‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੰਸਦ ਦੇ ਮੌਨਸੂਨ ਸੈਸ਼ਨ ਲਈ ਲੋਕ ਸਭਾ ਦੀ ਬੈਠਕ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ।ਜਾਣਕਾਰੀ ਅਨੁਾਸਰ ਪੈਗਾਸਸ ਜਾਸੂਸੀ ਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਪੂਰਾ ਸੈਸ਼ਨ ਕਾਰਜਸ਼ੀਲ ਨਹੀਂ ਹੋ ਸਕਿਆ।ਸਿਰਫ਼ 22 ਫੀਸਦੀ ਕੰਮ ਹੀ ਕੀਤਾ ਜਾ ਸਕਿਆ ਹੈ।ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਜਦੋਂ ਸਵੇਰੇ ਕਾਰਵਾਈ ਸ਼ੁਰੂ ਕੀਤੀ ਤਾਂ ਦੱਸਿਆ ਕਿ 17ਵੀਂ ਲੋਕ ਸਭਾ ਦੀ ਛੇਵੀਂ ਬੈਠਕ 19 ਜੁਲਾਈ ਨੂੰ ਸ਼ੁਰੂ ਹੋਈ ਅਤੇ ਇਸ ਦੌਰਾਨ 17 ਬੈਠਕਾਂ ਵਿੱਚ 21 ਘੰਟੇ 14 ਮਿੰਟ ਦਾ ਕੰਮ ਕੀਤਾ ਗਿਆ।