ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਬੇਟੇ ਅਤੁਲ ਭਗਤ ਦੀ ਇਕ ਆਡੀਓ ਵਾਇਰਲ ਹੋ ਗਈ। ਇਸ ਤੋਂ ਬਾਅਦ ਮਹਿੰਦਰ ਭਗਤ ਦੇ ਪੁੱਤਰ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਉਸ ਦਾ ਪਿਤਾ ਚੋਣ ਲੜ ਰਿਹਾ ਹੈ, ਇਸ ਲਈ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਉਕਤ ਆਡੀਓ ਕਰੀਬ ਚਾਰ ਦਿਨ ਪਹਿਲਾਂ ਵਾਇਰਲ ਹੋਈ ਸੀ। ਜਿਸ ਨੂੰ ਵੀਡੀਓ ਵਾਂਗ ਪੇਸ਼ ਕੀਤਾ ਗਿਆ। ਇਕ ਪਾਸੇ ਭਗਤ ਦੀ ਫੋਟੋ ਲਗਾਈ ਗਈ ਸੀ, ਜਦਕਿ ਦੂਜੇ ਪਾਸੇ ਇਕ ਔਰਤ ਦੀ ਪ੍ਰਤੀਕਾਤਮਕ ਫੋਟੋ ਲਗਾਈ ਗਈ ਸੀ। ਅਜਿਹੇ ‘ਚ ਭਗਤ ਨੂੰ ਸਿਆਸੀ ਤੌਰ ‘ਤੇ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਸ਼ਿਕਾਇਤ ‘ਚ ਅਤੁਲ ਨੇ ਕਿਹਾ ਕਿ ਮੈਂ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦਾ ਬੇਟਾ ਹਾਂ, ਪਿਛਲੇ ਕੁਝ ਦਿਨਾਂ ਤੋਂ ਇਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਵਿਅਕਤੀ ਇਕ ਔਰਤ ਨਾਲ ਗੱਲ ਕਰ ਰਿਹਾ ਹੈ। ਉਕਤ ਆਡੀਓ ਮੇਰੀ ਹੀ ਦੱਸੀ ਜਾ ਰਹੀ ਹੈ। ਆਡੀਓ ‘ਚ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਤੁਲ ਭਗਤ ਆਪਣੇ ਸੈਕਟਰੀ ਨਾਲ ਗੱਲ ਕਰ ਰਹੇ ਹਨ। ਗੱਲਬਾਤ ਦੌਰਾਨ ਉਕਤ ਔਰਤ ਦਾ ਦੋਸ਼ ਹੈ ਕਿ ਭਗਤ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਛੂਹਿਆ।
ਅਤੁਲ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ, ਮੇਰੇ ਪਿਤਾ ਅਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਡੀਓ ਕਲਿੱਪ ਪੂਰੀ ਤਰ੍ਹਾਂ ਨਾਲ ਮਨਘੜਤ ਅਤੇ ਖਤਰਨਾਕ ਹੈ। ਪਤਾ ਲੱਗਾ ਹੈ ਕਿ ਵਿਰੋਧੀ ਪਾਰਟੀਆਂ ਇਸ ਜਾਅਲੀ ਆਡੀਓ ਕਲਿੱਪ ਨੂੰ ਹਲਕੇ ਵਿਚ ਫੈਲਾਉਣ ਲਈ ਸਰਗਰਮ ਹਨ। ਉਸ ਨੇ ਉਸ ਆਡੀਓ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਜਲਦ ਤੋਂ ਜਲਦ ਹਟਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ – ਪੰਜਾਬ ’ਚ ਨਵੇਂ BNS ਕਾਨੂੰਨ ਤਹਿਤ ਮਾਮਲਾ ਦਰਜ! ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ’ਤੇ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ FIR