India

ਜਲਦ ਆਵੇਗਾ ਮੌਨਸੂਨ, ਪਹੁੰਚਿਆ ਨਿਕੋਬਾਰ

ਗਰਮੀ ਦੇ ਮੌਸਮ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ‘ਚ ਮਈ ਦੇ ਮਹੀਨੇ ਹੀ ਤਾਪਮਾਨ 45 ਡੀਗਰੀ ਦੇ ਨੇੜੇ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਰਾਹਤ ਭਰੀ ਖ਼ਬਰ ਦਿੰਦਿਆਂ ਜਾਣਕਾਰੀ ਦਿੱਤੀ ਕਿ ਮਾਨਸੂਨ ਅੰਡੇਮਾਨ-ਨਿਕੋਬਾਰ ਪਹੁੰਚ ਗਿਆ ਹੈ ਅਤੇ ਇਹ 31 ਮਈ ਤੱਕ ਕੇਰਲ ਪਹੁੰਚ ਜਾਵੇਗਾ। 2023 ਵਿੱਚ ਮਾਨਸੂਨ 19 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪਹੁੰਚਿਆ ਸੀ ਪਰ ਕੇਰਲ ਵਿੱਚ 9 ਦਿਨ ਦੇਰੀ ਨਾਲ 8 ਜੂਨ ਨੂੰ ਪਹੁੰਚਿਆ ਸੀ।

ਇਸ ਸਾਲ ਮਾਨਸੂਨ ਆਮ ਤਰੀਕ ਤੋਂ ਪਹਿਲਾਂ ਹੀ ਕੇਰਲ ਵਿੱਚ ਆ ਸਕਦਾ ਹੈ। ਹਾਲਾਂਕਿ ਕੇਰਲ ‘ਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ 1 ਜੂਨ ਹੈ। ਐਲਾਨੀ ਤਾਰੀਖ ਵਿੱਚ 4 ਦਿਨ ਵੱਧ ਜਾਂ ਘੱਟ ਹੋਣ ਦੀ ਸੰਭਾਵਨਾ ਹੈ। ਭਾਵ ਮਾਨਸੂਨ 28 ਮਈ ਤੋਂ 3 ਜੂਨ ਦੇ ਵਿਚਕਾਰ ਕਿਸੇ ਵੀ ਸਮੇਂ ਆ ਸਕਦਾ ਹੈ।

ਆਈਐਮਡੀ ਅਨੁਸਾਰ 16 ਤੋਂ 21 ਜੂਨ ਤੱਕ ਮੱਧ ਪ੍ਰਦੇਸ਼ ਅਤੇ 25 ਜੂਨ ਤੋਂ 6 ਜੁਲਾਈ ਤੱਕ ਰਾਜਸਥਾਨ ਵਿੱਚ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। ਜਦੋਂ ਕਿ ਯੂਪੀ ਵਿੱਚ ਇਹ 18 ਤੋਂ 25 ਜੂਨ ਤੱਕ ਅਤੇ ਬਿਹਾਰ-ਝਾਰਖੰਡ ਵਿੱਚ 18 ਜੂਨ ਤੱਕ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ – ਰਾਹੁਲ ਅਤੇ ਅਖਿਲੇਸ਼ ਦੀ ਰੈਲੀ ‘ਚ ਮਚੀ ਭਗਦੜ, ਬਿਨਾਂ ਸੰਬੋਧਨ ਕੀਤੇ ਗਏ ਵਾਪਸ