Punjab

ਡੇਰਾਬੱਸੀ ‘ਚ ਪ੍ਰਾਪਰਟੀ ਡੀਲਰ ਤੋਂ ਇੱਕ ਕਰੋੜ ਲੁੱ ਟਣ ਵਾਲੇ ਮੁਹਾਲੀ ਪੁ ਲਿਸ ਨੇ ਕੀਤੇ ਕਾਬੂ

ਦ ਖ਼ਾਲਸ ਬਿਊਰੋ : ਦੋ ਦਿਨ ਪਹਿਲਾਂ ਡੇਰਾਬੱਸੀ ‘ਚ ਇੱਕ ਪ੍ਰਾਪਰਟੀ ਡੀਲਰ ਤੋਂ ਇੱਕ ਕਰੋ ੜ ਦੀ ਲੁੱ ਟ ਕੇ ਤੇ ਉਸ ਨੂੰ ਗੋ ਲੀਆਂ ਮਾ ਰ ਕੇ ਫ ਰਾਰ ਹੋਏ ਮੁਲ ਜ਼ਮ ਆਖਰ ਮੁਹਾਲੀ ਪੁਲਿਸ ਦੇ ਅੜਿਕੇ ਆ ਗਏ ਹਨ। ਇਸ ਸਾਰੇ ਮਾਮਲੇ ਦੀ ਜਿਲ੍ਹਾ ਮੁਹਾਲੀ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈੱਸ ਕਾਨਫ਼੍ਰੰਸ ਕਰਕੇ ਜਾਣਕਾਰੀ ਦਿੱਤੀ ਹੈ।ਉਹਨਾਂ ਦੱਸਿਆ ਹੈ ਕਿ ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਤੋਂ 68 ਲੱਖ ਰੁਪਿਆ ਅਤੇ ਇੱਕ ਗੱਡੀ ਬਰਾਮਦ ਹੋਈ ਹੈ।

ਇਸੇ ਵਾਰਦਾਤ ਵਿੱਚ ਖੋਹੇ ਗਏ ਇੱਕ ਮੋਟਰ ਸਾਈਕਲ ਨੂੰ ਵੀ ਜੀਰਕਪੁਰ ਕੋਲੋਂ ਬਰਾਮਦ ਕੀਤਾ ਗਿਆ ਹੈ ।ਇਸ ਲੁੱ ਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਹੀ ਬਣਾਈ ਗਈ ਯੋਜਨਾ ਦੇ ਅਧੀਨ ਇਸ ਵਾਰ ਦਾਤ ਵਿੱਚ ਸ਼ਾਮਲ ਪੰਜ ਲੋਕ ਇੱਕ ਦਿਨ ਪਹਿਲਾਂ ਲੁੱ ਟੇ ਗਏ ਪ੍ਰਾਪਰਟੀ ਡੀਲਰ ਕੋਲ ਗਏ ਸੀ ਤੇ ਕਰੀਬ 4-5 ਘੰਟੇ ਦੁਕਾਨ ਤੇ ਰਹੇ ਸਨ। ਇਸਦੇ ਲਈ ਪੂਰੀ ਰੇਕੀ ਵੀ ਕੀਤੀ ਗਈ ਸੀ ਤੇ ਇਹ ਪਹਿਲਾਂ ਹੀ ਤੈਅ ਸੀ ਕਿ ਪੈਸੇ ਕਿਦਾਂ ਤੇ ਕਿਥੋਂ ਲੁੱ ਟਣੇ ਹਨ। ਲੁੱਟ ਦੀ ਵਾਰਦਾਤ ਤੋਂ ਬਾਅਦ ਦੋ ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਸੀ। ਹੁਣ ਤੱਕ ਤਿੰਨ ਬੰਦੇ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ,ਦੋ ਹੋਰ ਮੁਲ ਜ਼ਮਾਂ ਦੀ ਹਾਲੇ ਤਲਾਸ਼ ਜਾਰੀ ਹੈ।ਜਿਹਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਬਾਕੀ ਦੇ ਪੈਸੇ ਵੀ ਬਰਾਮਦ ਹੋ ਜਾਣਗੇ ।