India

ਦਿੱਲੀ ਵਿੱਚ ਬਲੈਕ ਫੰਗਸ ਦੇ 197 ਮਾਮਲੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਵਿੱਚ ਬਲੈਕ ਫੰਗਸ ਦੇ 197 ਮਾਮਲੇ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਦਿਲੀ ਦੇ ਸਿਹਤ ਮੰਤਰੀ ਸਤਇੰਦਰ ਜੈਨ ਨੇ ਦਿੱਤੀ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਬਲੈਕ ਫੰਗਸ ਦੇ ਮਾਮਲੇ ਦੋ ਕਾਰਣਾ ਬਲੱਡ ਸ਼ੂਗਰ ਦਾ ਪੱਧਰ ਦਾ ਵਧਣਾ ਅਤੇ ਦੂਜਾ ਸਟੇਰਾਇਡ ਦੀ ਵਰਤੋ ਹੈ। ਇਸ ਨਾਲ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਟੇਰਾਇਡ ਦੀ ਵਰਤੋਂ ਬਿਨਾਂ ਡਾਕਟਰਾਂ ਦੀ ਸਲਾਹ ਲਏ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਸੂਬੇ ਵਿੱਚ ਕੋਰੋਨਾ ਦੀ ਵੈਕਸੀਨ ਉਪਲੱਧਨ ਨਹੀਂ ਹੈ। ਇਸ ਲਈ ਅੱਜ ਕਈ ਵੈਕਸੀਨੇਸ਼ਨ ਸੈਂਟਰ ਬੰਦ ਰਹੇ ਹਨ।