International

ਮਾਰੀਓਪੋਲ ਸ਼ਹਿਰ ਤੋਂ 1000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ : ਯੂਕਰੇਨ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂ ਸ ਦੇ ਹ ਮਲੇ ਨੂੰ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ। ਇੱਕ ਮਹੀਨੇ ਤੋਂ ਬਾਅਦ ਵੀ ਦੋਵੇਂ ਦੇਸ਼ਾਂ ਦਾ ਵਿਚਕਾਰ ਜੰ ਗ ਜਾਰੀ ਹੈ। ਰੂਸ ਦੁਆਰਾ ਯੂਕਰੇਨ ਦੇ ਸ਼ਹਿਰਾਂ ‘ਤੇ ਲਗਾਤਾਰ ਮਜ਼ਾ ਈਲੀ ਹਮ ਲੇ ਕੀਤੇ ਜਾ ਰਹੇ ਨੇ। ਦੇਸ਼ ਦੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਰੂ ਸੀ ਬੰ ਬ ਧ ਮਾਕਿਆਂ ਦੇ ਵਿਚਕਾਰ ਲਗਭਗ 100,000 ਨਾਗਰਿਕ ਅਜੇ ਵੀ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ 1000 ਦੇ ਕਰੀਬ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਇਸ ਦੀ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਨੇ ਕੀਤੀ ਹੈ। ਉਨ੍ਹਾਂ ਮੁਤਾਬਕ 1099 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਇਸ ਤੋਂ ਪਹਿਲਾਂ ਰੂ ਸੀ ਫੌ ਜ ਨੇ ਮਾਰੀਉਪੋਲ ਸ਼ਹਿਰ ਦੀ ਪੂਰੀ ਤਰ੍ਹਾਂ ਘੇਰਾ ਬੰਦੀ ਕਰ ਲਈ ਸੀ। ਜਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਰੂ ਸੀ ਬੰ ਬ ਧਮਾ ਕਿਆਂ ਦੇ ਵਿਚਕਾਰ ਲਗਭਗ 100,000 ਨਾਗਰਿਕ ਅਜੇ ਵੀ ਫਸੇ ਹੋਏ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਹਾ, ”ਸ਼ਹਿਰ ‘ਚ ਅਜੇ ਵੀ ਇਕ ਲੱਖ ਦੇ ਕਰੀਬ ਲੋਕ ਬੇਹੱਦ ਖਰਾਬ ਹਾਲਾਤ ‘ਚ ਫਸੇ ਹੋਏ ਹਨ। ਉਨ੍ਹਾੰ ਨੇ ਕਿਹਾ ਸੀ ਉੱਥੇ ਫਸੇ ਲੋਕਾਂ ਕੋਲ ਨਾ ਤਾਂ ਖਾਣਾ ਹੈ, ਨਾ ਹੀ ਪਾਣੀ ਅਤੇ ਨਾ ਹੀ ਦਵਾਈ ਦੀ ਸਹੂਲਤ ਮਿਲ ਰਹੀ ਹੈ।