ਬਿਉਰੋ ਰਿਪੋਰਟ – ਮੁਹਾਲੀ ਦੇ ਖਰੜ ਸਥਿਤ VR ਮਾਲ ਵਿੱਚ ਬੰਬ ਦੀ ਇਤਲਾਹ ਨਾਲ ਹੜਕੰਪ ਮਚ ਗਿਆ ਹੈ । ਸੂਚਨਾ ਮਿਲ ਦੇ ਹੀ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ । ਸਾਰੇ ਮਾਲ ਨੂੰ ਖਾਲੀ ਕਰਵਾਇਆ ਗਿਆ ਹੈ । ਉਧਰ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਬੰਬ ਨਿਰੋਧਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ।
ਇਸ ਤੋਂ ਪਹਿਲਾਂ ਬੀਤੇ ਦਿਨੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ । ਜਿਸ ਤੋਂ ਬਾਅਦ ਸਰਚ ਆਪਰੇਸ਼ਨਸ ਚੱਲਿਆ,CISF ਦੇ ਖੋਜੀ ਕੁੱਤੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਏਅਰਪੋਰਟ ‘ਤੇ ਸਰਚ ਕਰਦੇ ਰਹੇ । ਕਈ ਘੰਟਿਆਂ ਤੱਕ ਚੱਲੇ ਆਪਰੇਸ਼ਨਸ ਵਿੱਚ ਸੁਰੱਖਿਆ ਮੁਲਾਜ਼ਮਾਂ ਦੇ ਹੱਥ ਕੁਝ ਵੀ ਸ਼ਕੀ ਨਹੀਂ ਲੱਗਿਆ ।
ਈ-ਮੇਲ ਦੇ ਜ਼ਰੀਏ ਮਿਲੀ ਜਾਣਕਾਰੀ ਵਿੱਚ ਦੱਸਿਆ ਗਿਆ ਸੀ ਕਿ ਏਅਰਪੋਰਟ ‘ਤੇ 6 ਬੰਬ ਫਿਟ ਕੀਤੇ ਗਏ ਹਨ । ਪੁਲਿਸ ਨੇ ਈ-ਮੇਲ ਕਰਨ ਵਾਲੇ ਨੂੰ ਟ੍ਰੇਸ ਕੀਤਾ ਸੀ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਨਾਂ ਗੁਰਦੇਵ ਸਿੰਘ ਹੈ। 20 ਦਿਨ ਪਹਿਲਾਂ ਫਿਰੋਜ਼ਪੁਰ ਵਿੱਚ ਟ੍ਰੇਨ ਵਿੱਚ ਬੰਬ ਦੀ ਖ਼ਬਰ ਆਈ ਸੀ। ਜਿਸ ਤੋਂ ਬਾਅਦ ਪੂਰੀ ਤਲਾਸ਼ੀ ਹੋਈ ਅਤੇ ਫਿਰ ਟ੍ਰੇਨ ਨੂੰ ਜਾਣ ਦਿੱਤਾ ਗਿਆ ।
ਬੀਤੇ ਦਿਨੀ ਰਾਜਸਥਾਨ ਦੇ 200 ਤੋਂ ਵੱਧ ਹਸਪਤਾਲਾਂ ਵਿੱਚ ਬੰਬ ਦੀ ਖ਼ਬਰ ਮਿਲੀ ਸੀ ਪਰ ਬਾਅਦ ਵਿੱਚੋਂ ਇਹ ਫੇਕ ਸਾਬਿਤ ਹੋਈ ਸੀ । 2 ਮਹੀਨੇ ਪਹਿਲਾਂ ਦਿੱਲੀ ਦੇ ਡੇਢ ਸੌ ਸਕੂਲਾਂ ਵਿੱਚ ਬੰਬ ਦੀ ਖ਼ਬਰ ਨੇ ਹੜਕੰਪ ਮਚਾ ਦਿੱਤਾ ਸੀ । ਸਾਰੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਬਾਅਦ ਵਿੱਚੋਂ ਪਤਾ ਚੱਲਿਆ ਕਿ ਇਕ ਬੱਚੇ ਨੇ ਸ਼ਰਾਰਤ ਕੀਤੀ ਸੀ ।