The Khalas Tv Blog International ਬੋਰੋਡਯੰਕਾ ਵਿੱਚ ਬੁਕਾ ਨਾਲੋ ਭਿ ਆਨਕ ਤ ਬਾਹੀ : ਜ਼ੇਲੇਂਸਕੀ
International

ਬੋਰੋਡਯੰਕਾ ਵਿੱਚ ਬੁਕਾ ਨਾਲੋ ਭਿ ਆਨਕ ਤ ਬਾਹੀ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਯੂ ਕਰੇਨ ਅਤੇ ਰੂ ਸ ਦੇ ਵਿਚਕਾਰ ਜੰਗ ਲਗਾਤਾਰ ਚੱਲ ਰਹੀ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਸ਼ ਨੂੰ ਆਪਣੇ ਨਵੇਂ ਫੇਸਬੁੱਕ ਸੰਬੋਧਨ ਵਿੱਚ ਦਾਅਵਾ ਕੀਤਾ ਹੈ ਕਿ ਦੇਸ਼ ਦੇ ਬੋਰੋਡਯੰਕਾ ਸ਼ਹਿਰ ਦੀ ਸਥਿਤੀ ਬੁਕਾ ਤੋਂ ਵੀ “ਭਿਆ ਨਕ” ਹੈ। ਜ਼ੇਲੇਂਸਕੀ ਨੇ ਕਿਹਾ ਕਿ ਬੋਰੋਡਯੰਕਾ ਵਿੱਚ ਹੁਣ ਖੰਡਰ ਇਮਾਰਤਾਂ ਦੀ ਖੋਜ ਤੋਂ ਪਤਾ ਚੱਲਦਾ ਹੈ ਕਿ “ਇੱਥੇ ਸਥਿਤੀ ਹੋਰ ਭਿਆ ਨਕ ਹੈ ਅਤੇ ਇੱਥੇ ਰੂਸੀ ਫੌਜੀ ਅੱਤਿ ਆਚਾ ਰਾਂ ਦੇ ਪੀੜ ਤਾਂ ਦੀ ਗਿਣਤੀ ਵੀ ਵੱਧ ਹੈ।”ਬੁਚਾ ਅਤੇ ਬੋਰੋਡਯੰਕਾ ਦੋਵੇਂ ਸ਼ਹਿਰ ਕੀਵ ਦੇ ਬਾਹਰਵਾਰ ਹਨ। ਰੂਸ ਦੇ ਹ ਮਲੇ ਤੋਂ ਬਾਅਦ ਤੋਂ ਹੀ ਇੱਥੇ ਭਿਆ ਨਕ ਸੰਘ ਰਸ਼ ਚੱਲ ਰਿਹਾ ਹੈ।

ਯੂਕਰੇਨ ਦੀ ਪ੍ਰੌਸੀਕਿਊਟਰ ਜਨਰਲ ਦੇ ਅਨੁਸਾਰ, ਕੀਵ ਦੇ ਉੱਤਰ-ਪੱਛਮ ਵਿੱਚ ਬੋਰੋਡਯੰਕਾ ‘ਚ ਤਬਾ ਹ ਹੋਈਆਂ ਦੋ ਅਪਾਰਟਮੈਂਟ ਬਿਲਡਿੰਗਾਂ ਦੇ ਮਲਬੇ ਹੇਠੋਂ 26 ਲਾਸ਼ਾਂ ਕੱਢੀਆਂ ਗਈਆਂ ਹਨ। ਇਰੀਨਾ ਵੇਨੇਦਿਕਤੋਵਾ ਨੇ ਫੇਸਬੁੱਕ ‘ਤੇ ਇੱਕ ਪੋਸਟ ਵਿੱਚ ਮਾਸਕੋ ‘ਤੇ ਇਲ ਜ਼ਾਮ ਲਗਾਇਆ ਕਿ ਉਹ ਜਾਣਬੁੱਝ ਕੇ ਨਾਗਰਿਕ ਖੇਤਰਾਂ ਨੂੰ ਨਿ ਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ, “ਇੱਥੇ ਕੋਈ ਫੌਜੀ ਸਾਈਟ ਨਹੀਂ ਹੈ”, ਰੂਸੀ ਬਲਾਂ ਨੇ “ਸ਼ਾਮ ਨੂੰ ਉਸ ਵੇਲੇ ਰਿਹਾਇਸ਼ੀ ਇਮਾਰਤਾਂ ‘ਤੇ ਗੋਲਾਬਾਰੀ ਕੀਤੀ, ਜਦੋਂ ਵੱਧ ਤੋਂ ਵੱਧ ਲੋਕ ਘਰਾਂ ਵਿੱਚ ਮੌਜੂਦ ਸਨ”। ਵੇਨੇਦਿਕਤੋਵਾ ਨੇ ਦਾਅਵਾ ਕੀਤਾ ਕਿ “ਹਰ ਮੋੜ ‘ਤੇ ਰੂਸੀ ਫੌਜਾਂ ਦੇ ਜੰਗੀ ਅਪਰਾਧਾਂ ਦੇ ਸਬੂਤ” ਹਨ।

Exit mobile version