦੀਲੀ ਦੇਖਣ ਨੂੰ ਮਿਲਿਆ ਹੈ। ਐਤਵਾਰ ਦੀ ਪਵਿੱਤਰਤਾ ਜਾਂਦੀ ਲੱਗੀ ਹੈ ਅਤੇ ਧਰਮ ਅਪਣੇ-ਆਪ ਵਧੀਆ ਕਰਨ ਵਾਲਾ ਨਹੀਂ ਸਮਝਿਆ ਜਾਂਦਾ।’’

ਹੋਰ ਵੱਡੇ ਧਾਰਮਿਕ ਸਮੂਹਾਂ ਵਿਚ ਹਿੰਦੂ 2.6% (2018) ਤੋਂ 2.9% (2023) ਅਤੇ ਇਸਲਾਮ 1.3% ਤੋਂ 1.5% ਵਧੇ ਹਨ। ਪ੍ਰੋ. ਲਿਨਹਿਮ ਮੁਤਾਬਿਕ ਇਹ ਵਾਧਾ ਵਿਦੇਸ਼ਾਂ ਵਿੱਚੋਂ ਨਵੇਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਹੋਇਆ ਹੈ ਜਿਨ੍ਹਾਂ ਵਿੱਚੋਂ ਜਿਆਦਾ ਭਾਰਤ ਵਿਚੋਂ ਆਏ ਹਨ। ਐਂਗਲਿਕਨ ਚਰਚ ਨਿਊਜ਼ੀਲੈਂਡ ਅਤੇ ਪੌਲੀਨੇਸ਼ੀਆ ਦੇ ਤਿੰਨਾਂ ਵਿਚੋਂ ਇਕ ਆਰਕਬਿਸ਼ਪ ਜਸਟਿਨ ਡਕਵਰਥ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਈਸਾਈ ਧਰਮ ਵਿਚ ਯਕੀਨ ਦੀ ‘ਕਲਚਰ ਨੌਰਮੈਲਿਟੀ’ ਤੋਂ ਮੂੰਹ ਮੋੜ ਲਿਆ ਹੈ। ਲੋਕਾਂ ਨੇ ਇਸ ਤਰਾਂ ਕਿਉਂ ਕੀਤਾ ਬਾਰੇ ਡਕਵਰਥ ਨੇ ਕਿਹਾ ਕਿ ਮਾਓਰੀ ਭਾਸ਼ਾ (ਤੀ ਆਓ ਮਾਓਰੀ ਦੀ ਪਹਿਚਾਣ ਵਧੀ ਹੈ ਜੋ ਕਿ ਚੰਗੀ ਗੱਲ ਹੈ। ਪੱਛਮੀ ਦੁਨੀਆ ਵਿਚ ਆਪਣੇ ਪੁਰਾਣੇ ਧਾਰਮਿਕ ਯਕੀਨ ਛੱਡ ਕੇ ਸੈਕੂਲਰ (ਕਿਸੇ ਵੀ ਧਰਮ ਵਿੱਚ ਯਕੀਨ ਨਾ ਕਰਨ ਵਾਲਾ) ਹੋਣ ਦਾ ਰੁਝਾਨ  ਵਧਿਆ ਹੈ।

 

Exit mobile version