ਓਡੀਸ਼ਾ ਦੇ ਕੇਂਦਰਪਾੜਾ ( Kendrapara district of Odisha ) ਜ਼ਿਲੇ ਦੇ ਬਲੀਆ ਬਾਜ਼ਾਰ ‘ਚ ਭਗਵਾਨ ਕਾਰਤੀਕੇਸ਼ਵਰ ਦੀ ਮੂਰਤੀ ਦੇ ਵਿਸਰਜਨ ਸਮਾਰੋਹ ਦੌਰਾਨ ਬੁੱਧਵਾਰ ਨੂੰ ਪਟਾਕੇ ਫਟਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ‘ਚ ਕਰੀਬ 50 ਲੋਕ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 30 ਬੁਰੀ ਤਰ੍ਹਾਂ ਸੜ ਗਏ ਹਨ ।
ਕੇਂਦਰਪਾੜਾ ਦੇ ਡੀਐਮ ਅੰਮ੍ਰਿਤ ਰਿਤੂਰਾਜ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਵਿਸਰਜਨ ਸਥਾਨ ‘ਤੇ ਵੱਖ-ਵੱਖ ਪੂਜਾ ਪੰਡਾਲਾਂ ਵਿੱਚ ਪਟਾਕੇ ਚਲਾਉਣ ਦਾ ਮੁਕਾਬਲਾ ਕਰਵਾਇਆ ਗਿਆ ਸੀ। ਉਸੇ ਸਮੇਂ ਪਟਾਕਿਆਂ ਤੋਂ ਨਿਕਲਣ ਵਾਲੀ ਚੰਗਿਆੜੀ ਪਟਾਕਿਆਂ ਦੇ ਢੇਰ ‘ਤੇ ਡਿੱਗ ਗਈ, ਜਿਸ ਕਾਰਨ ਧਮਾਕਾ ਹੋ ਗਿਆ ਅਤੇ ਲੋਕ ਝੁਲਸ ਗਏ। ਸੂਚਨਾ ਮਿਲਣ ‘ਤੇ ਪੁਲਸ ਨੇ ਪਹੁੰਚ ਕੇ ਝੁਲਸੇ ਲੋਕਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ।
Odisha | Over 30 people were injured in explosions that took place while a fireworks competition was underway during an immersion procession at Balia Bazaar within Sadar PS in Kendrapara. All injured were admitted to Kendrapara District HQ Hospital: Amrut Rituraja, DM Kendrapada pic.twitter.com/EzDr6H9LLL
— ANI (@ANI) November 23, 2022
ਕਈ ਲੋਕਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇੱਥੋਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ SCB ਮੈਡੀਕਲ ਕਾਲਜ ਅਤੇ ਕਟਕ ਹਸਪਤਾਲ ਲਈ ਰੈਫਰ ਕਰ ਦਿੱਤਾ। ਬਲੀਆ ਖੇਤਰ ਵਿੱਚ ਸੰਕ੍ਰਾਂਤੀ ਤੋਂ ਬਾਅਦ, ਕਾਰਤੀਕੇਸ਼ਵਰ ਮੂਰਤੀ ਵਿਸਰਜਨ ਵੱਡੇ ਪੱਧਰ ‘ਤੇ ਤਿਉਹਾਰਾਂ ਦੇ ਨਾਲ ਹੁੰਦਾ ਹੈ।
ਬੁੱਧਵਾਰ ਰਾਤ ਕਰੀਬ 9 ਵਜੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਚੱਲ ਰਿਹਾ ਸੀ, ਜਦੋਂ ਕੁਝ ਰਾਕੇਟ ਪਟਾਕਿਆਂ ਦੇ ਸਟੋਰ ‘ਤੇ ਡਿੱਗੇ, ਜਿਸ ਕਾਰਨ ਧਮਾਕੇ ਹੋ ਗਏ। ਮੌਕੇ ‘ਤੇ ਮੌਜੂਦ 50 ਤੋਂ ਵੱਧ ਲੋਕ ਝੁਲਸ ਗਏ ਅਤੇ ਉਨ੍ਹਾਂ ਵਿਚੋਂ ਕੁਝ ਜੋ ਧਮਾਕੇ ਵਾਲੀ ਥਾਂ ਦੇ ਨੇੜੇ ਸਨ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ।
ਰਿਪੋਰਟਾਂ ਮੁਤਾਬਿਕ ਆਤਿਸ਼ਬਾਜ਼ੀ ‘ਚੋਂ ਨਿਕਲੀ ਚੰਗਿ ਆੜੀ ਪਟਾਕਿਆਂ ਦੇ ਢੇਰ ‘ਤੇ ਡਿੱਗ ਗਈ, ਜਿਸ ਕਾਰਨ ਧਮਾਕਾ ਹੋ ਗਿਆ ਅਤੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਬਹੁਤ ਸਾਰੇ ਮਰੀਜ਼ ਦਾਖਲ ਹਨ, ਜਦੋਂ ਕਿ ਗੰਭੀਰ ਮਰੀਜ਼ਾਂ ਨੂੰ ਐਸਸੀਬੀ ਮੈਡੀਕਲ ਹਸਪਤਾਲ, ਕਟਕ ਵਿੱਚ ਭੇਜ ਦਿੱਤਾ ਗਿਆ ਹੈ।
ਜਲੂਸ ‘ਚ ਆਤਿਸ਼ਬਾਜ਼ੀ ਦੌਰਾਨ ਹੋਏ ਵਿਸਫੋਟ ‘ਚ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਕੇਂਦਰਪਾੜਾ ਜ਼ਿਲਾ ਹੈੱਡਕੁਆਰਟਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।