ਬਿਊਰੋ ਰਿਪੋਰਟ : ਮੋਹਾਲੀ ਵਿੱਚ ਇੱਕ ਨੌਜਵਾਨ ਨੇ ਗੁੱਸੇ ਵਿੱਚ ਪਰਿਵਾਰ ਦੇ ਤਿੰਨ ਲੋਕਾਂ ‘ਤੇ ਕਾਰ ਚਾਰ ਚੜਾ ਦਿੱਤੀ । ਜਿਸ ਵਿੱਚ ਮੁਲਜ਼ਮ ਦਾ ਚਾਚੇ ਦਾ 40 ਸਾਲ ਭਰਾ ਰਣਜੀਤ ਸਿੰਘ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ । ਮਾਂ ਅਤੇ ਚਾਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ । ਉਸ ਦੀ ਪਛਾਣ ਪਿੰਡ ਮਨੌਲੀ ਦੇ 27 ਸਾਲ ਦੇ ਦਵਿੰਦਰ ਦੇ ਰੂਪ ਵਿੱਚ ਹੋਈ ਹੈ । ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ
ਪਿੰਡ ਮਨੌਲੀ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਪਲਿਸ ਵਿੱਚ ਸ਼ਿਕਾਇਤ ਕੀਤੀ ਸੀ ਕੀ ਉਸ ਦਾ ਪਰਿਵਾਰ ਜੁਆਇੰਟ ਰਹਿੰਦਾ ਹੈ । ਮੰਗਲਵਾਰ ਨੂੰ ਚਾਚੇ ਦੇ ਮੁੰਡੇ ਦਵਿੰਦਰ ਦਾ ਪਰਿਵਾਰ ਵਿੱਚ ਝਗੜਾ ਹੋਇਆ ਸੀ । ਉਹ ਗੁੱਸੇ ਵਿੱਚ ਆਕੇ ਆਪਣੀ ਰੇਂਜਰੋਵਰ ਕਾਰ ਲੈਕੇ ਘਰ ਤੋਂ ਜਾਣ ਲੱਗਿਆ। ਇਸ ਨੂੰ ਵੇਖ ਦੇ ਹੋਏ ਭਰਾ ਰਣਜੀਤ ਸਿੰਘ,ਚਾਚਾ ਜਨਰੈਲ ਸਿੰਘ, ਦਵਿੰਦਰ ਦੀ ਮਾਂ ਮਨਜੀਤ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਪਰ ਉਸ ਨੇ ਡਰਾਉਣ ਦੇ ਲਈ ਤੇਜੀ ਨਾਲ ਕਾਰ ਉਨ੍ਹਾਂ ਵੱਲ ਮੋੜ ਦਿੱਤੀ ।
ਟੱਕਰ ਵਿੱਚ ਤਿੰਨਾਂ ਨੂੰ ਗੰਭੀਰ ਸੱਟਾ ਲੱਗਿਆ
ਜਦੋਂ ਦਵਿੰਦਰ ਨੇ ਕਾਰ ਨੂੰ ਮੋੜਿਆ ਤਾਂ ਤਿੰਨਾਂ ਨੂੰ ਟੱਕਰ ਲੱਗ ਗਈ ਅਤੇ ਉਹ ਜ਼ਮੀਨ ‘ਤੇ ਡਿੱਗ ਗਏ। ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ, ਉਨ੍ਹਾਂ ਨੂੰ ਮੋਹਾਲੀ ਦੇ ਫੇਜ -8 ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਜਦਕਿ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।