Punjab

ਪੰਜਾਬ ‘ਚ ਠੰਡ ਵਰਤਣੀ ਸ਼ੁਰੂ, ਭਰਵੇਂ ਮੀਂਹ ਦੀ ਭਵਿੱਖਬਾਣੀ

ਚੰਡੀਗੜ੍ਹ ਮੀਂਹ ਨਾਲ ਮੌਸਮ ਵਿੱਚ ਬਦਲਾਅ, ਜ਼ਬਰਦਸਤ ਗਰਮੀ ਤੋਂ ਮਿਲੀ ਰਾਹਤ

ਦ ਖ਼ਾਲਸ ਬਿਊਰੋ : ਪੂਰੇ ਉੱਤਰ ਭਾਰਤ ਵਿੱਚ ਵਿੱਚ ਜ਼ਬਰਦਸਤ ਗਰਮੀ ਨਾਲ ਬੁਰਾ ਹਾਲ ਸੀ। ਹਰ ਕਿਸੇ ਦੀਆਂ ਨਜ਼ਰਾਂ ਅਸਮਾਨ ‘ਤੇ ਲੱਗੀਆਂ ਸਨ, ਪਰ ਹੁਣ ਕੁਝ ਘੰਟਿਆਂ ਅੰਦਰ ਹੀ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਜੁਲਾਈ ਵਿੱਚ ਜ਼ਬਰਦਸਤ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਚੰਡੀਗੜ੍ਹ , ਪੰਚਕੂਲਾ ਅਤੇ ਮੁਹਾਲੀ ਵਿੱਚ ਬੁੱਧਵਾਰ ਸਵੇਰ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਪਰ 1 ਦਿਨ ਅਜਿਹਾ ਹੋਵੇਗਾ ਜਦੋਂ ਪੂਰੇ ਪੰਜਾਬ ਵਿੱਚ ਜ਼ਬਰਦਸਤ ਮੀਂਹ ਪਵੇਗਾ ।

ਇਸ ਦਿਨ ਪੂਰੇ ਪੰਜਾਬ ਵਿੱਚ ਮੀਂਹ ਸ਼ੁਰੂ

ਮੌਸਮ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਮਾਨਸੂਨ ਕੁਝ ਦਿਨ ਨੂੰ ਪਹੁੰਚੇਗਾ ਪਰ ਮੌਸਮ ਦੇ ਬਦਲੇ ਮਿਜਾਜ਼ ਦੀ ਵਜ੍ਹਾ ਕਰਕੇ ਚੰਡੀਗੜ੍ਹ ਵਿੱਚ ਮਾਨਸੂਨ ਪਹੁੰਚ ਗਿਆ ਹੈ ਅਤੇ 30 ਜੂਨ ਦੀ ਰਾਤ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਜਾਵੇਗਾ । ਜਦਕਿ 1 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਜ਼ਬਰਦਸਤ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ । ਕਿਸਾਨਾਂ ਲਈ ਵੀ ਰਾਹਤ ਦੀ ਗੱਲ ਇਹ ਹੈ ਕੀ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕੀ ਮਾਨਸੂਨ ਇਸ ਵਾਰ ਚੰਗਾ ਰਹੇਗਾ,।ਪੰਜਾਬ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਹੋ ਗਈ ਹੈ ਅਜਿਹੇ ਵਿੱਚ ਕਿਸਾਨਾਂ ਲਈ ਇਹ ਇੱਕ ਵੱਡੀ ਰਾਹਤ ਦੀ ਖ਼ਬਰ ਹੈ। ਝੋਨੇ ਦੀ ਫਸਲ ਨੂੰ ਪਾਣੀ ਦੀ ਵੱਧ ਜ਼ਰੂਰਤ ਹੁੰਦੀ ਹੈ। ਬਿਜਲੀ ਵਿਭਾਗ ਲਈ ਵੀ ਰਾਹਤ ਦੀ ਗੱਲ ਹੈ,ਮੋਟਰਾਂ ਘੱਟ ਚੱਲਣ ਦੀ ਵਜ੍ਹਾ ਕਰਕੇ ਬਿਜਲੀ ਦੀ ਖਪਤ ਵਿੱਚ ਕਮੀ ਆਵੇਗੀ। ਇਸੇ ਲਈ ਸੂਬਾ ਸਰਕਾਰ ਨੇ ਬਿਜਲੀ ਦੇ 300 ਯੂਨਿਟ ਫ੍ਰੀ ਦੇਣ ਦਾ ਵਾਅਦਾ 1 ਜੁਲਾਈ ਤੋਂ ਪੂਰਾ ਕਰਨ ਦਾ ਐਲਾਨ ਕੀਤਾ ਸੀ।

ਪੰਜਾਬ ਵਿੱਚ ਇਸ ਤਰ੍ਹਾਂ ਦਾਖਲ ਹੋਵੇਗਾ ਮਾਨਸੂਨ

ਮਾਨਸੂਨ ਪੰਜਾਬ ਅਤੇ ਹਰਿਆਣਾ ਦੇ ਦਰਵਾਜ਼ੇ ‘ਤੇ ਪਹੁੰਚ ਗਿਆ ਹੈ, ਪਿਛਲੇ ਸਾਲ ਮਾਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਤੋਂ ਹੁੰਦੇ ਹੋਏ ਪੰਚਕੂਲਾ ਅੰਬਾਲਾ ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਇਆ ਸੀ। ਇਸ ਵਾਰ ਵੀ ਮਾਨਸੂਨ ਇਸੇ ਰਸਤੇ ਤੋਂ ਪੰਜਾਬ ਵਿੱਚ ਦਾਖਲ ਹੋਣ ਜਾ ਰਿਹਾ ਹੈ ਅਤੇ 30 ਜੂਨ ਦੀ ਰਾਤ ਤੱਕ ਮਾਨਸੂਨ ਪਹੁੰਚ ਜਾਵੇਗਾ