India

ਮੁਹੰਮਦ ਜ਼ੁਬੈਰ ਪਹੁੰਚੇ ਸੁਪਰੀਮ ਕੋਰਟ, ਕੱਲ ਹੋਵੇਗੀ ਸੁਣਵਾਈ

‘ਦ ਖਾਲਸ ਬਿਊਰੋ:ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਲਈ ਤਰੀਕ ਦੇ ਦਿੱਤੀ ਹੈ ਤੇ ਕੱਲ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਹਾਲ ਵਿੱਚ ਹੀ ਇਲਾਹਾਬਾਦ ਹਾਈ ਕੋਰਟ ਨੇ ਮੁਹੰਮਦ ਜ਼ੁਬੈਰ ਵਿਰੁੱਧ ਉੱਤਰ ਪ੍ਰਦੇਸ਼ ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ੁਬੈਰ ਨੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਮੁਹੰਮਦ ਜ਼ੁਬੈਰ ਦੇ ਕਰੀਬ ਤਿੰਨ ਸਾਲ ਪਹਿਲਾਂ ਕੀਤੇ ਗਏ ਟਵੀਟ ਕਾਰਨ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਉਸ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੇ ਇਸ ਟਵੀਟ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਹੈ।
ਹਾਲ ਹੀ ‘ਚ ਦਿੱਲੀ ਪੁਲਿਸ ਉਸ ਨੂੰ ਸੀਤਾਪੁਰ ਲੈ ਗਈ ਸੀ ਅਤੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਣ ਦਾ ਹੁਕਮ ਦਿੱਤਾ ਸੀ। ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਿਸ ਨੇ 27 ਜੂਨ ਨੂੰ ਗ੍ਰਿਫਤਾਰ ਕੀਤਾ ਸੀ।
ਉਸ ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 153A ਅਤੇ 295A ਦੇ ਤਹਿਤ ਗ੍ਰਿਫਤਾ ਰ ਕੀਤਾ ਗਿਆ ਸੀ। ਮੁਹੰਮਦ ਜ਼ੁਬੈਰ ਦੇ ਖਿਲਾਫ਼ ਟਵਿੱਟਰ ਹੈਂਡਲ ‘ਤੇ ਮਿਲੀ ਸ਼ਿਕਾਇਤ ਤੋਂ ਬਾਅਦ ਖਿਲਾਫ ਮਾਮ ਲਾ ਦ ਰਜ ਕੀਤਾ ਗਿਆ ਸੀ।