Punjab

ਮੂਸੇਵਾਲਾ ਦੇ ਨਵੇਂ ਗੀਤ ਨੇ ਵਿਦੇਸ਼ੀ ਧਰਤੀ ‘ਤੇ ਬਣਾਇਆ ਨਵਾਂ ਤੇ ਵੱਡਾ ਰਿਕਾਰਡ !

ਬਿਉਰੋ ਰਿਪੋਰਟ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਵਾਚ ਆਉਟ ਬਿਲਬੋਰਡ ‘ਤੇ ਪਹੁੰਚ ਗਿਆ ਹੈ । ਕੈਨੇਡੀਅਨ ਬਿਲਬੋਰਡ ਲਿਸਟ ਵਿੱਚ ਇਸ ਗਾਣੇ ਨੇ 33ਵਾਂ ਥਾਂ ਹਾਸਲ ਕੀਤਾ ਹੈ । ਵਾਚ ਆਉਟ ਗਾਣਾ ਦੀਵਾਲੀ ਦੇ ਦਿਨ 12 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ Y-TUBE ‘ਤੇ 1.86 ਕਰੋੜ ਵਿਉਜ਼ ਮਿਲੇ ਹਨ ।

ਮਈ 2022 ਨੂੰ ਮੂਸੇਵਾਲਾ ਦੇ ਕਤਲ ਦੇ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗਾਣਾ ਹੈ । ਸਿਰਫ਼ 9 ਦਿਨਾਂ ਦੇ ਵਿੱਚ ਇਸ ਗੀਤ ਨੇ ਕੈਨੇਡੀਅਨ ਬਿਲਬੋਰਡ ‘ਤੇ 33ਵਾਂ ਥਾਂ ਹਾਸਲ ਕੀਤ ਹੈ । ਇਸ ਗੀਤ ਦੇ ਬਾਅਦ ਹੀ ਫੈਨਸ ਵਿੱਚ ਇਸ ਦਾ ਕਰੇਜ ਕਾਫੀ ਜ਼ਿਆਦਾ ਵੇਖਣ ਨੂੰ ਮਿਲਿਆ ਸੀ । ਰਿਲੀਜ ਹੋਣ ਦੇ ਬਾਅਦ 30 ਮਿੰਟ ਦੇ ਅੰਦਰ 15 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਵੇਖਿਆ ਸੀ ਅਤੇ 7 ਲੱਖ ਨੇ ਲਾਈਕ ਕੀਤਾ । ਉਧਰ ਪਹਿਲੇ 1 ਮਿੰਟ ਵਿੱਚ ਗੀਤ ਨੂੰ 4.17 ਲੱਖ ਲਾਈਕ ਮਿਲ ਚੁਕੇ ਹਨ । ਉਧਰ ਗੀਤ ਨੇ 13 ਮਿੰਟ ਵਿੱਚ 10 ਲੱਖ ਵਿਉਜ ਦਾ ਅੰਕੜਾ ਪਾਰ ਕੀਤਾ ।

ਬਿਲਬੋਰਡ ‘ਤੇ ਪਹੁੰਚਣ ਵਾਲਾ ਇਹ ਦੂਜਾ ਗੀਤ ਹੈ

ਸਿੱਧੂ ਮੂਸੇਵਾਾਲ ਦਾ ਇਹ ਦੂਜਾ ਗੀਤ ਹੈ । ਜਿਸ ਨੇ ਬਿਲਬੋਰਡ ‘ਤੇ ਥਾਂ ਬਣਾਈ ਹੈ । ਇਸ ਤੋਂ ਪਹਿਲਾਂ ਗੀਤ 295 ਨੇ ਬੋਲਬੋਰਡ ਗਲੋਬਲ ‘ਤੇ ਟਾਪ 200 ਵਿੱਚ ਥਾਂ ਬਣਾਈ ਸੀ । ਤਾਂ ਵੀ ਸਿੱਧੂ ਪੰਜਾਬੀ ਸਨਅਤ ਵਿੱਚ ਪਹਿਲੇ ਗਾਇਕ ਸਨ ਜੋ ਬਿਲਬੋਰਡ ਤੱਕ ਪਹੁੰਚੇ ਸਨ ।

ਚੋਰਨੀ ਨੂੰ 5.4 ਕਰੋੜ ਲੋਕਾਂ ਨੇ Y-TUBE ‘ਤੇ ਸੁਣਿਆ

ਇਸ ਗੀਤ ਤੋਂ ਪਹਿਲਾਂ 8 ਜੁਲਾਈ 2023 ਨੂੰ ਗੀਤ ਚੋਰਨੀ ਰਿਲੀਜ ਕੀਤਾ ਗਿਆ ਸੀ । ਜਿਸ ਨੂੰ ਹੁਣ ਤੱਕ 5.4 ਕਰੋੜ ਲੋਕ ਯੂ-ਟਿਉਬ ‘ਤੇ ਵੇਖ ਚੁੱਕੇ ਹਨ । ਮੂਸੇਵਾਲਾ ਦਾ ਗੀਤ ਚੋਰਨੀ ਰਿਲੀਜ ਤੋਂ ਪਹਿਲਾਂ ਹੀ ਚੋਰੀ ਹੋ ਚੁੱਕਿਆ ਸੀ। ਪਰ ਇਸ ਦੇ ਬਾਵਜੂਦ ਫੈਨਸ ਨੇ ਇਸ ਗੀਤ ਨੂੰ ਖਾਸ ਸਮਝ ਕੇ ਕਾਫੀ ਜ਼ਿਆਦਾ ਸੁਣਿਆ ਸੀ । ਪਹਿਲੇ 2 ਘੰਟੇ ਦੇ ਅੰਦਰ ਗੀਤ ਨੇ 2 ਲੱਖ ਵਿਉਜ਼ ਹਾਸਲ ਕਰ ਲਏ ਸਨ । ਇਸ ਤੋਂ ਪਹਿਲਾਂ ਸਿੱਧੂ ਦੀ ਮੌਤ ਤੋਂ ਪਹਿਲਾਂ ਗਾਣਾ SYL ਰਿਲੀਜ਼ ਹੋਇਆ ਸੀ । ਜਿਸ ਨੇ 72 ਘੰਟਿਆਂ ਦੇ ਅੰਦਰ 2.7 ਕਰੋੜ ਵਿਉਜ਼ ਹਾਸਲ ਕਰ ਲਏ ਸਨ ਪਰ ਭਾਰਤ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ । ਸਿੱਧੂ ਦਾ ਦੂਜਾ ਗੀਤ 8 ਨਵੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਰਿਲੀਜ਼ ਹੋਇਆ ਸੀ । ਇਹ ਗੀਤ ਹਰੀ ਸਿੰਘ ਨਲਵਾ ‘ਤੇ ਲਿਖਿਆ ਗਿਆ ਸੀ। ਜਦਕਿ ਤੀਜਾ ਗੀਤ 7 ਅਪ੍ਰੈਲ 2023 ਨੂੰ ਮੇਰਾ ਨਾਂ ਰਿਲੀਜ ਕੀਤਾ ਗਿਆ ਸੀ ।