The Khalas Tv Blog Punjab ਮੁਹਾਲੀ ’ਚ ਸੜਕ ਹਾਦਸਿਆਂ ਨਾਲ ਪਿਛਲੇ ਸੱਤ ਸਾਲਾਂ ’ਚ ਸਭ ਤੋਂ ਵੱਧ ਮੌਤਾਂ, ਅੰਕੜੇ ਕਰ ਦੇਣਗੇ ਹੈਰਾਨ
Punjab

ਮੁਹਾਲੀ ’ਚ ਸੜਕ ਹਾਦਸਿਆਂ ਨਾਲ ਪਿਛਲੇ ਸੱਤ ਸਾਲਾਂ ’ਚ ਸਭ ਤੋਂ ਵੱਧ ਮੌਤਾਂ, ਅੰਕੜੇ ਕਰ ਦੇਣਗੇ ਹੈਰਾਨ

ਪੰਜਾਬ ਦੀ ਸੜਕ ਸੁਰੱਖਿਆ ਕਮੇਟੀ (Road Safety Committee of Punjab) ਵੱਲੋਂ ਇੱਕ ਅਧਿਐਨ ਕੀਤਾ ਗਿਆ ਹੈ, ਜਿਸ ਵਿੱਚ ਪਾਇਆ ਗਿਆ ਹੈ ਕਿ ਸੜਕ ਹਾਸਦਿਆਂ (Road Accidents) ਦੇ ਸਬੰਧ ਵਿੱਚ 2023 ‘ਚ ਜ਼ਿਲ੍ਹੇ ਵਿੱਚ ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਮੁਹਾਲੀ ਵਿੱਚ ਸੜਕ ਸੁਰੱਖਿਆ ਵਿਸ਼ਲੇਸ਼ਣ ਤੇ ਸੜਕ ਹਾਦਸਿਆਂ ਦੇ ‘ਬਲੈਕ ਸਪਾਟਸ’ ਦੀ ਪਛਾਣ ਕਰਨ ਵਾਲੀ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਦਿਖਾਏ ਗਏ ਹਨ।

ਇਸ ਰਿਪੋਰਟ ਮੁਤਾਬਕ ਪਿਛਲੇ ਸਾਲ ਮੁਹਾਲੀ ਵਿੱਚ ਸੜਕ ਹਾਦਸਿਆਂ ’ਚ ਕੁੱਲ 320 ਲੋਕਾਂ ਦੀ ਮੌਤ ਹੋਈ ਹੈ। 2017 ਤੋਂ ਬਾਅਦ ਇਹ ਸਭ ਤੋਂ ਵੱਧ ਗਿਣਤੀ ਸੀ। ਉਸ ਸਮੇਂ ਸੜਕ ਹਾਸਦਿਆਂ ਵਿੱਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 312 ਨੂੰ ਛੂਹ ਗਿਆ ਸੀ।

ਰਿਪੋਰਟ ਕਹਿੰਦੀ ਹੈ ਕਿ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 2018 ਵਿੱਚ 304 ਅਤੇ 2022 ਵਿੱਚ 296 ਸੀ। ਸਭ ਤੋਂ ਵੱਧ ਮੌਤਾਂ ਵਿੱਚ ਦੋਪਹੀਆ ਵਾਹਨ ਸਵਾਰ ਸ਼ਾਮਲ ਸਨ, ਜੋ ਕੁੱਲ ਮੌਤਾਂ ਵਿੱਚੋਂ 54 ਫ਼ੀਸਦੀ ਸਨ, ਜਦੋਂ ਕਿ ਮਰਨ ਵਾਲਿਆਂ ਵਿੱਚੋਂ 32 ਫ਼ੀਸਦੀ ਪੈਦਲ ਸਵਾਰ ਸਨ। 2023 ਵਿੱਚ, ਮੋਹਾਲੀ ਦੀਆਂ ਸੜਕਾਂ ‘ਤੇ 172 ਦੋਪਹੀਆ ਵਾਹਨ ਸਵਾਰਾਂ ਨੇ ਆਪਣੀ ਜਾਨ ਗਵਾਈ, ਜਦੋਂ ਕਿ ਪੈਦਲ ਚੱਲਣ ਵਾਲਿਆਂ ਦੀ ਗਿਣਤੀ 102 ਸੀ।

ਸੜਕ ਸੁਰੱਖਿਆ ਮਾਹਿਰ ਚਰਨਜੀਤ ਸਿੰਘ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ 2023 ਵਿੱਚ ਸੜਕੀ ਮੌਤਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10 ਫ਼ੀਸਦੀ ਵਾਧਾ ਹੋਇਆ ਹੈ। 2022 ਵਿਚ, 296 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 2023 ਵਿੱਚ, ਕੁੱਲ 320 ਮੌਤਾਂ ਹੋਈਆਂ।”

ਇਹ ਵੀ ਪੜ੍ਹੋ – ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਰਾਘਵ ਚੱਢਾ ਅਤੇ ਅੰਮ੍ਰਿਤਸਰ ਦੀ ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮ

Exit mobile version