ਬਿਊਰੋ ਰਿਪੋਰਟ : ਮੋਬਾਈਲ ‘ਤੇ ਸਰਚ ਦੌਰਾਨ ਅਕਸਰ ਤੁਹਾਡੇ ਫੋਨ ‘ਤੇ ਵੱਖ-ਵੱਖ ਐੱਪਸ ਦੇ ਨੋਟਿਫਿਕੇਸ਼ਨ ਆਉਂਦੇ ਹਨ । ਕਈ ਵਾਰ ਤੁਸੀਂ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਡਾਊਨ ਲੋਡ ਵੀ ਕਰ ਲੈਂਦੇ ਹੋ। ਪਰ ਕਈ ਸ਼ੈਤਾਨੀ ਦਿਮਾਗ ਅਜਿਹੇ ਹੁੰਦੇ ਹਨ ਜੋ ਇਸੇ ਐਪਲੀਕੇਸ਼ਨਾਂ ਦੇ ਜ਼ਰੀਏ ਆਪਣਾ ਸ਼ਿਕਾਰ ਲੱਭ ਦੇ ਹਨ । ਮੋਹਾਲੀ ਪੁਲਿਸ ਨੇ ਅਜਿਹੀ ਡੇਟਿੰਗ ਐੱਪ ਦਾ ਪਰਦਾਫਾਸ਼ ਕਰਦੇ ਹੋਏ 1 ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ । ਜਦਕਿ 2 ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿੱਚ ਜਸ਼ਨਪ੍ਰੀਤ ਸਿੰਘ ਨਾ ਦੇ ਨੌਜਵਾਨ ਤੋਂ ਕਾਰ ਅਤੇ ਪੈਸੇ ਲੁੱਟੇ ਗਏ ਸਨ । ਇਸ ਦੌਰਾਨ ਉਸ ਨਾਲ ਕੁੱਟਮਾਰ ਵੀ ਕੀਤੀ । ਖਰੜ ਥਾਣਾ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕੀਤੀ ਸੀ ।
ਪੁਲਿਸ ਨੇ ਦੱਸਿਆ ਕਿ ਗੈਂਗ ਡੇਟਿੰਗ ਦੇ ਜ਼ਰੀਏ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ । ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੇ ਖੁਸ਼ਹਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਸ ਤੋਂ 2 ਕਾਰਾਂ ਵੀ ਬਰਾਮਦ ਕੀਤੀਆਂ ਹਨ ਪੁੱਛ-ਗਿੱਛ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਗੈਂਗ ਵਿੱਚ ਰਣਵੀਰ ਸਿੰਘ ਅਤੇ ਜੋਤੀ ਨਾਂ ਦੀ ਇੱਕ ਕੁੜੀ ਵੀ ਸ਼ਾਮਲ ਹੈ ਜਿਸ ਦੇ ਖਿਲਾਫ ਵੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ । ਪੁਲਿਸ ਦੋਵਾਂ ਦੀ ਤਲਾਸ਼ ਕਰ ਰਹੀ ਹੈ । ਗੈਂਗ ਨੇ 2 ਮਹੀਨਿਆਂ ਵਿੱਚ 5 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ । ਪੁਲਿਸ ਨੇ ਖੁਸ਼ਹਾਲ ਸਿੰਘ ਤੋਂ PB 11 ਨੰਬਰ ਦੀ ਕਾਲੇ ਰੰਗ ਦੀ accent ਕਾਰ ਅਤੇ ਸਫੇਦ ਰੰਗ SWIFT ਕਾਰ ਫੜੀ ਹੈ ।
ਸੁੰਨਸਾਨ ਥਾਵਾਂ ‘ਤੇ ਬਣਾਇਆ ਜਾਂਦਾ ਸੀ ਸ਼ਿਕਾਰ
ਪੁਲਿਸ ਮੁਤਾਬਿਕ ਗੈਂਗ ਦੇ ਮੈਂਬਰ ਡੇਟਿੰਗ ਐੱਪ ਦੇ ਜ਼ਰੀਏ ਨੌਜਵਾਨਾਂ ਨੂੰ ਫਸਾ ਕੇ ਮੋਹਾਲੀ,ਖਰੜ ਅਤੇ ਲੁਧਿਆਣਾ ਦੇ ਸੁੰਨਸਾਨ ਇਲਾਕਿਆਂ ਵਿੱਚ ਬੁਲਾਉਂਦੇ ਸਨ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ । ਉਧਰ ਕਈ ਵਾਰ ਲਿਫਟ ਲੈ ਕੇ ਉਨ੍ਹਾਂ ਦੀ ਗੱਡੀ ਵਿੱਚ ਬੈਠ ਕੇ ਧਮਕੀ ਦਿੰਦੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ । ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਂਗ ਦੇ ਲੱਖਾਂ ਰੁਪਏ ਲੁੱਟ ਚੁੱਕੇ ਹਨ । ਗੈਂਗ accent ਕਾਰ ਅਤੇ ਮੋਬਾਈਲ ਫੋਨ ਵੀ ਲੁੱਟ ਚੁੱਕਾ ਹੈ । ਗੈਂਗ ਦੇ ਤਿੰਨਾਂ ਮੈਂਬਰਾਂ ਦੀ ਉਮਰ 20 ਤੋਂ 22 ਦੱਸੀ ਜਾ ਰਹੀ ਹੈ।