ਮਾਨਸਾ : ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਜ ਵੀ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਪਰਿਵਾਰ ਨੂੰ ਅਜੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਇਸ ਗੱਲ ਦਾ ਜਵਾਬ ਦੇਣਗੇ, ਕੀ ਅੱਜ ਤੋਂ ਦੇਸ਼ ਵਿੱਚ ਲਾਗੂ ਹੋਏ ਨਵੇਂ ‘ਭਾਰਤੀ ਨਿਆਂ ਸੰਹਿਤਾ ਕਾਨੂੰਨ’ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਮਦਦਗਾਰ ਹੋਣਗੇ, ਨਾਗਰਿਕਾਂ ਨੂੰ ਇਨਸਾਫ਼ ਦਿਵਾਉਣਗੇ ਜਾਂ ਗੈਂਗਸਟਰਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਮਦਦ ਕਰਣਗੇ?
#JusticeForSidhuMooseWala pic.twitter.com/Vh4wt5ac1r
— Sardar Balkaur Singh Sidhu (@iBalkaurSidhu) July 1, 2024
ਇੱਕ ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਬੇਠ ਕੇ ਮੇਰੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਤੋਂ ਲੈਕੇ ਕਰੋੜਾਂ ਰੁਪਏ ਦੇ ਹਥਿਆਰਾਂ ਦੀ ਖ੍ਰੀਦੋ ਫਰੋਖਤ ਤੱਕ, ਯੂ ਪੀ ਦੇ ਭਾਜਪਾ ਨੇਤਾ ਵੱਲੋਂ ਸ਼ੂਟਰਾਂ ਨੂੰ ਪਨਾਹ ਤੋਂ ਲੈਕੇ ਕਤਲ ਕਰਨ ਬਾਅਦ ਭੱਜਣ ਵਿੱਚ ਮਦਦ ਕਰਨ ਤੱਕ, ਪੁਲਿਸ/ਜੇਲ੍ਹ ਹਿਰਾਸਤ ਵਿੱਚ ਇੰਟਰਵਿਊਆਂ ਤੋਂ ਲੈਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਜ਼ੇਲ ਵਿੱਚ ਸੈਕਸ਼ਨ 268(1) ਲਗਾ ਕੇ ਮਹਿਫੂਜ਼ ਕਰਨ ਤੱਕ ਅਸੀਂ ਕਿਸ ਸਿਸਟਮ, ਕਾਨੂੰਨ ਅਤੇ ਸਰਕਾਰ ਤੋਂ ਇਨਸਾਫ ਦੀ ਉਮੀਦ ਕਰੀਏ?
ਉਨ੍ਹਾਂ ਨੇ ਕਿਹਾ ਕਿ
ਸਿੱਧੂ ਦੇ ਜਾਣ ਤੋਂ 756 ਦਿਨਾਂ ਬਾਅਦ ਮੇਰੇ ਪੁੱਤਰ ਦੇ ਕਾਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ UP ਵਿੱਚ ਇੱਕ ਭਾਜਪਾ ਲੀਡਰ ਵੱਲੋਂ ਸ਼ਰਨ ਦੇਣ ਤੋਂ ਲੈਕੇ ਅੱਜ ਲਾਰੈਂਸ ਨੂੰ ਸੈਕਸ਼ਨ 268(1) ਤਹਿਤ ਗੁਜਰਾਤ ਜ਼ੇਲ ਵਿੱਚ ਮਹਿਫੂਜ਼ ਕਰਨ ਤੱਕ ਭਾਜਪਾ ਦੀ ਸੱਚਾਈ ਤਾਂ ਸਭ ਦੇ ਸਾਹਮਣੇ ਹੈ ਹੀ। ਪਰ ਅੱਜ ਸਵਾਲ ਕਰਨ ਵਾਲੀ ਆਮ ਆਦਮੀ ਪਾਰਟੀ ਕੀ ਇਹਨਾਂ ਗੱਲਾਂ ਦਾ ਜਵਾਬ ਦੇਵੇਗੀ,
- ਪੰਜਾਬ ਵਿੱਚ ਜ਼ੇਲ/ਪੁਲਿਸ ਹਿਰਾਸਤ ਵਿੱਚ ਹੋਈਆਂ 2 ਇੰਟਰਵਿਊਆਂ ਤੇ ਓਹਨਾਂ ਦੀ ਸਰਕਾਰ ਡੇਢ ਸਾਲ ਤੋਂ ਚੁੱਪ ਕਿਉਂ ਹੈ?
- ਦਿੱਲੀ ਇੰਟੈਲੀਜੈਂਸ ਦੀ ਰਿਪੋਰਟ ਬਾਅਦ ਵੀ ਕਿਸ ਦੇ ਕਹਿਣ ਤੇ ਸਿੱਧੂ ਦੀ ਸਕਿਊਰਟੀ ਘਟਾਉਣ ਦੇ ਹੁਕਮ ਦਿੱਤੇ ਗਏ?
- ਸਕਿਊਰਟੀ ਘਟਾਉਣ ਦੀ ਜਾਣਕਾਰੀ ਕਿਸ ਦੇ ਕਹਿਣ ਤੇ ਜਣਤਕ ਕੀਤੀ ਗਈ?
ਸਾਜ਼ਿਸ਼-ਘਾੜਿਆਂ ਤੱਕ ਪਹੁੰਚਣ ਲਈ ਦਿੱਤੇ ਗਏ ਨਾਮ ਅਤੇ ਸਬੂਤਾਂ ਦੀ ਜਾਂਚ ਤੋਂ ਪੁਲਿਸ ਨੂੰ ਕਿਉਂ ਰੋਕਿਆ ਹੋਇਆ ਹੈ?
- ਜ਼ੇਲ ਵਿੱਚ ਬੰਦ ਸ਼ੂਟਰਾਂ ਨੂੰ ਲਗਾਤਾਰ ਜ਼ੇਲ ਵਿੱਚ ਫ਼ੋਨ ਕਿਉਂ ਮੁੱਹਈਆ ਕਰਵਾਏ ਜਾ ਰਹੇ ਹਨ?
- ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਇਸੇ ਗੈਂਗਸਟਰ ਨੂੰ ਐਨਕਾਂ ਲਗਵਾ ਬਿਨਾਂ ਹੱਥਕੜੀਆਂ ਹੀਰੋ ਬਣਾ ਪੇਸ਼ ਕਿਉਂ ਕੀਤਾ ਗਿਆ?