ਇੰਗਲੈਂਡ ‘ਚ ਇਕ ਔਰਤ ਅਤੇ ਉਸ ਦੇ ਸਾਥੀ ਨੇ ਮਿਲ ਕੇ ਆਪਣੇ 9 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਬੀਬੀਸੀ ਦੀ ਰਿਪੋਰਟ ਮੁਤਾਬਕ ਦੋਵੇਂ ਮਹੀਨਿਆਂ ਤੋਂ ਆਪਣੇ ਬੱਚੇ ਨੂੰ ਤਸੀਹੇ ਦੇ ਰਹੇ ਸਨ। ਬੇਟੇ ਦਾ ਨਾਂ ਐਲਫੀ ਸਟੀਲ ਦੱਸਿਆ ਜਾ ਰਿਹਾ ਹੈ। ਦੋਵੇਂ ਦੋਸ਼ੀ ਬੱਚੇ ਨੂੰ ਸਖ਼ਤ ਸਜ਼ਾਵਾਂ ਦਿੰਦੇ ਸਨ ਅਤੇ ਉਸ ਨੂੰ ਠੰਢੇ ਪਾਣੀ ਵਿੱਚ ਡੋਬ ਦਿੰਦੇ ਸਨ। ਰਿਪੋਰਟਾਂ ਮੁਤਾਬਕ ਬੱਚੇ ਦੇ ਸਰੀਰ ‘ਤੇ 50 ਤੋਂ ਵੱਧ ਸੱਟਾਂ ਦੇ ਨਿਸ਼ਾਨ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵੇਂ ਆਪਣੇ ਬੱਚੇ ਨੂੰ ਇੰਨੀ ਕੁੱਟਮਾਰ ਕਿਉਂ ਕਰਦੇ ਸਨ।
ਬੀਬੀਸੀ ਦੀ ਰਿਪੋਰਟ ਮੁਤਾਬਕ ਬੱਚੇ ਦੀ ਮਾਂ ਕਾਰਲਾ ਸਕਾਟ ਅਤੇ ਉਸ ਦੇ ਪਿਤਾ 41 ਸਾਲਾ ਡਰਕ ਹਾਵੇਲ ਨੂੰ ਦੋਸ਼ੀ ਪਾਇਆ ਗਿਆ ਹੈ। ਪਰ ਕਾਰਲਾ ਇਸ ਮਾਮਲੇ ‘ਚ ਖ਼ੁਦ ਨੂੰ ਬੇਕਸੂਰ ਦੱਸ ਰਹੀ ਹੈ। ਅਤੇ ਹਾਵੇਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਵੇਲ ਨੇ ਬਾਲ ਬੇਰਹਿਮੀ ਦੇ ਚਾਰ ਮਾਮਲਿਆਂ ਨੂੰ ਸਵੀਕਾਰ ਕੀਤਾ ਹੈ। ਅਦਾਲਤ ਨੇ ਕਿਹਾ ਕਿ ਸਜ਼ਾ ਦੌਰਾਨ ਬੱਚੇ ਨੂੰ ਬਹੁਤ ਕੁੱਟਿਆ ਗਿਆ ਅਤੇ ਘੰਟਿਆਂ ਬੱਧੀ ਬਾਹਰ ਖੜ੍ਹਾ ਰਹਿਣਾ ਪਿਆ। ਦੋਸ਼ੀ ਜੋੜੇ ਨੇ ਉਸ ਨੂੰ ਠੰਢੇ ਪਾਣੀ ਵਿਚ ਡੁਬੋਣ ਲਈ ਵੀ ਮਜਬੂਰ ਕੀਤਾ। ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਬੱਚੇ ਦੀ ਮੌਤ ਠੰਢੇ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ।
ਆਂਢੀ-ਗੁਆਂਢੀ ਸਭ ਕੁਝ ਜਾਣਦੇ ਸਨ ਕਿ ਅਲਫੀ ਨਾਲ ਕਿਵੇਂ ਦਾ ਸਲੂਕ ਕੀਤਾ ਗਿਆ ਸੀ। ਗੁਆਂਢੀਆਂ ਨੇ ਵੀ ਇਸ ਸਬੰਧੀ ਵਾਰ-ਵਾਰ ਪੁਲਿਸ ਨੂੰ ਫੋਨ ਕਰਕੇ ਚਿੰਤਾ ਪ੍ਰਗਟਾਈ। ਐਲਫੀ ਦੇ ਦਾਦਾ ਪਾਲ ਸਕਾਟ ਨੇ ਪੱਤਰਕਾਰਾਂ ਨੂੰ ਕਿਹਾ, ‘ਅਲਫੀ ਨੂੰ ਗੁਆਉਣ ਨਾਲ ਸਾਡੀ ਜ਼ਿੰਦਗੀ ਵਿਚ ਇਕ ਵੱਡਾ ਖ਼ਲਾਅ ਪੈ ਗਿਆ ਹੈ। ਇਹ ਸੋਚਣਾ ਔਖਾ ਹੈ ਕਿ ਅਸੀਂ ਹੁਣ ਉਸ ਨੂੰ ਜੱਫੀ ਨਹੀਂ ਪਾ ਸਕਾਂਗੇ ਅਤੇ ਉਸ ਨੂੰ ਇੱਕ ਨਿਪੁੰਨ ਨੌਜਵਾਨ ਬਣਦੇ ਹੋਏ ਨਹੀਂ ਦੇਖ ਸਕਾਂਗੇ।